ਪੰਜਾਬ 'ਚ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ 6 ਘੰਟੇ ਬੰਦ ਰਹੇਗੀ ਬੱਤੀ
Tuesday, Nov 10, 2026 - 08:55 PM (IST)
ਜਲੰਧਰ- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ 'ਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ 6 ਘੰਟਿਆਂ ਤਕ ਪਾਵਰ ਕੱਟ ਲੱਗੇਗਾ। ਪੜ੍ਹੋ ਮੁੱਖ ਇਲਾਕਿਆਂ ਦਾ ਵੇਰਵਾ-
ਮੁੱਲਾਂਪੁਰ 'ਚ 6 ਘੰਟਿਆਂ ਦਾ ਪਾਵਰ ਕੱਟ
ਮੁੱਲਾਂਪੁਰ ਦਾਖਾ (ਕਾਲੀਆ)- 66 ਕੇ.ਵੀ ਸਬ ਸਟੇਸ਼ਨ ਅੱਡਾ ਦਾਖਾ ਦੇ ਪਾਵਰ ਟ੍ਰਾਂਸਫਾਰਮਰ ਟੀ-1 ਦੀ ਜ਼ਰੂਰੀ ਮੁਰੰਮਤ ਦੇ ਕਾਰਨ 11 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਟੀ-1 ਤੋਂ ਚੱਲਣ ਵਾਲੇ 11 ਕੇ.ਵੀ. ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਕਾਰਨ ਸ਼ੈਲਰ ਸ਼ਹਿਰੀ, ਦੇਤਵਾਲ ਦਿਹਾਤੀ, ਮੰਡਿਆਣੀ ਦਿਹਾਤੀ, ਕੈਲਪੁਰ ਦਿਹਾਤੀ , ਮੁੱਲਾਂਪੁਰ ਦਿਹਾਤੀ, ਪੰਡੋਰੀ ਦਿਹਾਤੀ, ਬੜੈਚ ਸ਼ਹਿਰੀ, ਬੂਥਗੜ੍ਹ ਸ਼ਹਿਰੀ, ਰੁੜਕਾ ਸ਼ਹਿਰੀ, ਅਜੀਤਸਰ ਅਰਬਨ, ਹਵੇਲੀ ਅਰਬਨ, ਅੱਡਾ ਦਾਖਾ, ਆਈ.ਟੀ.ਬੀ.ਪੀ. ਸ਼ਹਿਰੀ, ਟੈਪਰਾਂ ਸ਼ਹਿਰੀ, ਗਊਸ਼ਾਲਾ ਸ਼ਹਿਰੀ, ਮੁਸਕਿਆਣਾ ਸ਼ਹਿਰੀ, ਮੋਹੀ ਦਿਹਾਤੀ ਫੀਡਰਾਂ ਤੋਂ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਐਕਸੀਅਨ ਰਵੀ ਚੋਪੜਾ ਨੇ ਦਿੱਤੀ।
ਨੂਰਪੁਰਬੇਦੀ 'ਚ 4 ਘੰਟੇ ਬੰਦ ਰਹੇਗੀ ਬੱਤੀ
ਨੂਰਪੁਰਬੇਦੀ (ਅਵਿਨਾਸ਼, ਕੁਲਦੀਪ)- ਪੰਜਾਬ ਰਾਜ ਪਾਵਰਕਾਮ ਲਿਮਟਿਡ ਦਫਤਰ ਸਿੰਘਪੁਰ ਦੇ ਹਵਾਲੇ ਨਾਲ ਜਾਰੀ ਇਕ ਬਿਆਨ ਜੇ. ਈ. ਸੁਰਿੰਦਰ ਪਾਲ ਰਾਹੀਂ ਦੱਸਿਆ ਜਾਂਦਾ ਹੈ ਕਿ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਦੇ ਚੱਲਦਿਆਂ 11 ਕੇ.ਵੀ. ਕੇ.ਵੀ. ਨੂਰਪੁਰ ਬੇਦੀ ਅਧੀਨ ਪੈਂਦੇ ਪਿੰਡ ਸੈਣੀ ਮਾਜਰਾ, ਨੂਰਪੁਰ ਬੇਦੀ (ਸ਼ਹਿਰ) ਅਤੇ ਸਿੰਬਲ ਮਾਜਰਾ ਆਦਿ ਦੀ ਬਿਜਲੀ ਸਪਲਾਈ 11-11-2026 ਨੂੰ ਸਵੇਰੇ 10 ਤੋਂ 2 ਵਜੇ ਤੱਕ ਬੰਦ ਰੱਖੀ ਜਾਵੇਗੀ। ਚੱਲਦੇ ਕੰਮ ਕਾਰਨ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ।
