ਗਰਭਵਤੀ ਪ੍ਰੇਮਿਕਾ ਨੂੰ ਪਹਿਲਾਂ ਮਾਰੀ ਠੋਕਰ, ਫਿਰ ਪੁਲਸ ਦੇ ਡਰੋਂ ਕਰਾਇਆ ਵਿਆਹ ਪਰ ਹੁਣ...

Sunday, Aug 02, 2020 - 10:57 AM (IST)

ਗਰਭਵਤੀ ਪ੍ਰੇਮਿਕਾ ਨੂੰ ਪਹਿਲਾਂ ਮਾਰੀ ਠੋਕਰ, ਫਿਰ ਪੁਲਸ ਦੇ ਡਰੋਂ ਕਰਾਇਆ ਵਿਆਹ ਪਰ ਹੁਣ...

ਖਰੜ (ਅਮਰਦੀਪ) : ਸਥਨਾਕ ਇਕ ਪਿੰਡ ਦੀ ਕੁੜੀ ਨੇ ਆਪਣੀ ਹੱਡ-ਬੀਤੀ ਸੁਣਾਉਂਦਿਆਂ ਦੱਸਿਆ ਕਿ ਜੂਨ, 2019 'ਚ ਹਨੂੰਮਾਨਗੜ੍ਹ, ਰਾਜਸਥਾਨ ਦੇ ਵਸਨੀਕ ਨੌਜਵਾਨ ਉਮੇਸ਼ ਨਾਲ ਉਸ ਦੇ ਪ੍ਰੇਮ ਸਬੰਧ ਬਣ ਗਏ ਤਾਂ ਉਸ ਤੋਂ ਬਾਅਦ ਨੌਜਵਾਨ ਨੇ ਉਸ ਨਾਲ ਸਰੀਰਕ ਸਬੰਧ ਵੀ ਬਣਾ ਲਏ ਅਤੇ ਜਦੋਂ ਉਹ ਗਰਭਵਤੀ ਹੋ ਗਈ ਤਾਂ ਨੌਜਵਾਨ ਨੇ ਗਰਭ ਗਿਰਾਉਣ ਲਈ ਕਿਹਾ ਪਰ ਜਦੋਂ ਉਸ ਨੇ ਕਿਹਾ ਕਿ ਅਸੀਂ ਦੋਹਾਂ ਨੇ ਵਿਆਹ ਕਰਾਉਣ ਦਾ ਵਾਅਦਾ ਕੀਤਾ ਸੀ ਤਾਂ ਫਿਰ ਗਰਭ ਕਿਉਂ ਗਿਰਾਉਣਾ ਹੈ ਤਾਂ ਉਸ ਨੌਜਵਾਨ ਉਸ ਨੂੰ ਛੱਡ ਕੇ ਚਲਾ ਗਿਆ।

ਇਹ ਵੀ ਪੜ੍ਹੋ : ਕਾਤਲ ਸੱਸ ਨੇ 'ਨੂੰਹ' ਮਾਰ ਕੇ ਦੱਬੀ ਲਾਸ਼, ਫਿਰ ਪਿੰਜਰ ਨਾਲ ਜੋ ਕੀਤਾ, ਸੁਣ ਖੜ੍ਹੇ ਹੋ ਜਾਣਗੇ ਰੌਂਗਟੇ

