ਤੰਦਰੁਸਤ ਨੌਜਵਾਨ ਖ਼ੂਨ-ਦਾਨ ਲਈ ਅੱਗੇ ਆਉਣ : ਮਿੱਤਲ

Monday, Apr 22, 2019 - 04:24 AM (IST)

ਤੰਦਰੁਸਤ ਨੌਜਵਾਨ ਖ਼ੂਨ-ਦਾਨ ਲਈ ਅੱਗੇ ਆਉਣ : ਮਿੱਤਲ
ਪਟਿਆਲਾ (ਗੁਰਪਾਲ)-ਨੇਡ਼ੇ ਦੇ ਪਿੰਡ ਤੇਪਲਾਂ ’ਚ ਸਥਿਤ ਵਾਸੂਧਾ ਕੰਪਨੀ ਵੱਲੋਂ ਵਿਸ਼ਾਲ ਖ਼ੂਨ-ਦਾਨ ਕੈਂਪ ਲਾਇਆ ਗਿਆ। ਇਸ ਦਾ ਉਦਘਾਟਨ ਕੰਪਨੀ ਮਾਲਕ ਦੀਪਕ ਮਿੱਤਲ ਨੇ ਕੀਤਾ। ਉਨ੍ਹਾਂ ਕਿਹਾ ਕਿ ਹਰ ਤੰਦਰੁਸਤ ਨੌਜਵਾਨ ਨੂੰ ਖੂਨ-ਦਾਨ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਲੋਡ਼ਵੰਦ ਦੀ ਜਾਨ ਬਚਾਈ ਜਾ ਸਕੇ। ਕੈਂਪ ਦੌਰਾਨ ਡਾ. ਰੌਲੀ ਅਗਰਵਾਲ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਨੇ ਕੈਂਪ ’ਚ ਪਹੁੰਚੇ 70 ਖ਼ੂਨ-ਦਾਨੀਆਂ ਤੋਂ ਖ਼ੂਨ ਇਕੱਤਰ ਕੀਤਾ। ਇਸੇ ਦੌਰਾਨ ਕੈਂਪ ਦੇ ਪ੍ਰਬੰਧਕਾਂ ਨੇ ਖੂਨ-ਦਾਨ ਕਰਨ ਵਾਲਿਆਂ ਨੂੰ ਯਾਦਗਾਰੀ-ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਦੀਪਕ ਮਿੱਤਲ, ਮਹਿੰਦਰ ਕੁਮਾਰ, ਅਨੂਪ ਸਿੰਘ, ਹਰਦੀਪ ਸਿੰਘ ਅਤੇ ਅਮਰਜੀਤ ਸਿੰਘ ਤੋਂ ਇਲਾਵਾ ਬਹੁਤ ਸਾਰੇ ਨੌਜਵਾਨ ਤੇ ਕੰਪਨੀ ਵਰਕਰ ਹਾਜ਼ਰ ਸਨ।

Related News