ਪੰਜਾਬ 'ਚ ਪਾਵਰਕਾਮ ਨੇ ਖਿੱਚੀ ਵੱਡੀ ਤਿਆਰੀ ! ਇਨ੍ਹਾਂ ਖ਼ਪਤਕਾਰਾਂ ਨੂੰ ਠੋਕਿਆ ਲੱਖਾਂ ਦਾ ਜੁਰਮਾਨਾ
Sunday, Oct 12, 2025 - 11:18 AM (IST)

ਜਲੰਧਰ (ਪੁਨੀਤ)–ਪਾਵਰਕਾਮ ਵੱਲੋਂ ਬੀਤੇ ਦਿਨ ਕੀਤੀ ਗਈ ਕਾਰਵਾਈ ਵਿਚ ਬਿਜਲੀ ਚੋਰੀ ਅਤੇ ਬਿਜਲੀ ਦੀ ਗਲਤ ਵਰਤੋਂ ਨੂੰ ਲੈ ਕੇ 14 ਖ਼ਪਤਕਾਰਾਂ ਨੂੰ 4.16 ਲੱਖ ਰੁਪਏ ਜੁਰਮਾਨਾ ਠੋਕਿਆ ਗਿਆ ਅਤੇ ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਐਂਟੀ ਥੈਫਟ ਥਾਣੇ ਵਿਚ ਐੱਫ਼. ਆਈ. ਆਰ. ਦਰਜ ਕਰਨ ਲਈ ਕੇਸ ਭੇਜੇ ਗਏ ਹਨ।
ਪਾਵਰਕਾਮ ਨਾਰਥ ਜ਼ੋਨ ਦੇ ਚੀਫ਼ ਇੰਜੀ. ਦੇਸਰਾਜ ਬਾਂਗਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਰਕਲ ਦੀਆਂ ਸਾਰੀਆਂ ਡਿਵੀਜ਼ਨਾਂ ਵਿਚ ਚੈਕਿੰਗ ਮੁਹਿੰਮ ਚਲਾਈ ਗਈ, ਜਿਸ ਵਿਚ 1535 ਤੋਂ ਵੱਧ ਖ਼ਪਤਕਾਰਾਂ ਦੇ ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕਰਦੇ ਹੋਏ ਬਣਦੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਇੰਜੀ. ਪਰਾਸ਼ਰ ਦੇ ਹੁਕਮਾਂ ’ਤੇ ਡਿਪਟੀ ਚੀਫ਼ ਇੰਜੀਨੀਅਰ ਅਤੇ ਸਰਕਲ ਹੈੱਡ ਗੁਲਸ਼ਨ ਚੁਟਾਨੀ ਨੇ ਸਰਕਲ ਦੀਆਂ ਸਾਰੀਆਂ ਡਿਵੀਜ਼ਨਾਂ ਵਿਚ ਐਕਸੀਅਨਾਂ ਨੂੰ ਟੀਮਾਂ ਦਾ ਗਠਨ ਕਰਨ ਦੇ ਨਿਰਦੇਸ਼ ਦਿੱਤੇ।
ਇਹ ਵੀ ਪੜ੍ਹੋ: ਮੰਤਰੀ ਹਰਜੋਤ ਬੈਂਸ ਨੇ ਲਿਖੀ ਕੇਂਦਰ ਸਰਕਾਰ ਨੂੰ ਚਿੱਠੀ, ਸ੍ਰੀ ਅਨੰਦਪੁਰ ਸਾਹਿਬ ਲਈ ਕੀਤੀ ਇਹ ਮੰਗ
