''ਪੁਲਸ ਮਾਫੀਆ ਤੇ ਬਾਲੜੀਆਂ ਨਾਲ ਹਿੰਸਕ ਵਰਤਾਰਾ ਮੁਰਦਾਬਾਦ'' ਦੇ ਨਾਅਰਿਆਂ ਨਾਲ ਗੂੰਜਿਆ ਜਲੰਧਰ

Thursday, Apr 26, 2018 - 11:28 AM (IST)

''ਪੁਲਸ ਮਾਫੀਆ ਤੇ ਬਾਲੜੀਆਂ ਨਾਲ ਹਿੰਸਕ ਵਰਤਾਰਾ ਮੁਰਦਾਬਾਦ'' ਦੇ ਨਾਅਰਿਆਂ ਨਾਲ ਗੂੰਜਿਆ ਜਲੰਧਰ

ਜਲੰਧਰ (ਜ. ਬ.)— ਦੇਸ਼ ਭਰ 'ਚ ਔਰਤਾਂ ਅਤੇ ਬਾਲੜੀਆਂ ਨਾਲ ਵਾਪਰ ਰਹੀਆਂ ਜਬਰ-ਜ਼ਨਾਹ ਦੀਆਂ ਘਟਨਾਵਾਂ ਵਿਰੁੱਧ ਦੇਸ਼ 'ਚ ਰੋਸ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸੇ ਕੜੀ ਵਜੋਂ ਸਮਾਜਿਕ ਬੁਰਾਈਆਂ ਅਤੇ ਪ੍ਰਾਈਵੇਟ ਸਕੂਲ ਸਿੱਖਿਆ ਮਾਫੀਆ ਵਿਰੁੱਧ ਸੰਘਰਸ਼ਸ਼ੀਲ ਵਿਦਿਆਰਥਣ ਨੋਬਲ ਦੀ ਅਗਵਾਈ 'ਚ ਜਬਰ-ਜ਼ਨਾਹ ਦੀਆਂ ਘਟਨਾਵਾਂ 'ਚ ਪੁਲਸ ਦੀ ਗੈਰ-ਜ਼ਿੰਮੇਵਾਰਕ ਭੂਮਿਕਾ ਵਿਰੁੱਧ ਅਤੇ ਪੁਲਸ ਮਾਫੀਆ ਵਿਰੁੱਧ ਦੇਸ਼ ਭਗਤ ਯਾਦਗਾਰ ਹਾਲ ਤੋਂ 'ਪੁਲਸ ਮਾਫੀਆ ਅਤੇ ਬਾਲੜੀਆਂ ਨਾਲ ਹਿੰਸਕ ਵਰਤਾਰਾ ਮੁਰਦਾਬਾਦ' ਦੇ ਨਾਅਰਿਆਂ ਨਾਲ ਚੇਤਨਾ ਮਾਰਚ ਸ਼ੁਰੂ ਹੋ ਕੇ ਕੰਪਨੀ ਬਾਗ ਚੌਕ ਅਤੇ ਜੋਤੀ ਚੌਕ ਤੋਂ ਹੁੰਦਾ ਹੋਇਆ ਅੰਬੇਡਕਰ ਚੌਕ ਜਾ ਕੇ ਖਤਮ ਹੋਇਆ।


Related News