ਇਨਸਾਨੀਅਤ ਸ਼ਰਮਸਾਰ: 11 ਸਾਲ ਦੇ ਬੱਚੇ ਨੂੰ 20 ਵਾਰ ਬਣਾਇਆ ਹਵਸ ਦਾ ਸ਼ਿਕਾਰ

7/29/2020 3:41:19 PM

ਪਟਿਆਲਾ (ਬਲਜਿੰਦਰ): ਸ਼ਹਿਰ ਦੀ ਵਿਰਕ ਕਲੋਨੀ 'ਚ ਇਕ ਵਿਅਕਤੀ ਵਲੋਂ 11 ਸਾਲ ਦੇ ਬੱਚੇ ਨੂੰ ਇੱਕ ਸਾਲ 'ਚ 20 ਵਾਰ ਹਵਸ ਦਾ ਸ਼ਿਕਾਰ ਬਣਾਇਆ। ਇਸ ਮਾਮਲੇ ਵਿਚ ਮੁੰਡੇ ਦੇ ਮਾਪਿਆਂ ਦੀ ਸ਼ਿਕਾਇਤ 'ਤੇ ਮੁੰਨਾ ਵਾਸੀ ਵਿਰਕ ਕਲੋਨੀ ਨਾਮ ਦੇ ਵਿਅਕਤੀਆਂ ਦੇ ਖਿਲਾਫ 377 ਆਈ.ਪੀ.ਸੀ. ਅਤੇ ਪੋਕਸੋ ਐਕਟ 2012 ਦੀ ਧਾਰਾ 4 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮਾਪਿਆਂ ਦੇ ਮੁਤਾਬਕ ਮੁੰਨਾ ਉਨ੍ਹਾਂ ਦੇ ਘਰ ਦੇ ਨੇੜੇ ਰਹਿੰਦਾ ਹੈ ਅਤੇ ਪਿਛਲੇ ਇਕ ਸਾਲ ਤੋਂ ਬੱਚਿਆਂ ਨੂੰ ਟਾਫੀਆਂ ਦੇ ਕੇ ਘਰ ਲੈ ਜਾਂਦਾ ਹੈ ਅਤੇ ਉਸ ਦੇ ਮੁੰਡੇ ਜਿਸ ਦੀ ਉਮਰ 11 ਸਾਲ ਦੀ ਹੈ ਨੂੰ ਘਰ ਲਿਜਾ ਕੇ ਉਸ ਨਾਲ 20 ਵਾਰ ਗੈਰ-ਕੁਦਰਤੀ ਸੰਭਗੋ ਕੀਤਾ। ਮਾਪਿਆਂ ਮੁਤਾਬਕ ਉਨ੍ਹਾਂ ਦੇ ਮੁੰਡੇ ਨਾਲ ਇਕ ਸਾਲ ਤੋਂ ਸੰਭੋਗ ਕਰਦਾ ਆ ਰਿਹਾ ਹੈ।

ਇਹ ਵੀ ਪੜ੍ਹੋ:  17 ਸਾਲਾ ਕੁੜੀ ਪੜ੍ਹਾਈ ਦੇ ਨਾਲ ਕਰਦੀ ਹੈ ਖੇਤੀ, ਕਿਸਾਨੀ ਹੱਕਾਂ ਲਈ ਜੂਝਣ ਦੇ ਜਜ਼ਬੇ ਨੂੰ ਸਲਾਮ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਪਰ ਇਸ ਸਬੰਧ 'ਚ ਪੁਲਸ ਵਲੋਂ ਕੋਈ ਸਖ਼ਤੀ ਨਹੀਂ ਵਰਤੀ ਜਾਂਦੀ, ਜਿਸ ਕਰਕੇ ਇਹ ਘਟਨਾਵਾਂ ਦਿਨ-ਭਰ ਦਿਨ ਵਧਦੀਆਂ ਜਾ ਰਿਹਾ ਹੈ।


Shyna

Content Editor Shyna