ਹੈਵਾਨੀਅਤ ਦੀਆਂ ਹੱਦਾਂ ਪਾਰ, ਜ਼ੀਕਰਪੁਰ 'ਚ ਇਕ ਸਾਲ ਦੀ ਬੱਚੀ ਨਾਲ ਬਲਾਤਕਾਰ

Sunday, Jun 28, 2020 - 06:18 PM (IST)

ਹੈਵਾਨੀਅਤ ਦੀਆਂ ਹੱਦਾਂ ਪਾਰ, ਜ਼ੀਕਰਪੁਰ 'ਚ ਇਕ ਸਾਲ ਦੀ ਬੱਚੀ ਨਾਲ ਬਲਾਤਕਾਰ

ਜ਼ੀਰਕਪੁਰ (ਮੇਸ਼ੀ): ਜ਼ੀਰਕਪੁਰ ਦੇ ਇਕ ਹੋਟਲ ਦੇ ਸਫਾਈ ਕਰਮਚਾਰੀ ਨੇ ਇੱਕ ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਦੇ ਬੱਚੀ ਦੀ ਮਾਂ ਨੇ ਦੋਸ਼ ਲਗਾਏ ਹਨ। ਜਾਣਕਾਰੀ ਮੁਤਾਬਕ ਲੋਕਾਂ ਵਲੋਂ ਮੁਜ਼ਰਮ ਨੂੰ ਫੜ ਕੇ ਪੁਲਸ ਹਵਾਲੇ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਵਲੋਂ ਦਰਜ ਮਾਮਲੇ ਅਨੁਸਾਰ ਜ਼ੀਰਕਪੁਰ-ਪਟਿਆਲਾ ਮਾਰਗ ਤੇ ਸਥਿਤ ਸ਼ਿਵਾਸਤਿਕ ਵਿਹਾਰ 'ਚ ਹੋਟਲ ਵਿਕਟੋਰੀਆ ਜੋ ਕਿ ਅਜੇ ਨਿਰਮਾਣ ਅਧੀਨ ਹੈ। ਜਿਸ 'ਚ ਓਮ ਪ੍ਰਕਾਸ਼ ਨਾਮਕ ਵਿਅਕਤੀ ਸਾਫ ਸਫਾਈ ਦਾ ਕੰਮ ਕਰਦਾ ਹੈ। ਇਸ ਦੇ ਨਾਲ ਹੀ ਲੱਗਦੇ ਸ਼ੋਅਰੂਮ 'ਚ ਕਮਲਾਵਤੀ ਦੇਵੀ ਜੋ ਸਾਫ਼-ਸਫ਼ਾਈ ਦਾ ਕੰਮ ਕਰਦੀ ਹੈ, ਜੋ ਬੀਤੇ ਦਿਨੀ ਜੋ ਸ਼ੋਅਰੂਮ 'ਚ ਆਪਣੀ ਇੱਕ ਸਾਲ ਦੀ ਬੱਚੀ ਨੂੰ ਲੈ ਕੇ ਕੰਮ ਕਰਨ ਲਈ ਪੁੱਜੀ ਸੀ , ਤੇ ਬੱਚੀ ਨੂੰ ਮੰਜੇ ਤੇ ਬਿਠਾ ਕੇ ਸਾਫ਼-ਸਫ਼ਾਈ ਦਾ ਕੰਮ ਕਰਨ ਲੱਗੀ, ਇਸ ਮਗਰੋਂ ਮੁਜ਼ਰਮ ਓਮ ਪ੍ਰਕਾਸ਼ ਨੇ ਬੱਚੀ ਨੂੰ ਮੰਜੇ ਤੋਂ ਇਕੱਲੀ ਬੈਠੀ ਦੇਖ ਕੇ ਉਥੋਂ ਚੁੱਕ ਕੇ ਨਾਲ ਦੇ ਵਿਕਟੋਰੀਆ ਹੋਟਲ ਕੋਲ ਝਾੜੀਆਂ ਵਿੱਚ ਲੈ ਗਿਆ।

 

ਇਹ ਵੀ ਪੜ੍ਹੋ: ਕਮਿਸ਼ਨਰ ਦਫਤਰ ਦਾ ਕਾਰਨਾਮਾ: ਦਫਤਰ ਕੰਪਲੈਕਸ 'ਚ ਉਲਟਾ ਲਹਿਰਾਉਂਦਾ ਰਿਹਾ ਰਾਸ਼ਟਰੀ ਝੰਡਾ

ਉੱਥੇ ਉਸ ਨੇ ਬੱਚੀ ਨਾਲ ਗਲਤ ਹਰਕਤਾਂ ਕਰਦਿਆਂ ਬਲਾਤਕਾਰ ਦੀ ਕੋਸ਼ਿਸ਼ ਕੀਤੀ, ਜਦੋਂ ਕਮਲਾਵਤੀ ਨੇ ਦੇਖਿਆ ਕਿ ਬੱਚੀ ਮੰਜੇ ਤੋਂ ਗਾਇਬ ਹੈ ਤਾਂ ਉਸ ਨੇ ਰੌਲਾ ਪਾਉਣਾ ਸੁਰੂ ਕਰ ਦਿੱਤਾ, ਤਾਂ ਉਥੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ।  ਜਦੋਂ ਨਾਲ ਲਗਦੇ ਹੋਟਲ ਨਜਦੀਕ ਝਾੜੀਆਂ ਵਿਚੋਂ ਬੱਚੀ ਦੇ ਰੋਣ ਦੀ ਆਵਾਜ਼ ਆਈ ਤਾਂ ਲੋਕਾਂ ਨੇ ਮੁਜਰਮ ਓਮ ਪ੍ਰਕਾਸ਼ ਨੂੰ ਫੜ ਕੇ ਪੁਲਸ ਹਵਾਲੇ ਕੀਤਾ ਗਿਆ। ਜੀਰਕਪੁਰ ਪੁਲਿਸ ਵੱਲੋਂ ਬੱਚੀ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ ਉਸ ਖਿਲਾਫ਼ ਬਲਾਤਕਾਰ ਦਾ ਮਾਮਲਾ ਦਰਜ਼ ਕਰਕੇ ਪੁਲਿਸ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਅਕਾਲੀ ਦਲ ਲਈ ਖਤਰੇ ਦੀ ਘੰਟੀ, ਵਰਚੂਅਲ ਰੈਲੀ 'ਚ ਭਾਜਪਾ ਕਾਂਗਰਸ ਦਾ ਬਦਲ ਬਣਨ ਦੀ ਦੌੜ 'ਚ


author

Shyna

Content Editor

Related News