ਭਰਾ ਦੀ ਕਰਤੂਤ : ਸ਼ਰਾਬ ਦੇ ਨਸ਼ੇ ''ਚ ਮਾਰ ਸੁੱਟਿਆ ਭਰਾ

05/28/2020 3:28:10 PM

ਪਠਾਨਕੋਟ (ਧਰਮਿੰਦਰ ਠਾਕੁਰ) : ਪਠਾਨਕੋਟ ਹਲਕਾ ਸੁਜਾਨਪੁਰ 'ਚ ਅੱਜ ਇਕ ਭਰਾ ਵਲੋਂ ਨਸ਼ੇ ਦੀ ਹਾਲਤ ਆਪਣੇ ਚਚੇਰੇ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ :  ਅਫ਼ਸੋਸਜਨਕ ਖ਼ਬਰ: ਵਿਅਕਤੀ ਦਾ ਗਲ਼ਾ ਵੱਢ ਕੇ ਬੇਰਹਿਮੀ ਨਾਲ ਕੀਤਾ ਕਤਲ

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਕਿਸ਼ੋਰੀ ਲਾਲ ਨੇ ਦੱਸਿਆ ਕਿ ਮੇਰੇ ਪੁੱਤ ਭਗਵਾਨ ਦਾਸ (24) ਅਤੇ ਭਤੀਜੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸੇ ਝਗੜੇ ਦੇ ਚੱਲਦਿਆ ਉਸ ਨੇ ਬੀਤੀ ਰਾਤ ਸ਼ਰਾਬ ਦੇ ਨਸ਼ੇ 'ਚ ਭਗਵਾਨ ਦਾਸ ਦਾ ਬੇਰਹਿਮੀ ਨਾਲ ਕਤਲ ਕਰਕੇ ਲਾਸ਼ ਸ਼ਨੀਦੇਵ ਮੰਦਰ ਨੇੜੇ ਸੁੱਟ ਦਿੱਤੀ।

ਇਹ ਵੀ ਪੜ੍ਹੋ : ਟਿੱਡੀ ਦਲ' ਨੇ ਉਡਾਈ ਕਿਸਾਨਾਂ ਦੀ ਨੀਂਦ, ਤਰਨਤਾਰਨ 'ਚ ਦਾਖ਼ਲ ਹੋਣ ਦੇ ਮਿਲੇ ਸੰਕੇਤ

ਦੂਜੇ ਪਾਸੇ ਇਸ ਸਬੰਧੀ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


Baljeet Kaur

Content Editor

Related News