ਫਗਵਾੜਾ ਪ੍ਰਸ਼ਾਸਨ ਦਾ ਨਵਾਂ ਫ਼ਰਮਾਨ, ਨਾਜਾਇਜ਼ ਮਾਈਨਿੰਗ ਰੋਕਣ ਲਈ ਅਧਿਆਪਕਾਂ ਦੀ ਨਾਕਿਆਂ 'ਤੇ ਲਾਈ ਡਿਊਟੀ

Saturday, Jun 20, 2020 - 01:45 PM (IST)

ਫਗਵਾੜਾ ਪ੍ਰਸ਼ਾਸਨ ਦਾ ਨਵਾਂ ਫ਼ਰਮਾਨ, ਨਾਜਾਇਜ਼ ਮਾਈਨਿੰਗ ਰੋਕਣ ਲਈ ਅਧਿਆਪਕਾਂ ਦੀ ਨਾਕਿਆਂ 'ਤੇ ਲਾਈ ਡਿਊਟੀ

ਫਗਵਾੜਾ— ਕੋਰੋਨਾ ਕਾਲ 'ਚ ਸਭ ਕੁਝ ਉੱਥਲ-ਪੁਥਲ ਹੋ ਰਿਹਾ ਹੈ। ਹੁਣ ਪੰਜਾਬ ਸਰਕਾਰ ਨੇ ਉੱਥਲ-ਪੁੱਥਲ ਕਰਨ ਵਾਲਾ ਇਕ ਨਵਾਂ ਫ਼ਰਮਾਨ ਜਾਰੀ ਕਰ ਦਿੱਤਾ ਹੈ। ਫਗਵਾੜਾ ਪ੍ਰਸ਼ਾਸਨ ਨੇ ਅਧਿਆਪਕਾਂ ਨੂੰ ਰਾਤ ਨੂੰ ਪੁਲਸ ਨਾਕਿਆਂ 'ਤੇ ਡਿਊਟੀ ਦੇਣ ਲਈ ਕਿਹਾ ਹੈ। ਅਧਿਆਪਕ ਰਾਤ 9 ਤੋਂ 1 ਵਜੇ ਤੱਕ ਪੁਲਸ ਨਾਕਿਆਂ 'ਤੇ ਡਿਊਟੀ ਦੇਣਗੇ।

PunjabKesari

ਇਹ ਫੈਸਲਾ ਰਾਤ ਨੂੰ ਹੋਣ ਵਾਲੀ ਨਜਾਇਜ਼ ਮਾਈਟਿੰਗ ਨੂੰ ਰੋਕਣ ਲਈ ਲਿਆ ਗਿਆ ਹੈ। ਅਧਿਆਪਕ ਫਗਵਾੜਾ ਸਬ ਡਿਵੀਜ਼ਨ ਦੇ ਵੱਖ-ਵੱਖ ਐਂਟਰੀ ਪੁਆਇੰਟਸ 'ਤੇ ਬਾਹਰ ਤੋਂ ਆਉਣ ਵਾਲੇ ਰੇਤਾ, ਮਿੱਟੀ ਵਾਲੇ ਟਰੱਕ ਅਤੇ ਟਰਾਲੀਆਂ ਦੀ ਚੈਕਿੰਗ ਕਰਨਗੇ। ਅਧਿਆਪਕਾਂ ਦੇ ਨਾਲ ਪੁਲਸ ਮੁਲਾਜ਼ਮ ਵੀ ਚੈਕਿੰਗ ਪੁਆਇੰਟਸ 'ਤੇ ਤਾਇਨਾਤ ਰਹਿਣਗੇ। ਅਕਾਲੀ ਦਲ ਨੇ ਸਰਕਾਰ ਦੇ ਇਸ ਨਾਦਰਸ਼ਾਹੀ ਫਰਮਾਨ ਦਾ ਵਿਰੋਧ ਕੀਤਾ ਹੈ। ਪ੍ਰਸ਼ਾਸਨ ਵੱਲੋਂ ਦਿੱਤੇ ਗਏ ਇਸ ਹੁਕਮ ਦਾ ਅਕਾਲੀ ਆਗੂ ਦਲਜੀਤ ਚੀਮਾ ਨੇ ਕੀਤਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ 'ਅਧਿਆਪਕਾਂ ਦੀ ਸਾਖ ਨੂੰ ਸਰਕਾਰ ਠੇਸ ਪਹੁੰਚਾ ਰਹੀ ਹੈ।

PunjabKesari

ਅਕਾਲੀ ਆਗੂ ਦਲਜੀਤ ਚੀਮਾ ਨੇ ਕਿਹਾ ਕਿ ਸਰਕਾਰ ਵਾਰ-ਵਾਰ ਅਜਿਹੇ ਸ਼ਰਮਨਾਕ ਫੈਸਲੇ ਲੈ ਕੇ ਅਧਿਆਪਕਾਂ ਦੀ ਸਾਖ ਨੂੰ ਠੇਸ ਪਹੁੰਚਾ ਰਹੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ਰਾਬ ਦੀਆਂ ਫੈਕਟਰੀਆਂ 'ਚ ਅਧਿਆਪਕਾਂ ਦੀ ਡਿਊਟੀ ਲਾਈ ਗਈ ਸੀ ਅਤੇ ਬਾਅਦ 'ਚ ਇਸ ਫੈਸਲੇ ਨੂੰ ਅਧਿਆਪਕਾਂ ਦੇ ਵਿਰੋਧ ਤੋਂ ਬਾਅਦ ਵਾਪਸ ਲੈ ਲਿਆ ਗਿਆ ਸੀ।

PunjabKesari


author

shivani attri

Content Editor

Related News