ਬਰਾਲਾ ਦੇ ਅਸਤੀਫੇ ਦੀਆਂ ਚਰਚਾਵਾਂ ''ਤੇ ਸਿਆਸਤ ਗਰਮ!
Friday, Aug 11, 2017 - 09:50 PM (IST)

ਚੰਡੀਗੜ੍ਹ (ਬਾਂਸਲ, ਪਾਂਡੇ)¸ ਪੁੱਤਰ ਦੇ ਕਾਰਨਾਮਿਆਂ ਨਾਲ ਸੁਰਖੀਆਂ ਵਿਚ ਆਏ ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਦੀ ਕੁਰਸੀ 'ਤੇ ਹੁਣ ਭਾਜਪਾ ਵਿਚ ਵੀ ਅੰਦਰੂਨੀ ਸਿਆਸਤ ਕਾਫੀ ਗਰਮਾ ਗਈ ਹੈ। ਵੀਰਵਾਰ ਨੂੰ ਬਰਾਲਾ ਦੇ ਜਲਦੀ ਅਸਤੀਫਾ ਦੇਣ ਦੀਆਂ ਅਫਵਾਹਾਂ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਤਾਂ ਉਥੇ ਹੀ ਨਵੇਂ ਸੂਬਾ ਪ੍ਰਧਾਨ ਦੇ ਨਾਵਾਂ ਦੀ ਸੂਚੀ 'ਤੇ ਵੀ ਚਰਚਾ ਹੁੰਦੀ ਰਹੀ। ਉਂਝ ਤਾਂ ਸਰਕਾਰ ਦੇ ਮੰਤਰੀ-ਵਿਧਾਇਕ ਅਤੇ ਸੰਗਠਨ ਨੇਤਾਵਾਂ ਵਿਚ ਬਰਾਲਾ ਦੇ ਅਸਤੀਫੇ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਚੁੱਪੀ ਨਜ਼ਰ ਆ ਰਹੀ ਹੈ ਪਰ ਅੰਦਰੂਨੀ ਤੌਰ 'ਤੇ ਜ਼ਿਆਦਾਤਰ ਨੇਤਾ ਬਰਾਲਾ ਦੇ ਅਸਤੀਫਾ ਦੇਣ ਦੀ ਗੱਲ ਕਰਦੇ ਸੁਣੇ ਜਾ ਸਕਦੇ ਹਨ। ਸਰਕਾਰ ਦੇ ਕਈ ਮੰਤਰੀ ਤੇ ਵਿਧਾਇਕਾਂ ਨੇ ਵੀ ਗੱਲਬਾਤ ਵਿਚ ਦੱਬੀ ਜ਼ੁਬਾਨ ਵਿਚ ਇਹ ਕਿਹਾ ਕਿ ਨੈਤਿਕਤਾ ਦੇ ਆਧਾਰ 'ਤੇ ਬਰਾਲਾ ਦਾ ਅਸਤੀਫਾ ਤਾਂ ਬਣਦਾ ਹੈ ਪਰ ਆਖਰੀ ਫੈਸਲਾ ਤਾਂ ਹਾਈ ਕਮਾਨ ਨੇ ਹੀ ਕਰਨਾ ਹੈ। ਸੂਤਰਾਂ ਦੀ ਮੰਨੀਏ ਤਾਂ ਸੂਬੇ ਦੀ ਆਰ. ਐੱਸ. ਐੱਸ. ਇਕਾਈ ਵਲੋਂ ਹਾਈ ਕਮਾਨ ਨੂੰ ਬਰਾਲਾ ਦੇ ਅਸਤੀਫੇ ਦੀ ਗੱਲ ਕਹੀ ਗਈ।