ਫਾਜ਼ਿਲਕਾ ''ਚ ਸੀਤ ਲਹਿਰ ਦਾ ਜ਼ੋਰ, ਠੰਡ ਨਾਲ ਵਿਅਕਤੀ ਦੀ ਮੌਤ

Monday, Dec 23, 2019 - 12:55 PM (IST)

ਫਾਜ਼ਿਲਕਾ ''ਚ ਸੀਤ ਲਹਿਰ ਦਾ ਜ਼ੋਰ, ਠੰਡ ਨਾਲ ਵਿਅਕਤੀ ਦੀ ਮੌਤ

ਫਾਜ਼ਿਲਕਾ (ਸੁਨੀਲ ਨਾਗਪਾਲ) - ਉਤਰੀ ਭਾਰਤ 'ਚ ਵੱਧ ਰਹੀ ਠੰਡ ਲਗਾਤਾਰ ਜ਼ੋਰ ਫੜਦੀ ਜਾ ਰਹੀ ਹੈ। ਸੀਤ ਲਹਿਰ ਹੋਣ ਕਾਰਨ ਡਿੱਗ ਰਿਹਾ ਪਾਰਾ ਲੋਕਾਂ ਲਈ ਜਾਨਲੇਵਾ ਸਿੱਧ ਹੋ ਰਿਹਾ ਹੈ, ਜਿਸ ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ। ਇਸੇ ਤਰ੍ਹਾਂ ਪੰਜਾਬ ਦੇ ਜ਼ਿਲਾ ਫਾਜ਼ਿਲਕਾ 'ਚ ਠੰਡ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਿਸ ਦੀ ਪਛਾਣ ਲੱਖਰਾਜ ਵਜੋਂ ਹੋਈ ਹੈ, ਜੋ ਦਿੱਲੀ ਦਾ ਰਹਿਣ ਵਾਲਾ ਸੀ। ਫਾਜ਼ਿਲਕਾ ’ਚ ਉਹ ਲੋਕਾਂ ਦੇ ਹੱਥਾਂ ’ਤੇ ਮਹਿੰਦੀ ਲਗਾਉਣ ਦਾ ਕੰਮ ਕਰਦਾ ਸੀ। ਲੇਖਰਾਜ ਦੀ ਲਾਸ਼ ਸਿਵਲ ਹਸਪਤਾਲ ਦੇ ਬਾਹਰੋਂ ਮਿਲੀ ਹੈ। ਜਾਣਕਾਰੀ ਮੁਤਾਬਤ ਲੇਖਰਾਜ ਨੂੰ ਕੁਝ ਸਮਾਂ ਪਹਿਲਾਂ ਹੀ ਕੁਝ ਸਮਾਜਸੇਵੀ ਠੰਡ ਤੋਂ ਬਚਣ ਦੇ ਲਈ ਕੰਬਲ ਦੇ ਕੇ ਗਏ ਸਨ।

ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਅਤੇ ਉਸ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ, ਜਿਨ੍ਹਾਂ ਦੇ ਆਉਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਪਹਾੜਾਂ 'ਚ ਹੋ ਰਹੀ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ 'ਚ ਚੱਲ ਰਹੀ ਸੀਤ ਲਹਿਰ ਨੇ ਪੂਰੇ ਉਤਰੀ ਭਾਰਤ ਨੂੰ ਕੰਬਣੀ ਛੇੜ ਦਿੱਤੀ।  
 


author

rajwinder kaur

Content Editor

Related News