ਮਖੂ ’ਚ ਤਿੱਖੜ ਦੁਪਹਿਰੇ ਡਾਕਾ, ਹਥਿਆਰਾਂ ਦੀ ਨੋਕ ’ਤੇ ਆੜ੍ਹਤੀ ਦਾ ਘਰ ਲੁੱਟਿਆ

Friday, May 13, 2022 - 10:53 PM (IST)

ਮਖੂ ’ਚ ਤਿੱਖੜ ਦੁਪਹਿਰੇ ਡਾਕਾ, ਹਥਿਆਰਾਂ ਦੀ ਨੋਕ ’ਤੇ ਆੜ੍ਹਤੀ ਦਾ ਘਰ ਲੁੱਟਿਆ

ਮਖੂ (ਵਾਹੀ) : ਸ਼ਾਇਦ ਹੀ ਕੋਈ ਦਿਨ ਅਜਿਹਾ ਹੋਵੇ ਜਦੋਂ ਮਖੂ ਸ਼ਹਿਰ ਦਾ ਨਾਮ ਪੰਜਾਬ ਵਿਚ ਹੋ ਰਹੀਆਂ ਅਪਰਾਧਿਕ ਗਤੀਵਿਧੀਆਂ ਵਿਚ ਸੁਰਖੀਆਂ ਵਿਚ ਨਾ ਆਇਆ ਹੋਵੇ। ਅੱਜ ਵੀ ਦੁਪਹਿਰ 12.28 ਮਿੰਟ ’ਤੇ 5 ਹਥਿਆਰ ਬੰਦ ਨੌਜਵਾਨ ਆਰੀਆ ਸਮਾਜ ਵਾਲੀ ਗਲੀ ਵਿਚ ਅਸ਼ੋਕ ਕੁਮਾਰ ਆੜ੍ਹਤੀ ਦੇ ਘਰ ਦਾਖਲ ਹੋਏ ਅਤੇ ਆਉਂਦੇ ਸਾਰ ਹੀ ਅਸ਼ੋਕ ਕੁਮਾਰ ਦੀ ਪਤਨੀ ਕਮਲੇਸ਼ ਰਾਣੀ ਦੇ ਮੂੰਹ ਅਤੇ ਸਿਰ ’ਤੇ ਪਿਸਤੌਲ ਦੇ ਬੱਟ ਮਾਰ ਕੇ ਜ਼ਖ਼ਮੀ ਕਰ ਦਿੱਤਾ ਅਤੇ ਖਿੱਚ ਕੇ ਇਕ ਕਮਰੇ ਵਿਚ ਲੈ ਗਏ । ਗੋਲੀ ਮਾਰਨ ਦੀ ਧਮਕੀ ਦੇ ਕੇ ਸੇਫ ਅਤੇ ਅਲਮਾਰੀਆਂ ਦੀਆਂ ਚਾਬੀਆਂ ਖੋਹ ਲਈਆਂ, 20ਮਿੰਟ ਦੇ ਕਰੀਬ ਲੁਟੇਰਿਆਂ ਨੇ ਅਲਮਾਰੀਆਂ ਅਤੇ ਸੇਫ ਖੋਲ੍ਹ ਕੇ 5 ਲੱਖ ਰੁਪਏ ਨਕਦੀ ਅਤੇ 10 ਤੌਲੇ ਸੋਨਾ ਲੁੱਟ ਕੇ ਫ਼ਰਾਰ ਹੋ ਗਏ ।

ਇਹ ਵੀ ਪੜ੍ਹੋ : ਜੀਜਾ-ਸਾਲੀ ’ਚ ਬਣ ਗਏ ਨਾਜਾਇਜ਼ ਸਬੰਧ, ਜਦੋਂ ਪਤਾ ਲੱਗਾ ਤਾਂ ਦੋਵਾਂ ਨੇ ਮਿਲ ਕੇ ਜੋ ਕੀਤਾ ਨਹੀਂ ਹੋਵੇਗਾ ਯਕੀਨ

ਪੁਲਸ ਥਾਣਾ ਮਖੂ ਅਤੇ ਡੀ. ਐੱਸ. ਪੀ. ਜ਼ੀਰਾ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਣਕਾਰੀ ਲਈ ਅਤੇ ਲੁਟੇਰਿਆਂ ਦੀ ਭਾਲ ਲਈ ਨਾਕੇ ਲਵਾਏ। ਘਰ ਵਿਚ ਲੱਗੇ ਸੀ. ਸੀ. ਟੀ. ਵੀ ਕੈਮਰਿਆਂ ਵਿਚ ਲੁੱਟ ਦੀ ਸਾਰੀ ਵਾਰਦਾਤ ਕੈਦ ਹੋ ਗਈ ਹੈ ਅਤੇ ਲੁਟੇਰਿਆਂ ਦੀ ਉਮਰ ਵੇਖਣ ਵਿਚ 30 ਸਾਲ ਦੇ ਕਰੀਬ ਲੱਗਦੀ ਹੈ ਅਤੇ ਇਨ੍ਹਾਂ ਵਿਚੋਂ 2 ਸਰਦਾਰ ਤੇ 3 ਮੋਨੇ ਸਨ।

ਇਹ ਵੀ ਪੜ੍ਹੋ : ਪੁੱਤ ਦੇ ਨਸ਼ੇ ਨੇ ਅੰਦਰ ਤੱਕ ਤੋੜ ਦਿੱਤੀ ਮਾਂ, ਵਿਧਾਇਕ ਕੋਲ ਪਹੁੰਚ ਨਸ਼ੇੜੀ ਪੁੱਤ ਲਈ ਮੰਗੀ ਮੌਤ ਦੀ ਇਜਾਜ਼ਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News