ਅੱਜ ਸਨੌਰ ਦੀਆਂ ਪੰਚਾਇਤਾਂ ਨਾਲ ਮਿਲਣੀ ਕਰਨਗੇ ਪ੍ਰਨੀਤ ਕੌਰ
Saturday, Jan 19, 2019 - 09:51 AM (IST)
ਪਟਿਆਲਾ (ਜ. ਬ.)-ਨਵੇਂ ਚੁਣੇ ਪੰਚਾਂ-ਸਰਪੰਚਾਂ ਨਾਲ ਜਾਣ-ਪਛਾਣ ਅਤੇ ਪਿੰਡਾਂ ਦੇ ਵਿਕਾਸ ਕੰਮਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਮਹਾਰਾਣੀ ਪ੍ਰਨੀਤ ਕੌਰ 19 ਜਨਵਰੀ ਨੂੰ ਅਨਾਜ ਮੰਡੀ ਸਨੌਰ ਸਵੇਰੇ 10 ਵਜੇ ਅਤੇ 25 ਜਨਵਰੀ ਨੂੰ ਰਾਜਸ਼ੇਰ ਪੈਲੇਸ ਦੂਧਨਸਾਧਾਂ ਵਿਖੇ 11 ਵਜੇ ਮਿਲਣੀ ਕਰਨਗੇ। ਇਹ ਪ੍ਰਗਟਾਵਾ ਹਰਿੰਦਰਪਾਲ ਸਿੰਘ ਹੈਰੀਮਾਨ ਹਲਕਾ ਮੁਖੀ ਸਨੌਰ ਨੇ ਪਿੰਡ ਜੋਧਪੁਰ ਵਿਖੇ ਸਰਪੰਚ ਜਸਵਿੰਦਰ ਸਿੰਘ ਵੱਲੋਂ ਆਯੋਜਿਤ ਸਮਾਗਮ ’ਚ ਸ਼ਾਮਲ ਹੋਣ ਤੋਂ ਬਾਅਦ ਗੱਲਬਾਤ ਕੀਤਾ। ਕਿਹਾ ਕਿ ਹਲਕਾ ਸਨੌਰ ’ਚ ਨਵੀਆਂ ਪੰਚਾਇਤਾਂ ਵੱਡੇ ਪੱਧਰ ’ਤੇ ਕਾਂਗਰਸ ਦੀਆਂ ਚੁਣੀਆਂ ਗਈਆਂ ਹਨ। ਬਲਾਕ ਸਨੌਰ ਦੇ ਨਵੇਂ ਪੰਚਾਂ-ਸਰਪੰਚਾਂ ਨਾਲ ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਮੈਂਬਰਾਂ ਦੀ ਮੌਜੂਦਗੀ ਵਿਚ ਮਹਾਰਾਣੀ ਪ੍ਰਨੀਤ ਕੌਰ 19 ਜਨਵਰੀ ਨੂੰ ਅਨਾਜ ਮੰਡੀ ਸਨੌਰ ਵਿਖੇ ਵਿਸ਼ੇਸ਼ ਤੌਰ ’ਤੇ ਮਿਲਣੀ ਕਰਨਗੇ। ਪਿੰਡਾਂ ਦੇ ਵਿਕਾਸ ਕੰਮਾਂ ਲਈ ਜਾਣਕਾਰੀ ਪ੍ਰਾਪਤ ਕਰਨਗੇ। ਇਸੇ ਤਰ੍ਹਾਂ 25 ਜਨਵਰੀ ਨੂੰ ਰਾਜਸ਼ੇਰ ਪੈਲੇਸ ਦੂਧਨਸਾਧਾਂ ਪੈਲੇਸ ਵਿਖੇ ਬਲਾਕ ਭੁਨਰਹੇਡ਼ੀ ਦੇ ਨਵੇਂ ਪੰਚਾਂ-ਸਰਪੰਚਾਂ ਨੂੰ ਇਕ ਵੱਡੇ ਸਮਾਗਮ ਨੂੰ ਮਹਾਰਾਣੀ ਪ੍ਰਨੀਤ ਕੌਰ ਸੰਬੋਧਨ ਕਰਨਗੇ । ਇਸ ਮੌਕੇ ਅਸ਼ਵਨੀ ਕੁਮਾਰ ਬੱਤਾ ਬਲਾਕ ਪ੍ਰਧਾਨ ਸਨੌਰ ਨੇ ਦੱਸਿਆ ਕਿ ਹਲਕਾ ਸਨੌਰ ’ਚ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਦੇ ਕੰਮ ਕਰਵਾਉਣ ਲਈ ਫਰਵਰੀ ਦੇ ਮਹੀਨੇ 5 ਤੋਂ 10 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ ਤਾਂ ਕਿ ਉਹ ਪਿੰਡਾਂ ਦੇ ਅਧੂਰੇ ਕੰਮ ਕਰਵਾ ਸਕਣ ਅਤੇ ਨਵੇਂ ਕੰਮਾਂ ਦੀ ਸ਼ੁਰੂਆਤ ਕਰ ਸਕਣ। ਇਸ ਮੌਕੇ ਜੋਗਿੰਦਰ ਕਾਕਡ਼ਾ ਤੋਂ ਇਲਾਵਾ ਗੁਰਮੇਲ ਸਿੰਘ ਫਰੀਦਪੁਰ, ਜੋਗਾ ਸਿੰਘ ਜੋਧਪੁਰ, ਜਸਵਿੰਦਰ ਸਿੰਘ ਸਰਪੰਚ, ਜੀਤ ਸਿੰਘ ਮੀਰਾਂਪੁਰ, ਨਸੀਬ ਸਿੰਘ ਗੁਥਮਡ਼ਾ, ਭਜਨ ਸਿੰਘ ਬੁੱਧਮੋਰ, ਤਾਰਾ ਸਿੰਘ ਖਾਕਟਾਂ, ਸੁਰਿੰਦਰ ਸਿੰਘ ਥਿੰਦ, ਸੋਨੀ ਨਿਜ਼ਾਮਪੁਰ, ਭੀਮ ਗੁੱਜਰ, ਗੋਲਡੀ ਜੋਧਪੁਰ, ਗੁਰਨਾਮ ਸਿੰਘ ਸਾਬਕਾ ਸਰਪੰਚ, ਗੁਰਬਖਸ਼ ਸਿੰਘ ਨੰਬਰਦਾਰ, ਬਲਦੇਵ ਰਾਜ ਪੰਚ ਅਤੇ ਕਸ਼ਮੀਰ ਲਾਲ ਆਦਿ ਵੀ ਮੌਜੂਦ ਸਨ।
