ਜਗਰਾਓਂ ''ਚ ਡਾਕੀਏ ਦਾ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ, ਸੂਏ ''ਚੋਂ ਮਿਲੀ ਲਾਸ਼
Monday, Jul 05, 2021 - 09:23 AM (IST)

ਜਗਰਾਵਾਂ (ਜ. ਬ.) : ਜਗਰਾਵਾਂ-ਰਾਏਕੋਟ ਰੋਡ ’ਤੇ ਸਥਿਤ ਚੁੰਗੀ ਨੰਬਰ-7 ਦੇ ਨਜ਼ਦੀਕ ਇਕ ਡਾਕੀਏ ਰਾਜਕੁਮਾਰ ਉਰਫ਼ ਰਾਜੂ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਮ੍ਰਿਤਕ ਰਾਜ ਕੁਮਾਰ ਪੁੱਤਰ ਰਕਖਾ ਰਾਮ ਪਿੰਡ ਗਾਲਿਬ ਵਿਚ ਡਾਕੀਆ ਲੱਗਾ ਹੋਇਆ ਸੀ। ਸ਼ਨੀਵਾਰ ਨੂੰ ਉਹ ਡਿਊਟੀ ’ਤੇ ਗਿਆ ਸੀ ਪਰ ਘਰ ਵਾਪਸ ਨਹੀਂ ਅੱਪੜਿਆ। ਮ੍ਰਿਤਕ ਰਾਜ ਕੁਮਾਰ ਦੀ ਪਤਨੀ ਨਗਰ ਕੌਂਸਲ ਜਗਰਾਵਾਂ ਵਿਚ ਸਫਾਈ ਸੇਵਿਕਾ ਹੈ।
ਪਰਿਵਾਰ ਵਾਲੇ ਉਸ ਦੀ ਤਲਾਸ਼ ਕਰਦੇ ਰਹੇ ਪਰ ਐਤਵਾਰ ਨੂੰ ਉਸਦੀ ਲਾਸ਼ ਮੋਗਾ ਸਾਈਡ ਵੱਲ ਸਥਿਤ ਅਜੀਤਵਾਲ ਨੂੰ ਜਾਂਦੇ ਹੋਏ ਰਸਤੇ ’ਚ ਪੁਲ ਸੂਆ ’ਤੇ ਬਰਾਮਦ ਹੋਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਸੂਏ 'ਚੋਂ ਕੱਢਿਆ। ਰਾਜੂ ਦਾ ਤੇਜ਼ਧਾਰ ਹਥਿਆਰ ਨਾਲ ਗਲੇ 'ਤੇ ਵਾਰ ਕਰਕੇ ਕਤਲ ਕੀਤਾ ਗਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