ਪਟਿਆਲਾ ਪੁਲਸ ਦੀ ਵੱਡੀ ਕਾਰਵਾਈ, ਗੈਂਗਸਟਰਾਂ ਦੇ 2 ਕਰੀਬੀਆਂ ਸਣੇ 6 ਵਿਅਕਤੀ ਹਥਿਆਰਾਂ ਸਮੇਤ ਗ੍ਰਿਫ਼ਤਾਰ
Thursday, Jun 09, 2022 - 04:46 PM (IST)
ਪਟਿਆਲਾ (ਕਮਲਜੀਤ ਕੰਬੋਜ) : ਪਟਿਆਲਾ ਪੁਲਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਕੀਤੀ, ਜਦੋਂ ਇਸ ਨੇ ਗੈਂਗਸਟਰਾਂ ਦੇ ਕਰੀਬੀ ਦੋ ਸਾਥੀਆਂ ਸਣੇ 6 ਵਿਅਕਤੀਆਂ ਨੂੰ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ। ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਦੋ ਵਿਅਕਤੀਆਂ ਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਸਬੰਧ ਹਨ ਤੇ 4 ਵਿਅਕਤੀਆਂ ਨੂੰ ਹੋਰ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪਟਿਆਲਾ ਦੇ ਐੱਸ. ਐੱਸ. ਪੀ. ਦੀਪਕ ਪਰੀਕ ਨੇ ਦੱਸਿਆ ਕਿ ਸੰਦੀਪ ਸਿੰਘ ਤੇ ਜਸਵਿੰਦਰ ਸਿੰਘ ਨਾਂ ਦੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਗੈਂਗਸਟਰਾਂ ਨਿੱਕੂ ਤੇ ਸਹੋਲੀ ਨਾਲ ਸਬੰਧ ਹਨ, ਜੋ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਹਨ। ਇਹ ਪੰਜਾਬ ’ਚ ਗੈਂਗਸਟਰਾਂ ਨੂੰ ਅਸਲਾ ਸਪਲਾਈ ਕਰਦੇ ਸਨ, ਇਨ੍ਹਾਂ ਉਪਰ 25 ਅਸਲਾ ਐਕਟ ਤਹਿਤ ਪਸਿਆਣਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਲੁਧਿਆਣਾ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਨੂੰ ਮੋਗਾ ਤੋਂ ਗ੍ਰਿਫ਼ਤਾਰ ਕਰ 1 ਪਿਸਟਲ 32 ਬੋਰ 4 ਜ਼ਿੰਦਾ ਰੋਂਦ ਬਰਾਮਦ ਬਰਾਮਦ ਕੀਤੇ, ਜਦਕਿ ਸੰਦੀਪ ਸਿੰਘ ਦੀ ਤਲਾਸ਼ੀ ਦੌਰਾਨ ਉਸ ਕੋਲੋਂ 3 ਪਿਸਟਲ 32 ਬੋਰ ਸਣੇ 16 ਰੌਂਦ ਜ਼ਿੰਦਾ ਬਰਾਮਦ ਹੋਏ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲਕਾਂਡ 'ਚ ਪੁਲਸ ਨੇ ਹਿਰਾਸਤ 'ਚ ਲਈ ਕੇਸ਼ਵ ਦੀ ਭੈਣ (ਵੀਡੀਓ)
ਐੱਸ. ਐੱਸ. ਪੀ. ਪਰੀਕ ਨੇ ਦੱਸਿਆ ਕਿ ਹੋਰ ਕਾਬੂ ਵਿਅਕਤੀਆਂ ’ਚ ਸੁਖਜਿੰਦਰ ਸਿੰਘ ਉਰਫ ਹਰਮਨ ਤੇ ਗਗਨਦੀਪ ਸਿੰਘ ਉਰਫ ਤੇਜਾ ਤੇ ਇਕ ਹੋਰ ਕੇਸ ਵਿਚ ਸ਼ਿਵਦਿਆਲ ਸਿੰਘ ਉਰਫ ਕਾਕਾ ਤੇ ਮਨਜੀਤ ਸਿੰਘ ਨੇ ਕਿਸੇ ਸਰਕਾਰੀ ਅਫ਼ਸਰ ਦਾ ਹਥਿਆਰ ਚੋਰੀ ਕੀਤਾ ਸੀ ਤੇ ਪਹਿਲਾਂ ਵੀ ਪੁਲਸ ਨੂੰ ਲੋੜੀਂਦੇ ਸਨ। ਇਨ੍ਹਾਂ ਨੇ ਇਹ ਹਥਿਆਰ ਅੱਗੇ ਤੇਜਾ ਨੂੰ ਵੇਚ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜਦੋਂ ਤੇਜਾ ਦੀ ਗ੍ਰਿਫ਼ਤਾਰੀ ਹੋਈ ਤਾਂ ਇਹ ਹਥਿਆਰ ਵੀ ਬਰਾਮਦ ਹੋ ਗਿਆ। ਇਕ ਵਿਅਕਤੀ ਜਸਵਿੰਦਰ ਉਰਫ਼ ਜੱਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ ’ਤੇ ਪਹਿਲਾਂ ਕੋਈ ਐੱਫ਼. ਆਈ. ਆਰ. ਦਰਜ ਨਹੀਂ ਹੈ। ਐੱਸ. ਐੱਸ. ਪੀ. ਨੇ ਕਿਹਾ ਕਿ ਬਾਕੀ ਤਫ਼ਤੀਸ਼ ਜਾਰੀ ਹੈ ਤੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਨਾਜਾਇਜ਼ ਹਥਿਆਰ ਇਨ੍ਹਾਂ ਨੇ ਕਿੱਥੋਂ ਲਏ ਹਨ।