ਪਠਾਨਕੋਟ 'ਚ ਸ਼ੁਰੂ ਹੋਈ ਬੱਸ ਸੇਵਾ, ਜਾਣੋ ਰੂਟਾਂ ਦਾ ਵੇਰਵਾ

Wednesday, May 20, 2020 - 12:24 PM (IST)

ਪਠਾਨਕੋਟ 'ਚ ਸ਼ੁਰੂ ਹੋਈ ਬੱਸ ਸੇਵਾ, ਜਾਣੋ ਰੂਟਾਂ ਦਾ ਵੇਰਵਾ

ਪਠਾਨਕੋਟ (ਧਰਮਿੰਦਰ ਠਾਕੁਰ) : ਕੋਰੋਨਾ ਵਾਇਰਸ ਦੇ ਚੱਲਦਿਆਂ ਜਿੱਥੇ ਟਰਾਂਸਪੋਰਟ ਪ੍ਰਣਾਲੀ ਬੰਦ ਪਈ ਹੋਈ ਸੀ, ਉੱਥੇ ਸੂਬਾ ਸਰਕਾਰ ਵੱਲੋਂ ਕਰਫਿਊ ਹਟਾਉਣ ਤੋਂ ਬਾਅਦ ਦੁਬਾਰਾ ਬੱਸ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਭਰ 'ਚ ਅੱਜ ਕਰੀਬ ਦੋ ਮਹੀਨੇ ਬਾਅਦ ਸਰਕਾਰ ਵਲੋਂ ਬੱਸ ਸੇਵਾ ਸ਼ੁਰੂ ਕਰ ਦਿੱਤੀ ਹੈ। ਇਸ ਦੇ ਤਹਿਤ ਅੱਜ ਪਠਾਨਕੋਟ 'ਚ ਕੁੱਲ 30 ਬੱਸਾਂ ਚਲਾਈਆਂ ਗਈਆਂ। ਇਹ ਬੱਸਾਂ ਤਿੰਨ ਰੂਟਾਂ 'ਤੇ ਚੱਲਣਗੀਆਂ, ਜਿਸ 'ਚ ਪਠਾਨਕੋਟ-ਅੰਮ੍ਰਿਤਸਰ ਰੂਟ 'ਤੇ 10, ਪਠਾਨਕੋਟ-ਜਲੰਧਰ ਰੂਟ 'ਤੇ 10 ਅਤੇ ਪਠਾਨਕੋਟ-ਅੰਮ੍ਰਿਤਸਰ ਰੂਟ 'ਤੇ 10 ਬੱਸ ਚੱਲਾਈਆਂ ਗਈਆਂ। ਇਸ ਮੌਕੇ ਸਮਾਜਿਕ ਦੂਰੀ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਸਰਕਾਰ ਵਲੋਂ ਇਨ੍ਹਾਂ 'ਚ ਬੱਸਾਂ 'ਚ 50 ਫੀਸਦੀ ਸਵਾਰੀਆਂ ਬਿਠਾਉਣ ਦੀ ਇਜ਼ਾਜਤ ਦਿੱਤੀ ਗਈ ਹੈ।

PunjabKesariਇਸ ਸਬੰਧੀ ਜਾਣਕਾਰੀ ਦਿੰਦਿਆ ਨੋਡਲ ਅਧਿਕਾਰੀ ਨੇ ਦੱਸਿਆ ਕਿ ਤਿੰਨ ਰੂਟਾਂ 'ਤੇ ਬੱਸਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ 'ਚ ਸਮਾਜਿਕ ਦੂਰੀ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : 'ਲੁਧਿਆਣਾ ਬੱਸ ਸਟੈਂਡ' 'ਤੇ ਸ਼ੁਰੂ ਹੋਈ ਬੱਸ ਸੇਵਾ, ਜਾਣੋ ਪਹਿਲੇ ਦਿਨ ਦੇ ਹਾਲਾਤ


author

Baljeet Kaur

Content Editor

Related News