ਥਾਣਾ ਸਿਟੀ ਪੁਲਸ ਦਾ ASI 6 ਹਜ਼ਾਰ ਰਿਸ਼ਵਤ ਲੈਦਾ ਚੜਿਆ ਵਿਜੀਲੈਂਸ ਅੜੀਕੇ

03/06/2019 7:22:02 PM

ਰੂਪਨਗਰ (ਸੱਜਨ ਸੈਣੀ )ਵਿਜੀਲੈਂਸ ਬਿਊਰੋ ਮੋਹਾਲੀ ਦੀ ਟੀਮ ਵੱਲੋਂ ਥਾਣਾ ਸਿਟੀ ਰੂਪਨਗਰ ਦੇ ਏਐਸਆਈ ਇੰਦਰਪਾਲ ਸਿੰਘ ਨੂੰ ਰੰਗੇ ਹੱਥੀ 06 ਹਜ਼ਾਰ ਰੂਪੈ ਰਿਸ਼ਵਤ ਲੈਦੇ ਕਾਬੂ ਕੀਤਾ ਹੈ।  ਜਿਸ ਦੇ ਬਾਅਦ  ਰੂਪਨਗਰ ਦੇ ਐਸਐਸਪੀ ਸਵਪਨ ਸ਼ਰਮਾ ਵੱਲੋਂ ਉਕਤ ਏਐਸਆਈ ਨੂੰ ਮੁਅੱਤਲ ਕਰ ਦਿੱਤਾ ਗਿਆ। ਡੀਐਸਪੀ ਹਰਵਿੰਦਰ ਸਿੰਘ ਵਿਜੀਲੈਂਸ ਬਿਊਰੋ ਮੋਹਾਲੀ ਦੀ ਅਗਵਾਈ ਹੇਠ ਵਿਜੀਲੈਂਸ ਦੀ ਟੀਮ ਜਿਸ ਵਿੱਚ ਇੰਸਪੈਕਟਰ ਇੰਦਪਾਲ ਸਿੰਘ , ਮੋਕੇ ਦਾ ਗਵਾਹ  ਬਲਵਿੰਦਰ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਕੋਟਲਾ ਨਿਹੰਗ ਸ਼ਾਮਲ ਸੀ  ਵੱਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਮੋਹਾਲੀ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ  ਮਾਮਲੇ ਵਿੱਚ ਸਕਾਇਤ ਕਰਤਾ ਸੁੱਚਾ ਸਿੰਘ ਪੁੱਤਰ ਪਠਾਣੀਆ ਵਾਸੀ ਕਠਿਆਣਾ ਹਿਮਾਚਲ ਪ੍ਰਦੇਸ ਵੱਲੋਂ ਵਿਜੀਲੈਂਸ ਕੋਲ ਲਿਖਤੀ ਸਕਾਇਤ ਕੀਤੀ ਸੀ ਕਿ ਉਸ ਦਾ ਵਿਨੋਦ ਕੁਮਾਰ ਵਾਸੀ ਪਾਵਰ ਕਲੌਨੀ ਰੂਪਨਗਰ ਨਾਲ ਪੈਸਿਆ ਦੇ ਲੈਣ ਦੇਣ ਨੂੰ ਲੈਕੇ ਝਗੜਾ ਚੱਲ ਰਿਹਾ ਸੀ ਜਿਸ ਕਰਕੇ 26 ਫਰਵਰੀ ਨੂੰ ਵਿਨੋਦ ਕੁਮਾਰ ਵੱਲੋਂ ਆਪਣੇ ਸਾਥੀਆਂ ਨਾਲ ਮਿਲਕੇ ਸਕਾਇਤ ਕਰਤਾ ਸੁੱਚਾ ਸਿੰਘ ਤੇ ਹਮਲਾ ਕਰਕੇ ਜਖਮੀ ਕਰ ਦਿੱਤਾ। ਜਿਸ ਤੇ ਜਖਮੀ ਸੁੱਚਾ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ ਵਿਖੇ ਦਾਖਲ ਕਰਵਾਇਆ ਸੀ। ਤੇ ਹਸਪਤਾਲ ਵੱਲੋਂ ਐਮਐਲਆਰ ਕੱਟਕੇ ਥਾਣਾ ਸਿਟੀ ਰੂਪਨਗਰ ਨੂੰ ਭੇਜੀ ਗਈ ਜਿਸ ਦੇ ਬਾਅਦ ਮਾਮਲੇ ਦੀ ਜ਼ਾਚ  ਲਈ ਏਐਸਆਈ ਇੰਦਰਪਾਲ ਸਿੰਘ ਨੂੰ ਸੋਪੀ ਗਈ। ਸਕਾਇਤ ਕਰਤਾ ਵੱਲੋਂ ਕੀਤੀ ਸਕਾਇਤ ਅਨੁਸਾਰ ਜ਼ਾਚ ਅਧਿਕਾਰੀ ਏਐਸਆਈ ਇੰਦਰਪਾਲ ਸਿੰਘ ਵੱਲੋਂ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਵਜਾਏ ਉਸ ਨੂੰ ਧਮਕਾਇਆ ਗਿਆ ਕਿ  ਤੂੰ ਸਮਝੋਤਾ ਕਰ ਲੈ ਅਗਰ ਨਹੀਂ ਕੀਤਾ ਤਾ ਉਲਟਾ ਤੇਰੇ ਖਿਲਾਫ ਵਿਨੋਦ ਕੁਮਾਰ ਦੀ ਪਤਨੀ ਨਾਲ ਛੇੜ ਛਾੜ ਕਰਨ ਅਤੇ ਅਗਵਾਹ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕਰ ਦੇਵਾਗਾ , ਜੇ ਬੱਚਣ ਹੈ ਤਾਂ 10 ਹਜ਼ਾਰ ਰੂਪੈ ਦੇਣੇ ਪੈਣਗੇ। ਸਕਾਇਤ ਕਰਤਾ ਅਨੁਸਾਰ  ਏਐਸਆਈ ਨੇ ਉਸ ਨਾਲ 9 ਹਜ਼ਾਰ ਰੂਪੈ  ਵਿੱਚ ਸੈਟਿੰਗ ਹੋ ਗਈ  ਜਿਸ ਦੇ 3 ਹਜ਼ਾਰ ਰੂਪੈ ਦੋਸ਼ੀ ਨੇ ਪਹਿਲਾ ਹੀ ਲੈ ਲਏ ਅਤੇ ਬਾਕੀ ਦੇ 6 ਹਜ਼ਾਰ ਰੂਪੈ ਲੈਣ ਸਮੇਂ ਵਿਜੀਲੈਂਸ ਬਿਊਰੋ ਮੋਹਾਲੀ ਦੀ ਟੀਮ ਨੇ  ਦੋਸ਼ੀ ਏਐਸਆਈ ਨੂੰ ਰੰੰਗੇ ਹੱਥੀ ਕਾਬੂ ਕਰ ਲਿਆ। ਅੱਜ 07 ਮਾਰਚ ਨੂੰ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।


satpal klair

Content Editor

Related News