ਇਨ੍ਹਾਂ ਟੀਮਾਂ ਵਿਚ ਐੱਸ. ਡੀ.ਓ., ਜੇ. ਈ., ਲਾਈਨਮੈਨ ਸਮੇਤ ਫੀਲਡ ਸਟਾਫ ਮੌਜੂਦ ਰਿਹਾ। ਹਰੇਕ ਟੀਮ ਨੂੰ ਘੱਟੋ-ਘੱਟ 50 ਕੁਨੈਕਸ਼ਨਾਂ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਗਏ। ਇਸ ਅਚਾਨਕ ਚੈਕਿੰਗ ਤਹਿਤ ਪਾਵਰਕਾਮ ਵੱਲੋਂ ਬਿਜਲੀ ਚੋਰੀ ਦੇ ਹਾਟਸਪਾਟ ਏਰੀਆ ਵਿਚ ਸਵੇਰੇ ਤੜਕਸਾਰ ਰੇਡ ਕੀਤੀ ਗਈ। ਇਸੇ ਤਰ੍ਹਾਂ ਨਾਲ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਮੁਹਿੰਮ ਚਲਾਉਂਦੇ ਹੋਏ ਘਰੇਲੂ ਬਿਜਲੀ ਦੀ ਕਮਰਸ਼ੀਅਲ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਗਿਆ।
ਉਥੇ ਹੀ ਲੋਡ ਤੋਂ ਵੱਧ ਬਿਜਲੀ ਦੀ ਵਰਤੋਂ ਕਰਨ ਨੂੰ ਲੈ ਕੇ ਵੀ ਕਾਰਵਾਈ ਕੀਤੀ ਗਈ। ਪਹਿਲੀ ਜਾਂਚ ਦੇ ਬਾਅਦ ਸਾਹਮਣੇ ਆਏ ਅੰਕੜਿਆਂ ਮੁਤਾਬਕ ਜਲੰਧਰ ਸਰਕਲ ਤਹਿਤ ਕੁੱਲ੍ਹ 1535 ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ, ਜਿਸ ਵਿਚ ਸਿੱਧੀ ਬਿਜਲੀ ਚੋਰੀ ਦੇ 6 ਕੇਸ ਫੜੇ ਗਏ ਅਤੇ 3.93 ਲੱਖ ਜੁਰਮਾਨਾ ਕੀਤਾ ਗਿਆ, ਜਦਕਿ ਓਵਰਲੋਡ ਅਤੇ ਬਿਜਲੀ ਦੀ ਗਲਤ ਵਰਤੋਂ ਸਬੰਧੀ 8 ਕੇਸ ਫੜੇ ਗਏ।
ਇਸ ਕਾਰਵਾਈ ਵਿਚ ਕੈਂਟ ਡਿਵੀਜ਼ਨ ਦੇ ਐਕਸੀਅਨ ਅਵਤਾਰ ਸਿੰਘ ਦੀ ਅਗਵਾਈ ਵਿਚ 220 ਕੁਨੈਕਸ਼ਨਾਂ ਦੀ ਜਾਂਚ ਕਰਦੇ ਹੋਏ 8 ਕੇਸਾਂ ਵਿਚ 3.25 ਲੱਖ ਜੁਰਮਾਨਾ ਕੀਤਾ ਗਿਆ, ਜੋ ਕਿ ਪੰਜਾਂ ਡਿਵੀਜ਼ਨਾਂ ਦੇ ਮੁਕਾਬਲੇ ਸਭ ਤੋਂ ਵੱਧ ਜੁਰਮਾਨਾ ਬਣਿਆ। ਇਸੇ ਤਰ੍ਹਾਂ ਨਾਲ ਹੋਰ ਡਵੀਜ਼ਨਾਂ ਵੱਲੋਂ ਵੀ 200 ਤੋਂ ਵੱਧ ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ: Punjab: ਕਰਵਾ ਚੌਥ ਵਾਲੇ ਦਿਨ ਹੀ ਪਿਆ ਖਿਲਾਰਾ! ਪਹਿਲੀ ਘਰਵਾਲੀ ਨੇ ਗੁੱਤੋਂ ਫੜ੍ਹ ਦੂਜੀ ਕੱਢ ਲਈ ਘਰੋਂ ਬਾਹਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8