ਪਟਿਆਲਾ ਜ਼ਿਲ੍ਹੇ ''ਚ ਕੋਰੋਨਾ ਕਾਰਨ 2 ਮੌਤਾਂ, 68 ਨਵੇਂ ਕੇਸਾਂ ਦੀ ਵੀ ਹੋਈ ਪੁਸ਼ਟੀ
Thursday, Jul 23, 2020 - 08:29 PM (IST)
ਪਟਿਆਲਾ, (ਪਰਮੀਤ)- ਪਟਿਆਲਾ 'ਚ ਕੋਰੋਨਾ ਨਾਲ ਦੋ ਹੋਰ ਮਰੀਜਾਂ ਦੀ ਮੌਤ ਹੋ ਗਈ ਹੈ ਜਦੋਂ ਕਿ 68 ਨਵੇਂ ਕੇਸ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਅੱਜ ਦੀਆਂ ਦੋ ਮੌਤਾਂ ਮਗਰੋਂ ਜ਼ਿਲੇ 'ਚ ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ 19 ਹੋ ਗਈ ਹੈ। ਪਾਜ਼ੇਟਿਵ ਕੇਸਾਂ ਦੀ ਗਿਣਤੀ 1217 ਹੋ ਗਈ ਹੈ। 613 ਮਰੀਜ਼ ਠੀਕ ਹੋ ਚੁੱਕੇ ਹਨ ਜਦੋਂ ਕਿ 585 ਮਰੀਜ਼ ਐਕਟਿਵ ਹਨ। ਉਨ੍ਹਾਂ ਦੱਸਿਆ ਕਿ ਲੋਕ ਨਿਰਮਾਣ ਵਿਭਾਗ 'ਚ ਕੰਮ ਕਰਦੇ 43 ਸਾਲਾਂ ਮੁਲਾਜ਼ਮ ਦੀ ਤੇ ਰਾਜਪੁਰਾ ਦੇ ਰਹਿਣ ਵਾਲੇ 45 ਸਾਲਾਂ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਨਵੇਂ ਪਾਜ਼ੇਟਿਵ ਆਏ ਕੇਸਾਂ 'ਚ ਇਕ ਗਰਭਵਤੀ ਮਹਿਲਾ, ਇਕ ਪੁਲਸ ਮੁਲਾਜ਼ਮ ਤੇ ਹੈਲਥ ਕੇਅਰ ਵਰਕਰ ਵੀ ਸ਼ਾਮਲ ਹੈ।
ਪਾਜ਼ੇਟਿਵ ਆਏ ਕੇਸਾਂ ਬਾਰੇ ਉਨ੍ਹਾਂ ਦੱਸਿਆਂ ਕਿ ਇਨ੍ਹਾਂ 68 ਕੇਸਾਂ 'ਚੋਂ 23 ਪਟਿਆਲਾ ਸ਼ਹਿਰ, 13 ਰਾਜਪੁਰਾ, 3 ਨਾਭਾ, 2 ਸਮਾਣਾ, 5 ਪਿੰਡ ਧਮੋਲੀ ਅਤੇ 22 ਵੱਖ-ਵੱਖ ਪਿੰਡਾਂ ਤੋਂ ਹਨ। ਇਨ੍ਹਾਂ 'ਚੋਂ 34 ਪਾਜ਼ੇਟਿਵ ਕੇਸਾਂ ਦੇ ਸੰਪਰਕ 'ਚ ਆਉਣ ਅਤੇ ਕੰਟੇਨਮੈਂਟ ਜੋਨ 'ਚੋਂ ਲਏ ਸੈਂਪਲਾ 'ਚੋਂ ਕੋਵਿਡ ਪਾਜ਼ੇਟਿਵ ਪਾਏ ਗਏ ਹਨ।