ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇ ''ਤੇ ਬਣੇ ਪੁਲ ਦੇ ਕਰੀਬ ਜ਼ਮੀਨ ਖਿਸਕੀ (ਤਸਵੀਰਾਂ)

08/19/2019 11:48:39 AM

ਪਠਾਨਕੋਟ (ਸ਼ਾਰਦਾ) : ਬੀਤੇ ਦਿਨ ਹੋਈ ਬਾਰਿਸ਼ ਨਾਲ ਜਿਥੇ ਪੰਜਾਬ ਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜਨ ਵਾਲੇ ਚੱਕੀ ਦਰਿਆ 'ਚ ਆਏ ਹੜ੍ਹ ਕਾਰਣ ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇ 'ਤੇ ਬਣੇ ਪੁਲ ਦੇ ਪੂਰਬੀ ਕੰਢੇ 'ਤੇ ਜ਼ਮੀਨ ਖਿਸਕਣ ਨਾਲ ਖਤਰਾ ਹੋਰ ਵਧ ਗਿਆ ਹੈ। ਬੀਤੇ ਦਿਨ ਚੱਕੀ ਦਰਿਆ ਦੇ ਹਿਮਾਚਲ ਪ੍ਰਦੇਸ਼ ਦੇ ਅਧੀਨ ਆਉਂਦੇ ਪੜਾਅ 'ਤੇ ਕਰੀਬ 200-300 ਮੀਟਰ ਤੱਕ ਦਾ ਹਿੱਸਾ ਖਿਸਕ ਗਿਆ ਅਤੇ ਕਿਨਾਰੇ ਦਾ ਭਾਰੀ ਮਲਬਾ ਵਿਸਫੋਟ ਦੀ ਆਵਾਜ਼ ਨਾਲ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਿਆ। ਜਿਸ ਨਾਲ ਹਾਈਵੇ ਨੂੰ ਜੋੜਨ ਵਾਲਾ ਲਿੰਕ ਮਾਰਗ ਜੋ ਮਸ਼ਹੂਰ ਡੇਰਾ ਸਵਾਮੀ ਜਗਤ ਗਿਰੀ ਆਸ਼ਰਮ ਅਤੇ ਅੱਗੇ ਭਦਰੋਆ ਪਿੰਡ ਵੱਲ ਜਾਂਦਾ ਹੈ, ਟੁੱਟ ਗਿਆ।
PunjabKesari
ਇਸ ਨਾਲ ਇਸ ਲਿੰਕ ਮਾਰਗ 'ਤੇ ਰਾਹਗੀਰਾਂ ਅਤੇ ਵਾਹਨ ਚਾਲਕਾਂ ਦੇ ਲਈ ਆਵਾਜਾਈ ਬੰਦ ਹੋ ਗਈ ਹੈ ਕਿਉਂਕਿ ਰੂਟੀਨ ਤੌਰ 'ਤੇ ਉਪਰੋਕਤ ਸਥਾਨ 'ਤੇ ਜ਼ਮੀਨ ਕੂਰ ਰਹੀ ਸੀ। ਲਿੰਕ ਮਾਰਗ 'ਤੇ ਜਿਥੇ ਜ਼ਮੀਨ ਖੂਰ ਰਹੀ, ਉਥੋਂ ਡੇਰਾ ਸਵਾਮੀ ਜਗਤ ਗਿਰੀ ਸਿਰਫ਼ 100 ਮੀਟਰ ਅਤੇ ਹਾਈਵੇ 'ਤੇ ਬਣਿਆ ਮੁੱਖ ਪੁਲ ਵੀ ਇੰਨੀ ਹੀ ਦੂਰੀ 'ਤੇ ਹੈ। ਜਿਉਂ ਕਿ ਮੌਸਮ ਵਿਭਾਗ ਨੇ ਪਹਿਲਾਂ ਹੀ 72 ਘੰਟਿਆਂ ਤੱਕ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ, ਅਜਿਹੇ 'ਚ ਸੋਮਵਾਰ ਨੂੰ ਫਿਰ ਤੋਂ ਜੇਕਰ ਭਾਰੀ ਬਾਰਿਸ਼ ਹੁੰਦੀ ਅਤੇ ਚੱਕੀ ਦਰਿਆ ਫਿਰ ਤੋਂ ਉਫਾਨ 'ਤੇ ਆਉਂਦਾ ਹੈ ਤਾਂ ਦਰਿਆ ਦੇ ਕਿਨਾਰਿਆਂ 'ਤੇ ਹੋ ਰਹੇ ਭੂਮੀ ਕਟਾਅ ਦੀ ਸਥਿਤੀ ਹੋਰ ਗੰਭੀਰ ਹੋ ਜਾਵੇਗੀ, ਉਥੇ ਹੀ ਹੜ੍ਹ ਆਉਣ 'ਤੇ ਇਸਦੇ ਪਾਣੀ ਦੀ ਮਾਰ ਜੇਕਰ ਫਿਰ ਤੋਂ ਪੁਲ ਦੇ ਪਿੱਲਰਾਂ ਅਤੇ ਕਿਨਾਰਿਆਂ ਵੱਲ ਹੁੰਦੀ ਹੈ ਤਾਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨੂੰ ਜੋੜਨ ਵਾਲੇ ਇਸ ਮਹੱਤਵਪੂਰਨ ਸਥਾਨ 'ਤੇ ਖਤਰਾ ਹੋਰ ਵਧ ਜਾਵੇਗਾ।
PunjabKesari
ਸਥਾਨਕ ਲੋਕਾਂ ਨੇ ਦੱਸਿਆ ਕਿ ਉਪਰੋਕਤ ਹਾਈਵੇ ਤੋਂ ਜੁੜਿਆ ਲਿੰਕ ਮਾਰਗ ਰਾਤ 11 ਵਜੇ ਦੇ ਕਰੀਬ ਟੁੱਟ ਗਿਆ ਹੈ ਅਤੇ ਭਾਰੀ ਮਲਬਾ ਅਤੇ ਪੱਥਰ ਆਦਿ ਗੜ੍ਹ-ਗੜਾਹਟ ਦੇ ਨਾਲ ਜਲ ਸਮਾਧੀ ਲੈਂਦੇ ਚਲੇ ਗਏ। ਉਥੇ ਹੀ ਕਿਨਾਰੇ 'ਤੇ ਲੱਗਾ ਹੋਇਆ ਬਿਜਲੀ ਦਾ ਕਈ ਫੁੱਟ ਉੱਚਾ ਖੰਭਾ ਜਿਸ ਨਾਲ ਦਰਿਆ ਦੇ ਦੋਵਾਂ ਕਿਨਾਰਿਆਂ ਵੱਲ ਹਾਈ ਟੈਨਸ਼ਨ ਬਿਜਲੀ ਦੀਆਂ ਤਾਰਾਂ ਲੰਘਦੀਆਂ ਹਨ, ਵੀ ਟੁੱਟ ਕੇ ਡਿੱਗ ਗਿਆ। ਜਿਸ ਸਮੇਂ ਹਾਦਸਾ ਹੋਇਆ ਉਸ ਸਮੇਂ ਅੱਧੀ ਰਾਤ ਸੀ ਅਜਿਹੇ 'ਚ ਉਥੇ ਕਿਸੇ ਤਰ੍ਹਾਂ ਦੀ ਆਵਾਜਾਈ ਨਹੀਂ ਸੀ ਨਹੀਂ ਤਾਂ ਸਥਿਤੀ ਜਾਨਲੇਵਾ ਹੋ ਸਕਦੀ ਸੀ।


Baljeet Kaur

Content Editor

Related News