ਜਲੰਧਰ ਦੇ ਰੇਸਤਰਾਂ ''ਚ ਪੁਲਸ ਨੇ ਮਾਰਿਆ ਛਾਪਾ

12/09/2019 9:32:05 AM

ਜਲੰਧਰ (ਸੁਨੀਲ) : ਜਲੰਧਰ ਦੇ ਅਰਬਨ ਸਟੇਟ ਫੇਜ਼-2 'ਚ ਪੈਂਦੇ ਇਕ ਰੇਸਤਰਾਂ 'ਚ ਪੁਲਸ ਵਲੋਂ ਛਾਪਾ ਮਾਰਿਆ ਗਿਆ। ਪੁਲਸ ਵਲੋਂ ਦੱਸਿਆ ਗਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਰੇਸਤਰਾਂ 'ਚ ਗੈਰ ਕਾਨੂੰਨੀ ਹੁੱਕਾ ਬਾਰ ਚਲਾਇਆ ਜਾ ਰਿਹਾ ਹੈ ਪਰ ਜਦੋਂ ਛਾਪਾ ਮਾਰਿਆ ਗਿਆ ਤਾਂ ਕੁਝ ਵੀ ਬਰਾਮਦ ਨਹੀਂ ਹੋਇਆ। ਸੂਤਰਾਂ ਮੁਤਾਬਕ ਇਸ ਰੇਸਤਰਾਂ 'ਚ ਇਕ ਪਾਰਟੀ ਚੱਲ ਰਹੀ ਸੀ, ਜਿਸ 'ਚ ਕਈ ਮੁੰਡੇ ਤੇ ਕੁੜੀਆਂ ਸ਼ਾਮਲ ਸਨ ਪਰ ਛਾਪਾ ਪੈਣ ਤੋਂ ਪਹਿਲਾਂ ਹੀ ਉਹ ਉੱਥੋਂ ਨਿਕਲ ਗਏ, ਜਦੋਂ ਕਿ ਰੇਸਤਰਾਂ 'ਚ ਹੁੱਕੇ ਦਾ ਸਮਾਨ ਖਿੱਲਰਿਆ ਪਿਆ ਸੀ। ਜਦੋਂ ਇਸ ਬਾਰੇ ਪੁਲਸ ਨੇ ਰੇਸਤਰਾਂ ਦੇ ਮਾਲਕ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਰੇਸਤਰਾਂ 'ਚ ਮੈਨਟੇਨੈਂਸ ਦਾ ਕੰਮ ਚੱਲ ਰਿਹਾ ਹੈ, ਇਸ ਲਈ ਸਮਾਨ ਖਿੱਲਰਿਆ ਪਿਆ ਹੋਇਆ ਹੈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Babita

Content Editor

Related News