ਲੋਕਾਂ ਨੂੰ ਵੋਟਿੰਗ ਮਸ਼ੀਨ ਬਾਰੇ ਕੀਤਾ ਜਾਗਰੂਕ

Saturday, Jan 19, 2019 - 10:05 AM (IST)

ਲੋਕਾਂ ਨੂੰ ਵੋਟਿੰਗ ਮਸ਼ੀਨ ਬਾਰੇ ਕੀਤਾ ਜਾਗਰੂਕ
ਫਤਿਹਗੜ੍ਹ ਸਾਹਿਬ (ਬਖਸ਼ੀ)-ਪਿਛਲੇ ਲੰਮੇਂ ਸਮੇਂ ਤੋਂ ਵੋਟਿੰਗ ਮਸ਼ੀਨਾਂ ’ਚ ਗਡ਼ਬਡ਼ੀਆਂ ਬਾਰੇ ਚੱਲ ਰਹੀਆਂ ਰਾਜਨੀਤਕ ਬਿਆਨਬਾਜੀਆਂ ਕਾਰਨ ਸਰਕਾਰ ਵਲੋਂ ਵੋਟਰਾਂ ਨੂੰ ਵੋਟਿੰਗ ਮਸ਼ੀਨਾਂ ਬਾਰੇ ਜਾਗਰੂਕ ਕਰਨ ਲਈ ਪ੍ਰੋਗਰਾਮ ਉਲੀਕੇ ਗਏ ਹਨ। ਇਸ ਤਹਿਤ ਨਗਰ ਕੌਂਸਲ ਸਰਹਿੰਦ ਫਤਿਹਗਡ਼੍ਹ ਸਾਹਿਬ ਦੇ ਕਾਰਜਸਾਧਕ ਅਫ਼ਸਰ ਅਸ਼ੋਕ ਪਥੇਰੀਆ ਵਲੋਂ ਐੱਮ.ਜੀ. ਅਸ਼ੋਕਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ ਮੰਡੀ ਵਿਖੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵੋਟਿੰਗ ਮਸ਼ੀਨਾਂ ’ਚ ਗਡ਼ਬਡ਼ੀ ਦੀ ਕੋਈ ਵੀ ਸੰਭਾਵਨਾ ਨਹੀਂ ਹੈ ਤੇ ਇਸ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ’ਤੇ ਯਕੀਨ ਨਾ ਕੀਤਾ ਜਾਵੇ। ਇਸ ਮੌਕੇ ਰੋਬਿਨ ਜਲੋਟਾ, ਕੌਂਸਲਰ ਪਵਨ ਕੁਮਾਰ ਕਾਲਡ਼ਾ, ਕੌਂਸਲਰ ਨਰਿੰਦਰ ਕੁਮਾਰ ਪ੍ਰਿੰਸ, ਚੰਦਨ ਤੇ ਗੁਲਸ਼ਨ ਕੁਮਾਰ ਆਦਿ ਹਾਜ਼ਰ ਸਨ।

Related News