ਪੁਲਸ ਨੇ ਨੂਰਪੁਰ ਹਕੀਮਾਂ ''ਚ ਚਲਾਈ ਸਰਚ ਮੁਹਿੰਮ
Thursday, Feb 15, 2018 - 02:22 AM (IST)
ਮੋਗਾ, (ਆਜ਼ਾਦ, ਸਤੀਸ਼)- ਅੱਜ ਮੋਗਾ ਪੁਲਸ ਵੱਲੋਂ ਪਿੰਡ ਨੂਰਪੁਰ ਹਕੀਮਾਂ 'ਚ ਜ਼ਿਲਾ ਪੁਲਸ ਮੁਖੀ ਰਾਜਜੀਤ ਸਿੰਘ ਹੁੰਦਲ ਦੀ ਅਗਵਾਈ 'ਚ ਸਰਚ ਮੁਹਿੰਮ ਚਲਾਈ ਗਈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਵੀ ਇੰਦਰਾ ਕਾਲੋਨੀ, ਸਾਧਾਂ ਵਾਲੀ ਬਸਤੀ 'ਚ ਸਰਚ ਮੁਹਿੰਮ ਚਲਾਈ ਜਾ ਚੁੱਕੀ ਸੀ, ਜਿਸ 'ਚ ਇਕ ਸ਼ਰਾਬ ਸਮੱਗਲਰ ਦੇ ਘਰ 'ਚੋਂ 6.50 ਲੱਖ ਰੁਪਏ ਦੀ ਨਕਦੀ ਤੋਂ ਇਲਾਵਾ ਦੋ ਮੋਟਰਸਾਈਕਲ ਮਿਲੇ ਸਨ, ਜਦਕਿ ਸਾਧਾਂ ਵਾਲੀ ਬਸਤੀ 'ਚੋਂ ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ ਸਨ।
ਇਸ ਸਰਚ ਮੁਹਿੰਮ 'ਚ ਸ਼ੱਕ ਦੇ ਆਧਾਰ 'ਤੇ 2 ਗੱਡੀਆਂ ਤੇ 8 ਮੋਟਰਸਾਈਕਲਾਂ ਨੂੰ ਕਬਜ਼ੇ 'ਚ ਲਿਆ ਗਿਆ ਹੈ, ਜਿਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਹੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਪਿੰਡਾਂ 'ਚ ਇਹ ਸਰਚ ਮੁਹਿੰਮ ਚਲਾਈ ਜਾਵੇਗੀ।
ਇਸ ਮੌਕੇ ਡੀ. ਐੱਸ. ਪੀ. ਧਰਮਕੋਟ ਅਜੇ ਰਾਜ ਸਿੰਘ ਅਤੇ ਇੰਸਪੈਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਉਕਤ ਮੁਹਿੰਮ 'ਚ 150 ਦੇ ਕਰੀਬ ਪੁਲਸ ਮੁਲਾਜ਼ਮ, ਜਿਨ੍ਹਾਂ 'ਚ ਮਹਿਲਾ ਪੁਲਸ ਵੀ ਸ਼ਾਮਲ ਸੀ, ਵੱਲੋਂ ਪਿੰਡ ਦੇ ਆਉਣ-ਜਾਣ ਵਾਲੇ ਸਾਰੇ ਰਸਤਿਆਂ ਦੀ ਨਾਕਾਬੰਦੀ ਕਰ ਕੇ ਲੋਕਾਂ ਤੇ ਵ੍ਹੀਕਲਾਂ ਦੀ ਤਲਾਸ਼ੀ ਲਈ ਗਈ।