ਪੀੜਤ ਕੁੜੀ ਨੇ ਦੱਸਿਆ ਕਿ ਉਸ ਨੇ ਇਹ ਸਾਰਾ ਮਾਮਲਾ ਜਦੋਂ ਜ਼ਿਲ੍ਹਾ ਪੁਲਸ ਮੁਖੀ ਦੇ ਧਿਆਨ 'ਚ ਲਿਆਂਦਾ ਤਾਂ ਪੁਲਸ ਨੇ ਪੂਰੀ ਛਾਣਬੀਣ ਮਗਰੋਂ ਨੌਜਵਾਨ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਅਤੇ ਇਸ ਤੋਂ ਬਾਅਦ ਨੌਜਵਾਨ ਦੇ ਘਰਦਿਆਂ ਨੇ ਪੀੜਤ ਕੁੜੀ ਨਾਲ ਗੱਲਬਾਤ ਕਰ ਕੇ ਆਪਣੇ ਲੜਕੇ ਨਾਲ 24 ਦਸੰਬਰ, 2019 ਨੂੰ ਵਿਆਹ ਕਰਵਾ ਦਿੱਤਾ।ਗੁਰਦੁਆਰਾ ਸਾਹਿਬ ਅਕਾਲਗੜ੍ਹ ਸਾਹਿਬ ਪਿੰਡ ਢਘੋਰਾਂ ਕਲਾਂ ਵਿਖੇ ਦੋਹਾਂ ਦੇ ਆਨੰਦ ਕਾਰਜ ਕੀਤੇ ਗਏ। ਪੀੜਤਾ ਨੇ ਦੱਸਿਆ ਕਿ ਜਦੋਂ ਉਹ 8 ਮਾਰਚ, 2020 ਨੂੰ ਪਟਿਆਲਾ ਗਏ ਤਾਂ ਉਸ ਦੇ ਪਤੀ ਨੇ ਉਸ ਨੂੰ ਪਟਿਆਲਾ ਦੇ ਬੱਸ ਸਟੈਂਡ ’ਤੇ ਛੱਡ ਦਿੱਤਾ ਅਤੇ ਆਪ ਫਿਰ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਵੱਡੀ ਵਾਰਦਾਤ, ਪੰਜਾਬ ਪੁਲਸ ਦੇ ਸਿਪਾਹੀ ਦੀ ਖੂਨ ਨਾਲ ਲੱਥਪਥ ਮਿਲੀ ਲਾਸ਼

ਹੁਣ ਨਾ ਤਾਂ ਉਸ ਦਾ ਪਤੀ ਉਸ ਨੂੰ ਲੈ ਕੇ ਜਾਂਦਾ ਹੈ ਅਤੇ ਨਾ ਹੀ ਕੋਈ ਫੋਨ ਚੁੱਕਦਾ ਹੈ। ਪੀੜਤ ਕੁੜੀ ਨੇ ਦੱਸਿਆ ਕਿ ਹੁਣ ਉਸ ਦੇ ਪਤੀ ਨੇ ਰਾਜਸਥਾਨ ਵਿਖੇ ਉਸ ਖਿਲਾਫ਼ ਝੂਠਾ ਪਰਚਾ ਦਰਜ ਕਰਵਾ ਦਿੱਤਾ ਕਿ ਉਹ ਉਸ ਨੂੰ ਬਲੈਕਮੇਲ ਕਰ ਰਹੀ ਹੈ। ਉਸ ਨੇ ਦੱਸਿਆ ਕਿ 31 ਜੁਲਾਈ, 2020 ਨੂੰ ਉਸ ਦੇ ਘਰ ਰਾਜਸਥਾਨ ਪੁਲਸ ਪੁੱਜੀ ਅਤੇ ਉਸ ਨੂੰ 8 ਅਗਸਤ ਨੂੰ ਹਨੂੰਮਾਨਗੜ੍ਹ, ਰਾਜਸਥਾਨ ਥਾਣੇ 'ਚ ਪੇਸ਼ ਹੋਣ ਲਈ ਕਿਹਾ ਹੈ, ਜਦੋਂ ਕਿ ਉਹ ਬੇਕਸੂਰ ਹੈ। ਉਸ ਨੇ ਕਿਹਾ ਕਿ ਰਾਜਸਥਾਨ ਪੁਲਸ ਉਸ ’ਤੇ ਦਬਾਅ ਬਣਾ ਰਹੀ ਹੈ ਕਿ ਉਹ ਨੌਜਵਾਨ ਨੂੰ ਤਲਾਕ ਦੇ ਦੇਵੇ, ਜਦੋਂ ਕਿ ਉਹ ਤਲਾਕ ਨਹੀਂ ਦੇਣਾ ਚਾਹੁੰਦੀ, ਸਗੋਂ ਉਹ ਇਨਸਾਫ਼ ਚਾਹੁੰਦੀ ਹੈ।
ਇਹ ਵੀ ਪੜ੍ਹੋ : ਸ਼ਰਮਨਾਕ : ਆਸ਼ਕ ਨਾਲ ਮਿਲੀ ਕਲਯੁਗੀ ਮਾਂ ਨੇ ਅੱਲ੍ਹੜ ਧੀ ਨਾਲ ਖੇਡਿਆ ਵੱਡਾ ਖੇਡ, ਆਪੇ ਤੋਂ ਬਾਹਰ ਹੋਇਆ ਪਿਤਾ


author

Babita

Content Editor

Related News