ਪੀ. ਜੀ. ਆਈ. ਦੇ ਮਰੀਜ਼ਾਂ ਨੂੰ ਮਿਲੇਗੀ ਰਾਹਤ, 81 ਨਵੀਂ ਫੈਕਲਟੀਜ਼ ਦੀ ਹੋਈ ਨਿਯੁਕਤੀ

02/22/2021 12:24:06 PM

ਚੰਡੀਗੜ੍ਹ (ਪਾਲ) : ਇੱਥੇ ਪੀ. ਜੀ. ਆਈ. 'ਚ ਪਿਛਲੇ ਇਕ ਸਾਲ ਤੋਂ ਨਵੀਂ ਫੈਕਲਟੀ ਦੀ ਜੁਆਇਨਿੰਗ ਦੀ ਪ੍ਰਕਿਰਿਆ ਚੱਲ ਰਹੀ ਸੀ। ਕੋਵਿਡ ਕਾਰਣ ਇਸ 'ਚ ਹੋਰ ਦੇਰ ਹੋਈ ਪਰ ਹੁਣ ਪੀ. ਜੀ. ਆਈ. ਦੀ ਪਰਮਾਨੈਂਟ ਸਿਲੈਕਸ਼ਨ ਕਮੇਟੀ ਨੇ 81 ਨਵੀਂ ਫੈਕਲਟੀਜ਼ ਨੂੰ ਮਨਜ਼ੂਰੀ ਦੇ ਦਿੱਤੀ। ਇਸ ਮੌਕੇ ਕਮੇਟੀ ਦੇ ਚੇਅਰਮੈਨ ਅਜੇ ਕੁਮਾਰ, ਪੀ. ਜੀ. ਆਈ. ਦੇ ਡਾਇਰੈਕਟਰ ਡਾ. ਜਗਤ ਰਾਮ ਅਤੇ ਡਿਪਟੀ ਡਾਇਰੈਕਟਰ ਕੁਮਾਰ ਗੌਰਵ ਧਵਨ ਮੌਜੂਦ ਰਹੇ।

ਇਹ ਵੀ ਪੜ੍ਹੋ : CBSE ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਹੁਣ ਨਵੇਂ ਪੈਟਰਨ ਮੁਤਾਬਕ ਕਰਨੀ ਪਵੇਗੀ ਪੇਪਰਾਂ ਦੀ ਤਿਆਰੀ

ਇਸ ਦੌਰਾਨ ਪੀ. ਜੀ. ਆਈ. ਦੇ ਡਾਇਰੈਕਟਰ ਨੇ ਦੱਸਿਆ ਕਿ ਫੈਕਲਟੀ ਦੀਆਂ 81 ਪੋਸਟਾਂ ਲਈ ਕੁੱਲ 994 ਬਿਨੈਕਾਰ ਆਏ ਸਨ, ਜਿਨ੍ਹਾਂ 'ਚੋਂ 918 ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਇਆ ਗਿਆ ਸੀ। 701 ਲੋਕ ਇੰਟਰਵਿਊ ਲਈ ਪੁੱਜੇ। ਇਨ੍ਹਾਂ 'ਚੋਂ 81 ਦੀ ਚੋਣ ਹੋ ਗਈ। ਪਿਛਲੇ ਸਾਲ ਦਸੰਬਰ ਤੋਂ ਇੰਟਰਵਿਊ ਦੀ ਪ੍ਰਕਿਰਿਆ ਚੱਲ ਰਹੀ ਸੀ। ਡਿਪਟੀ ਡਾਇਰੈਕਟਰ ਨੇ ਕਿਹਾ ਕਿ ਮੁਲਾਜ਼ਮ ਕਿਸੇ ਵੀ ਸੰਸਥਾਨ ਦਾ ਇਕ ਮਜ਼ਬੂਤ ਹਿੱਸਾ ਹੈ। ਉਮੀਦ ਹੈ ਕਿ ਨਵੀਂ ਫੈਕਲਟੀ ਨਾਲ ਮੌਜੂਦਾ ਡਾਕਟਰਾਂ ਦਾ ਭਾਰ ਘੱਟ ਹੋਵੇਗਾ।

