ਸਰਨਾ ਨੂੰ ਅਜਿਹਾ ਵਿਵਾਦਤ ਬਿਆਨ ਦੇਣਾ ਸ਼ੋਭਾ ਨਹੀਂ ਦਿੰਦਾ: ਚੰਦੂਮਾਜਰਾ

Monday, Nov 26, 2018 - 04:54 PM (IST)

ਸਰਨਾ ਨੂੰ ਅਜਿਹਾ ਵਿਵਾਦਤ ਬਿਆਨ ਦੇਣਾ ਸ਼ੋਭਾ ਨਹੀਂ ਦਿੰਦਾ: ਚੰਦੂਮਾਜਰਾ

ਸ੍ਰੀ ਆਨੰਦਪੁਰ ਸਾਹਿਬ (ਸੱਜਣ ਸੈਣੀ)— ਸ੍ਰੀ ਨਨਕਾਣਾ ਸਾਹਿਬ ਨੂੰ 6ਵਾਂ ਤਖਤ ਬਣਾਏ ਜਾਣ ਦੇ ਪਰਮਜੀਤ ਸਿੰਘ ਸਰਨਾ ਵੱਲੋਂ ਦਿੱਤੇ ਗਏ ਬਿਆਨ 'ਤੇ ਬੋਲਦੇ ਹੋਏ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਜਿਹੇ ਫੈਸਲੇ ਪੰਥਕ ਸੰਸਥਾਵਾਂ ਐੱਸ. ਜੀ. ਪੀ. ਸੀ. ਹੀ ਲੈ ਸਕਦੀਆਂ ਹਨ। ਪਰਮਜੀਤ ਸਿੰਘ ਸਰਨਾ ਨੂੰ ਅਜਿਹਾ ਵਿਵਾਦਤ ਬਿਆਨ ਨਹੀਂ ਦੇਣਾ ਚਾਹੀਦਾ, ਉਹ ਵੀ ਉਦੋਂ ਜਦੋਂ ਸਾਰਾ ਸਰਬਤ ਖਾਲਸਾ ਪੰਥ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਲੈ ਕੇ ਖੁਸ਼ੀ ਮਨ੍ਹਾ ਰਿਹਾ ਹੈ। 

ਰਾਜਾਸਾਂਸੀ ਵਿਖੇ ਨਿਰੰਕਾਰੀ ਭਵਨ 'ਤੇ ਹੋਏ ਹਮਲੇ 'ਚ ਫੜੇ ਗਏ ਦੋਸ਼ੀਆਂ ਦੇ ਸਬੰਧ 'ਚ ਪ੍ਰੇਮ ਸਿੰਘ ਚੰਦੂਮਾਜਰਾ ਨੇ ਬੋਲਦੇ ਹੋਏ ਕਿਹਾ ਕਿ ਪਿੰਡ ਦੇ ਲੋਕ ਹੀ ਦੱਸ ਰਹੇ ਹਨ ਕਿ ਫੜੇ ਗਏ ਦੋਸ਼ੀਆਂ ਦਾ ਕੋਈ ਵੀ ਅਪਰਾਧਕ ਰਿਕਾਰਡ ਨਹੀਂ ਹੈ। ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਹਾਈ ਲੇਵਲ ਕਮੇਟੀ ਗਠਿਤ ਕਰਕੇ ਸੱਚ ਸਾਹਮਣੇ ਲਿਆਉਣ। ਕਿਸੇ 'ਤੇ ਨਾਜਾਇਜ਼ ਕੇਸ ਦਰਜ ਨਾ ਕੀਤਾ ਜਾਵੇ। ਮੁੱਖ ਮੰਤਰੀ ਨੂੰ ਸਾਹਮਣੇ ਆ ਕੇ ਸਫਾਈ ਦੇਣੀ ਚਾਹੀਦੀ ਹੈ। 

ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਮੇਲਿਆਂ ਦੇ ਸਬੰਧ 'ਚ ਚੰਦੂਮਾਜਰਾ ਨੇ ਕਿਹਾ ਕਿ ਰੋਜ਼ਗਾਰ ਮੇਲੇ ਪੰਜਾਬ ਸਰਕਾਰ ਦਾ ਡਰਾਮਾ ਹੈ। ਪੰਜਾਬ ਸਰਕਾਰ ਕਿਸੇ ਦੇ ਮਾਰੇ ਹੋਏ ਸ਼ਿਕਾਰ 'ਤੇ ਸ਼ਿਕਾਰੀ ਬਣ ਰਹੀ ਹੈ। ਕੰਪਨੀਆਂ ਪਹਿਲਾਂ ਵੀ ਰੋਜ਼ਗਾਰ ਮੇਲੇ ਲਗਾਉਂਦੀਆਂ ਰਹੀਆਂ ਹਨ, ਉਨ੍ਹਾਂ ਦੇ ਰੋਜ਼ਗਾਰ ਮੇਲਿਆਂ 'ਤੇ ਆਪਣੇ ਮੰਤਰੀ ਬਿਠਾ ਕੇ ਕ੍ਰੈਡਿਟ ਲੈਣਾ ਇਹ ਕਿਸੇ ਤਰ੍ਹਾਂ ਵੀ ਸਰਟੀਫਿਕੇਸ਼ਨ ਨਹੀਂ ਕਰਦਾ। ਜੇਕਰ ਸਰਕਾਰ ਨੂੰ ਰੋਜ਼ਗਾਰ ਦੇਣਾ ਹੈ ਤਾਂ ਤੁਸੀਂ ਰੋਜ਼ਗਾਰ ਦੇਵੋ।


author

shivani attri

Content Editor

Related News