ਲੇਲਡ਼ੀਆਂ ਕੱਢਣ ਨਾਲ ਕੰਮ ਨਹੀਂ ਚਲਦਾ, ਸਮੱਸਿਆਵਾਂ ਹੱਲ ਕਰਨੀਆਂ ਪੈਂਦੀਐਂ: ਰੱਖਡ਼ਾ
Monday, Apr 01, 2019 - 04:16 AM (IST)
ਪਟਿਆਲਾ (ਜੋਸਨ)-ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖਡ਼ਾ ਨੇ ਆਖਿਆ ਕਿ ਸੱਤਾ ਦਾ ਮਤਲਬ ਲੋਕਾਂ ਨੂੰ ਸਤਾਉਣਾ ਨਹੀਂ ਹੁੰਦਾ, ਬਲਕਿ ਵਿਕਾਸ ਕਰਨਾ ਹੁੰਦਾ ਹੈ। ਕਾਂਗਰਸ ਨੇ ਲੋਕਾਂ ਨੂੰ ਸਤਾਉਣ ਤੋਂ ਇਲਾਵਾ ਹੋਰ ਕੁੱਝ ਨਹੀਂ ਕੀਤਾ। ਲੇਲਡ਼ੀਆਂ ਕੱਢਣ ਨਾਲ ਕੰਮ ਨਹੀਂ ਚਲਦਾ। ਲੋਕਾਂ ’ਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਤੇ ਸਮਝਣਾ ਪੈਂਦਾ ਹੈ। ਉਹ ਅੱਜ ਪਟਿਆਲਾ ਅਤੇ ਵੱਖ-ਵੱਖ ਪਿੰਡਾਂ ’ਚ ਅਕਾਲੀ ਵਰਕਰਾਂ ਦੀਆਂ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ। ਸ. ਰੱਖੜਾ ਨੇ ਆਖਿਆ ਕਿ ਅੱਜ ਜੋ ਅਕਾਲੀ ਦਲ ਦੇ ਵਿਕਾਸ ਕਾਰਜਾਂ ’ਤੇ ਟਿੱਪਣੀ ਕਰ ਰਹੇ ਨੇ, ਉਹ ਸਾਡੇ ਵੱਲੋਂ ਕੀਤੇ ਕੰਮ ਨੂੰ ਗਿਣ ਲੈਣ। ਖੁਦ ਹੀ ਪਤਾ ਚੱਲ ਜਾਵੇਗਾ ਕਿ ਕੌਣ ਕਿੰਨੇ ਪਾਣੀ ’ਚ ਹੈ? ਇੰਨਾ ਵਿਕਾਸ ਸਿਰਫ ਅਕਾਲੀ ਦਲ ਨੇ ਹੀ ਕੀਤਾ ਹੈ। ਲੋਕ ਭਲੀਭਾਂਤ ਜਾਣਦੇ ਹਨ। ਲੋਕਾਂ ਦੀ ਫੁੱਲ ਸਪੋਰਟ ਤੇ ਵੋਟ ਨਾਲ ਅਕਾਲੀ ਦਲ ਇਸ ਵਾਰ ਹੂੰਝਾਫੇਰ ਜਿੱਤ ਹਾਸਲ ਕਰ ਕੇ ਕਾਂਗਰਸ ਰਾਜ ਨੂੰ ਖਤਮ ਕਰੇਗਾ। ਇਸ ਮੌਕੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਕੋਰ ਕਮੇਟੀ ਮੈਂਬਰ ਜਸਪਾਲ ਸਿੰਘ ਬਿੱਟੂ ਚੱਠਾ, ਹਰਵਿੰਦਰ ਸਿੰਘ ਬੱਬੂ, ਪਰਮਜੀਤ ਸਿੰਘ ਪੰਮਾ, ਰਾਜਿੰਦਰ ਵਿਰਕ, ਮਾਲਵਿੰਦਰ ਸਿੰਘ ਝਿੱਲ, ਭੁਪਿੰਦਰ ਸਿੰਘ ਡਕਾਲਾ, ਜਥੇਦਾਰ ਹਰਜਿੰਦਰ ਸਿੰਘ ਬੱਲ ਸਾਬਕਾ ਚੇਅਮਰੈਨ, ਗੁਰਦੀਪ ਸਿੰਘ ਡਕਾਲਾ, ਰੋਡਾ ਸਿੰਘ, ਕੁਲਦੀਪ ਸਿੰਘ, ਪ੍ਰਸ਼ੋਤਮ ਦਾਸ ਅਤੇ ਪ੍ਰੇਮ ਚੰਦ ਪੰਮੀ ਆਦਿ ਮੌਜੂਦ ਸਨ।
