51 ਬ੍ਰਾਹਮਣਾਂ ਤੇ ਸੰਤਾਂ ਨੂੰ ਭੋਜ ਕਰਵਾਇਆ
Saturday, Jan 19, 2019 - 09:50 AM (IST)
ਪਟਿਆਲਾ (ਜੈਨ)-ਇਥੇ ਦੁਲੱਦੀ ਗੇਟ ਸਥਿਤ ਪ੍ਰਾਚੀਨ ਡੇਰਾ ਗੋਬਿੰਦਾਨੰਦ ਆਸ਼ਰਮ ਵਿਖੇ ਆਯੋਜਿਤ 2 ਰੋਜ਼ਾ ਧਾਰਮਕ ਸਮਾਗਮ ਅੱਜ ਸਵਾਮੀ ਰਾਜਗਿਰੀ ਜੀ ਮਹਾਰਾਜ ਦੀ ਅਗਵਾਈ ਹੇਠ ਸਮਾਪਤ ਹੋ ਗਿਆ। 100 ਤੋਂ ਵੱਧ ਮਹਿਲਾਵਾਂ ਨੇ ਸ਼੍ਰੀ ਸੁੰਦਰਕਾਂਡ ਦਾ ਪਾਠ ਕੀਤਾ। ਇਸ ਮੌਕੇ ਮਹੰਤ ਅਵਧ ਬਿਹਾਰੀ ਦਾਸ ਤਪਿਆ, ਸਵਾਮੀ ਰਘੁਵੀਰ ਪੁਰੀ, ਸੂਰਜ ਭਾਨ ਸਿੰਗਲਾ, ਅਨਿਲ ਮਲੇਰੀ ਡੀ. ਆਰ. ਸਹਿਕਾਰੀ ਸਭਾਵਾਂ, ਜਗਦੀਸ਼ ਸਿੰਗਲਾ, ਮੋਹਨ ਲਾਲ ਸ਼ਰਮਾ, ਕੈਲਾਸ਼ ਸ਼ਰਮਾ, ਧਰਮਪਾਲ ਗੁਪਤਾ ਤੇ ਸਵਾਮੀ ਬ੍ਰਹਮਵੇਸ਼ ਤੋਂ ਇਲਾਵਾ ਅਨੇਕਾਂ ਪਤਵੰਤੇ ਹਾਜ਼ਰ ਸਨ। ਆਰਤੀ ਤੋਂ ਬਾਅਦ 51 ਬ੍ਰਾਹਮਣਾਂ ਨੂੰ ਭੋਜ ਕਰਵਾਇਆ ਗਿਆ। ਵਿਸ਼ਾਲ ਭੰਡਾਰਾ ਸਾਰਾ ਦਿਨ ਚਲਦਾ ਰਿਹਾ। ਰਮਾ ਭੈਣ ਦੀ ਅਗਵਾਈ ਹੇਠ ਮਹਿਲਾਵਾਂ ਨੇ ਇਕ ਘੰਟਾ ਕੀਰਤਨ ਕਰ ਕੇ ਭਗਵਾਨ ਸ਼੍ਰੀ ਰਾਮ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ।