ਇਹ ਵੀ ਪੜ੍ਹੋ : 'ਕੋਰੋਨਾ ਟੀਕਾ' ਨਾ ਲਵਾਉਣ ਵਾਲੇ 'ਸਿਹਤ ਕਾਮਿਆਂ' ਲਈ ਬੇਹੱਦ ਜ਼ਰੂਰੀ ਖ਼ਬਰ, ਪਵੇਗਾ ਇਹ ਘਾਟਾ
ਮਰੀਜ਼ਾਂ ਦਾ ਬੋਝ ਘੱਟ ਹੋਵੇਗਾ
ਮਰੀਜ਼ਾਂ ਦੀ ਵੱਧਦੀ ਗਿਣਤੀ ਪੀ. ਜੀ. ਆਈ. ਲਈ ਹਮੇਸ਼ਾ ਇਕ ਚਿੰਤਾ ਦਾ ਕਾਰਣ ਬਣੀ ਹੋਈ ਹੈ, ਜਿਸ ਨੂੰ ਘੱਟ ਕਰਨ ਲਈ ਨਵੇਂ-ਨਵੇਂ ਪ੍ਰਾਜੈਕਟ ਪੀ. ਜੀ. ਆਈ. ਨੇ ਸ਼ੁਰੂ ਕੀਤੇ ਹਨ ਤਾਂ ਕਿ ਮਹਿਕਮੇ ’ਤੇ ਮਰੀਜ਼ਾਂ ਦਾ ਬੋਝ ਘੱਟ ਕੀਤਾ ਜਾ ਸਕੇ। ਡਾਕਟਰਾਂ ’ਤੇ ਟੀਚਿੰਗ, ਮਰੀਜ਼ਾਂ ਨੂੰ ਓ. ਪੀ. ਡੀ. 'ਚ ਦੇਖਣਾ ਅਤੇ ਰਿਸਰਚ ਦਾ ਕੰਮ ਦੇਖਣਾ ਜਿਹੇ ਕਈ ਵੱਡੇ ਕੰਮ ਹੁੰਦੇ ਹਨ ਪਰ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੋਣ ਨਾਲ ਕੰਮ ’ਤੇ ਇਸ ਦਾ ਅਸਰ ਪੈਂਦਾ ਹੈ। ਅਜਿਹੇ 'ਚ ਨਵੀਂ ਫੈਕਲਟੀ ਦੇ ਆਉਣ ਨਾਲ ਡਾਕਟਰਾਂ ਦੇ ਕੰਮ ਦਾ ਬੋਝ ਘੱਟ ਹੋ ਸਕੇਗਾ। ਮਹਿਕਮੇ ਦੀ ਮੰਨੀਏ ਤਾਂ ਜ਼ਿਆਦਾ ਭੀੜ ਵਾਲੇ ਮਹਿਕਮਿਆਂ 'ਚ ਇਨ੍ਹਾਂ  ਡਾਕਟਰਾਂ ਦੀ ਨਿਯੁਕਤੀ ਹੋਵੇਗੀ।

ਇਹ ਵੀ ਪੜ੍ਹੋ : 'ਆਪ' ਆਗੂ ਦੀ ਗੱਡੀ ਹੇਠੋਂ ਮਿਲਿਆ 'ਪੈਟਰੋਲ ਬੰਬ', ਕੁੱਝ ਦੇਰ ਪਹਿਲਾਂ ਹੀ ਚਾਹ ਪੀ ਕੇ ਗਏ ਸੀ ਹਰਪਾਲ ਚੀਮਾ
ਓ. ਪੀ. ਡੀ. 'ਚ ਮਿਲੇਗੀ ਮਦਦ
ਕੋਵਿਡ ਦੇ ਕਾਰਣ ਫਿਲਹਾਲ ਓ. ਪੀ. ਡੀ. ਬੰਦ ਪਈਆਂ ਹਨ। ਇਕ ਤੈਅ ਨੰਬਰ ਤੱਕ ਹੀ ਮਰੀਜ਼ਾਂ ਨੂੰ ਦੇਖਿਆ ਜਾ ਰਿਹਾ ਹੈ। ਹਾਲਾਂਕਿ ਟੈਲੀ ਕੰਸਲਟੇਸ਼ਨ 'ਚ ਮਰੀਜ਼ਾਂ ਦੀ ਗਿਣਤੀ ਵਧਾਈ ਗਈ ਹੈ ਪਰ ਨਵੇਂ ਡਾਕਟਰ ਆਉਣ ਨਾਲ ਓ. ਪੀ. ਡੀ. 'ਚ ਆਉਣ ਵਾਲੇ ਮਰੀਜ਼ਾਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ। ਇਨ੍ਹਾਂ ਦੇ ਆਉਣ ਨਾਲ ਓ. ਪੀ. ਡੀ. 'ਚ ਮਰੀਜ਼ਾਂ ਦੀ ਗਿਣਤੀ ਵੱਧਣ ਵਾਲੀ ਹੈ। ਡਾਇਰੈਕਟਰ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਫਿਲਹਾਲ ਪਹਿਲਾਂ ਦੀ ਤਰ੍ਹਾਂ ਓ. ਪੀ. ਡੀ. ਖੁੱਲ੍ਹਣ 'ਚ ਹਾਲੇ ਸਮਾਂ ਲੱਗੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


Babita

Content Editor

Related News