ਜਲੰਧਰ: PPR ਮਾਲ 'ਚ ਗੁੰਡਾਗਰਦੀ ਦਾ ਨੰਗਾ ਨਾਚ, ਰੈਸਟੋਰੈਂਟ 'ਚ ਕੀਤੀ ਭੰਨਤੋੜ (ਵੀਡੀਓ)

Sunday, Sep 22, 2019 - 06:53 PM (IST)

ਜਲੰਧਰ (ਵਰੁਣ, ਸੋਨੂੰ)— ਜਲੰਧਰ ਦੇ ਮਾਡਲ ਟਾਊਨ 'ਚ ਪੀ. ਪੀ. ਆਰ ਮਾਲ 'ਚ ਉਸ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਦੋਂ ਇਥੇ ਅੰਗੀਠੀ ਰੈਸਟੋਰੈਂਟ 'ਚ ਆਰਡਰ ਨੂੰ ਲੈ ਕੇ ਸਵੀਗੀ ਦੇ ਡਿਲਿਵਰੀ ਬੁਆਏ ਅਤੇ ਰੈਸਟੋਰੈਂਟ ਦੇ ਕਰਮਚਾਰੀਆਂ ਨਾਲ ਵਿਵਾਦ ਹੋ ਗਿਆ। ਦੋਸ਼ ਇਹ ਲਗਾਏ ਹਨ ਕਿ ਪਹਿਲਾਂ ਰੈਸਟੋਰੈਂਟ ਦੇ ਕਰਮਚਾਰੀਆਂ ਨੇ ਡਿਲਿਵਰੀ ਲੈਣ ਆਏ ਨੌਜਵਾਨ ਦੀ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਨੌਜਵਾਨ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਰੈਸਟੋਰੈਂਟ 'ਚ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਕਰਮਚਾਰੀਆਂ 'ਤੇ ਹਮਲਾ ਵੀ ਕੀਤਾ।

PunjabKesariਗਗਨ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਦੇਰ ਰਾਤ ਡਿਲਿਵਰੀ ਬੁਆਏ ਰੈਸਟੋਰੈਂਟ 'ਚ ਖਾਣਾ ਖਾਣ ਆਇਆ ਸੀ। ਇਸ ਦੌਰਾਨ ਉਥੇ ਖੜ੍ਹੇ ਇਕ  ਦੌਰਾਨ ਇਥੇ ਇਕ ਸਵੀਗੀ ਦੇ ਲੜਕੇ ਨਾਲ ਬਹਿਸ ਹੋ ਗਈ। ਗਗਨ ਨੇ ਕਿਹਾ ਕਿ ਜੋ ਵੀ ਮਾਮਲਾ ਹੈ ਤੁਸੀਂ ਰੈਸਟੋਰੈਂਟ ਤੋਂ ਬਾਹਰ ਜਾ ਕੇ ਗੱਲਬਾਤ ਕਰੋ। ਉਕਤ ਨੌਜਵਾਨ ਨੇ ਡਿਲਿਵਰੀ ਬੁਆਏ ਨੂੰ ਗਾਲ੍ਹ ਕੱਢੀ ਸੀ। ਗਾਲੀ-ਗਲੋਚ ਹੋਣ 'ਤੇ ਡਿਲਿਵਰੀ ਬੁਆਏ ਸਵੀਗੀ ਦੇ ਲੜਕੇ ਨੇ ਮੌਕੇ 'ਤੇ 30 ਦੇ ਕਰੀਬ ਨੌਜਵਾਨਾਂ ਨੂੰ ਬੁਲਾ ਲਿਆ ਅਤੇ ਆਉਂਦੇ ਸਾਰ ਹੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਖਾਣਾ ਖਾ ਰਹੇ ਗਾਹਕਾਂ 'ਚ ਭੱਜਦੌੜ ਮਚ ਗਈ।


PunjabKesari

ਝਗੜੇ ਨਾਲ ਰੈਸਟੋਰੈਂਟ ਦੇ ਕਰਮਚਾਰੀਆਂ ਦਾ ਕੋਈ ਲੈਣਾ-ਦੇਣਾ ਨਹੀਂ ਸੀ ਪਰ ਫਿਰ ਵੀ ਨੌਜਵਾਨਾਂ ਨੇ ਕੁਰਸੀਆਂ, ਟੇਬਲ ਅਤੇ ਹੋਰ ਸਾਮਾਨ ਵੀ ਤੋੜ ਦਿੱਤਾ। ਐਤਵਾਰ ਦੁਪਹਿਰ ਨੂੰ ਹਰਜਾਨਾ ਭਰਨ 'ਤੇ ਦੋਵੇਂ ਪੱਖਾਂ 'ਚ ਰਾਜ਼ੀਨਾਮਾ ਹੋ ਗਿਆ ਸੀ।

PunjabKesari

ਰੈਸਟੋਰੈਂਟ ਵਾਲਿਆਂ ਨੇ ਇਕ ਨੌਜਵਾਨ ਨੂੰ ਉਸ ਦੇ ਮੋਟਰਸਾਈਕਲ ਸਮੇਤ ਦਬੋਚ ਲਿਆ, ਜਦਕਿ ਬਾਕੀ ਫਰਾਰ ਹੋ ਗਏ। ਸੂਚਨਾ ਮਿਲਣ 'ਤੇ ਥਾਣਾ ਨੰ. 7 ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਕਾਬੂ ਕੀਤੇ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ। ਐਤਵਾਰ ਨੂੰ ਰੈਸਟੋਰੈਂਟ ਮਾਲਕ ਨੇ ਡਿਲਿਵਰੀ ਬੁਆਏ ਵੱਲੋਂ ਨੁਕਸਾਨ ਦਾ ਸਾਰਾ ਹਰਜਾਨਾ ਭਰਨ 'ਤੇ ਰਾਜ਼ੀਨਾਮਾ ਕਰ ਲਿਆ ਸੀ।


author

shivani attri

Content Editor

Related News