ਕੈਦੀ ਦੇ ਪ੍ਰਾਈਵੇਟ ਪਾਰਟ ਤੋਂ ਅਫੀਮ ਦੀ ਥੈਲੀ ਬਰਾਮਦ

06/25/2019 5:21:01 PM

ਅੰਮ੍ਰਿਤਸਰ (ਸੰਜੀਵ)— ਐੱਨ.ਡੀ.ਪੀ.ਐੱਸ.ਐਕਟ ਦੇ ਮਾਮਲੇ 'ਚ ਸਜ਼ਾ ਕੱਟ ਰਹੇ ਕੈਦੀ ਹਰਪ੍ਰੀਤ ਸਿੰਘ ਨੋਨਾ ਵਾਸੀ ਰਿਆਸਤ ਐਵੀਨਿਊ ਘੰਣੂਪੁਰ ਕਾਲੇ ਦੀ ਜਾਂਚ ਦੌਰਾਨ ਉਸ ਦੇ ਪ੍ਰਾਈਵੇਟ ਪਾਰਟ ਤੋਂ 30 ਗ੍ਰਾਮ ਅਫੀਮ ਬਰਾਮਦ ਹੋਈ। ਬਿਮਾਰੀ ਕਾਰਨ ਨੋਨੇ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਲਿਜਾਇਆ ਗਿਆ ਸੀ ਅਤੇ ਜਦੋਂ ਉਹ ਵਾਪਸ ਜੇਲ੍ਹ ਪਰਤਿਆ ਤਾਂ ਉਸਦੀ ਤਾਲਾਸ਼ੀ ਦੌਰਾਨ ਅਫੀਮ ਬਰਾਮਦ ਹੋਈ।

ਵਧੀਕ ਜੇਲ੍ਹ ਸੁਪਰਿਟੈਂਡੈਂਟ ਸ਼ਮਸ਼ੇਰ ਸਿੰਘ ਦੀ ਸ਼ਿਕਾਇਤ ਤੇ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਉਕਤ ਕੈਦੀ ਵਿਰੁੱਧ ਐਨ.ਡੀ.ਪੀ.ਐਸ.ਐਕਟ ਦੇ ਅਧੀਨ ਕੇਸ ਦਰਜ ਕਰਕੇ ਉਸ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ ਤੇ ਜਾਂਚ ਲਈ ਪ੍ਰੋਡਕਸ਼ਨ ਵਾਰੰਟ ਤੇ ਲਿਆਉਣ ਦੀ ਪਰਿਕ੍ਰੀਆ ਸ਼ੁਰੂ ਕਰ ਦਿੱਤੀ ਗਈ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਉਕਤ ਕੈਦੀ ਹਰਪ੍ਰੀਤ ਸਿੰਘ ਨੋਨਾ ਨੂੰ 2015 ਵਿਚ ਐਨ.ਡੀ.ਪੀ.ਐਸ.ਐਕਟ ਦੇ ਮਾਮਲੇ ਵਿਚ ਸੱਜਾ ਹੋਈ ਸੀ। ਪਿਛਲੇ ਦਿਨੀ ਉਹ ਬਿਮਾਰ ਹੋ ਗਿਆ ਅਤੇ ਸਪੈਸ਼ਲ ਗਾਰਡ ਦੀ ਨਿਗਰਾਨੀ 'ਚ ਉਸ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਲਿਜਾਇਆ ਗਿਆ ਸੀ। ਇੱਥੇ ਹੈਰੋਇਨ ਦੀ ਗੱਲ ਹੈ ਕਿ ਜੇਲ੍ਹ ਗਾਰਦ ਦੀ ਹਾਜ਼ਰੀ ਵਿਚ ਨੋਨੇ ਨੂੰ ਅਫੀਮ ਦੀ ਥੈਲੀ ਕਿਸ ਨੇ ਦਿੱਤੀ ਅਤੇ ਉਸਨੇ ਕਿੱਥੇ ਜਾ ਕੇ ਇਸ ਥੈਲੀ ਨੂੰ ਆਪਣੇ ਪ੍ਰਾਈਵੇਟ ਪਾਰਟ 'ਚ ਰੱਖਿਆ। ਇਹ ਜੇਲ੍ਹ ਦੇ ਉੱਚ ਅਧਿਕਾਰੀਆਂ ਲਈ ਇੱਕ ਜਾਂਚ ਦਾ ਵਿਸ਼ਾ ਹੈ।


Baljit Singh

Content Editor

Related News