ਪਠਾਨਕੋਟ : ਪੁਲਸ ਨੇ ਸ਼ੱਕੀ ਵਿਅਕਤੀ ਨੂੰ ਕੀਤਾ ਕਾਬੂ

10/04/2019 10:47:36 AM

ਪਠਾਨਕੋਟ (ਧਰਮਿੰਦਰ ਠਾਕੁਰ) : ਪਠਾਨੋਕਟ ਜ਼ਿਲਾ ਪਹਿਲਾਂ ਤੋਂ ਹੀ ਅਲਰਟ 'ਤੇ ਹੈ ਤੇ ਪੰਜਾਬ ਪੁਲਸ ਵਲੋਂ ਇਥੇ ਨਾਕੇ ਵਧਾ ਦਿੱਤੇ ਗਏ ਹਨ। ਇੰਟਰਸਟੇਟ ਨਾਕਿਆਂ 'ਤੇ ਵੀ ਪੁਲਸ ਦੀ ਪੂਰੀ ਨਜ਼ਰ ਹੈ ਉਥੇ ਹੀ ਲੋਕਾਂ ਨੂੰ ਵੀ ਇਸ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਬੀਤੀ ਰਾਤ ਪਿੰਡ ਭੋਆ 'ਚ ਲੋਕਾਂ ਵਲੋਂ ਇਕ ਸ਼ੱਕੀ ਵਿਅਕਤੀ ਨੂੰ ਦੇਖਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਦੇ ਆਧਾਰ 'ਤੇ ਮੌਕੇ 'ਤੇ ਪੁੱਜੀ ਪੁਲਸ ਨੇ ਸ਼ੱਕੀ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ। ਪੁਲਸ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਮਾਨਸਿਕ ਤੌਰ 'ਤੇ ਪਰੇਸ਼ਾਨ ਦਿਖਾਈ ਦੇ ਰਿਹਾ ਹੈ। ਫਿਲਹਾਲ ਪੁਲਸ ਨੇ ਉਸ ਨੂੰ ਕਾਬੂ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ, ਜਿਸ ਤੋਂ ਬਾਅਦ ਹੀ ਖੁਲਾਸ ਹੋਵੇਗਾ ਕਿ ਇਹ ਵਿਅਕਤੀ ਕੌਣ ਹੈ।


Baljeet Kaur

Content Editor

Related News