ਗਠਜੋੜ ਟੁੱਟਣ ਤੋਂ ਬਾਅਦ ਪਾਰਟੀਆਂ ਨੂੰ ਮਜਬੂਤ ਕਰਨ ''ਚ ਲੱਗੇ ਅਕਾਲੀ ਦਲ ਅਤੇ ਭਾਜਪਾ

Friday, Oct 16, 2020 - 09:35 AM (IST)

ਗਠਜੋੜ ਟੁੱਟਣ ਤੋਂ ਬਾਅਦ ਪਾਰਟੀਆਂ ਨੂੰ ਮਜਬੂਤ ਕਰਨ ''ਚ ਲੱਗੇ ਅਕਾਲੀ ਦਲ ਅਤੇ ਭਾਜਪਾ

ਪਠਾਨਕੋਟ (ਸ਼ਾਰਦਾ) : ਪੰਜਾਬ ਦੀ ਰਾਜਨੀਤੀ ਇਸ ਵਾਰ ਏਨੀ ਤੇਜ਼ੀ ਨਾਲ ਬਦਲ ਰਹੀ ਹੈ ਕਿ ਨਵੇਂ-ਨਵੇਂ ਸਮੀਕਰਨ ਸਾਹਮਣੇ ਆ ਰਹੇ ਹਨ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਸਿਰਫ਼ ਇਕ ਸਾਲ ਦਾ ਸਮਾਂ ਬਾਕੀ ਰਹਿ ਗਿਆ ਹੈ ਜੋ ਰਾਜਨੀਤਿਕ ਦ੍ਰਿਸ਼ਟੀਕੌਣ ਤੋਂ ਬਹੁਤ ਘੱਟ ਹੈ। ਅਕਾਲੀ ਦਲ ਆਪਣੀ ਪੁਰਾਣੀ ਕਾਰਗੁਜਾਰੀ ਕਾਰਣ ਆਪਣਾ ਰਾਜਨੀਤਿਕ ਆਧਾਰ ਦੁਬਾਰਾ ਖੋਜਣ ਦਾ ਯਤਨ ਕਰ ਰਿਹਾ ਹੈ। ਇਸ 'ਚ ਖੇਤੀ ਸੁਧਾਰ ਦੇ ਨਾਮ 'ਤੇ ਕੇਂਦਰ ਸਰਕਾਰ ਵੱਲੋਂ ਜੋ ਤਿੰਨ ਕਾਨੂੰਨ ਲਿਆਂਦੇ ਗਏ ਹਨ, ਉਸ ਨੂੰ ਲੈ ਕੇ ਕਿਸਾਨ ਵਿਰੋਧ 'ਤੇ ਉਤਰ ਆਏ ਅਤੇ ਅੰਤ ਅਕਾਲੀ ਦਲ ਨੂੰ ਭਾਜਪਾ ਤੋਂ ਆਪਣਾ ਨਾਤਾ ਤੋੜਨਾ ਪਿਆ।

ਇਹ ਵੀ ਪੜ੍ਹੋ : ਜਿਸ ਦੀ ਲੰਬੀ ਉਮਰ ਲਈ ਲਿਆ ਸੀ ਵਰਤ ਦਾ ਸਾਮਾਨ, ਉਸੇ ਨੇ ਸੁੱਤੀ ਪਈ ਨੂੰ ਦਿੱਤੀ ਖ਼ੌਫ਼ਨਾਕ ਮੌਤ

ਭਾਜਪਾ ਵਾਲੀਆਂ 23 ਸੀਟਾਂ 'ਚ ਪਾਰਟੀ ਦਾ ਵਿਸਥਾਰ ਕਰ ਰਿਹਾ ਅਕਾਲੀ ਦਲ
ਅਜਿਹੇ ਰਾਜਨੀਤਿਕ ਹਲਾਤਾਂ 'ਚ ਹਾਈਕਮਾਨ ਕੋਲ ਅਕਾਲੀ ਦਲ ਨੂੰ ਦੁਬਾਰਾ ਪੈਰਾਂ 'ਤੇ ਖੜ੍ਹਾ ਕਰਨ ਦਾ ਇਕ ਮੌਕਾ ਜ਼ਰੂਰ ਹੈ। ਅਜਿਹੇ ਸਮੇਂ 'ਚ ਅਕਾਲੀ ਦਲ ਦੇ ਯੁਵਾ ਅਤੇ ਪੁਰਾਣੇ ਵਰਕਰ ਖੁੱਲ੍ਹ ਕੇ ਪਾਰਟੀ ਦੇ ਸਮਰਥਨ 'ਚ ਆਏ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਖਿਲਾਫ਼ ਪ੍ਰਭਾਵਸ਼ਾਲੀ ਵਿਰੋਧ ਪ੍ਰਦਰਸ਼ਨ ਕੀਤਾ। ਹੁਣ ਅਕਾਲੀ ਦਲ ਜਿਥੇ ਭਾਜਪਾ 23 ਸੀਟਾਂ 'ਤੇ ਚੋਣ ਲੜ੍ਹਦੀ ਹੈ, ਉਥੇ ਆਪਣੀ ਸਥਿਤੀ ਮਜਬੂਤ ਕਰਨ ਲਈ ਪੂਰਾ ਯਤਨ ਕਰ ਰਿਹਾ ਹੈ ਅਤੇ ਉਥੋਂ ਬਾਕੀ ਪਾਰਟੀਆਂ ਨਾਲ ਸਬੰਧਤ ਆਧਾਰ ਵਾਲੇ ਆਗੂਆਂ ਨੂੰ ਅਕਾਲੀ ਦਲ 'ਚ ਸ਼ਾਮਲ ਕਰਨ 'ਚ ਸਫ਼ਲ ਹੋ ਰਿਹਾ ਹੈ। ਇਸ ਦੇ ਬਾਵਜੂਦ ਅਕਾਲੀ ਦਲ ਦੇ ਸਾਹਮਣੇ ਕਈ ਚਣੌਤੀਆਂ ਹਨ, ਜਿਸ 'ਚ ਪੰਥਕ ਏਜੰਡਾ ਜੋ ਪਾਰਟੀ ਦੇ ਖ਼ਿਲਾਫ਼ ਹੁੰਦਾ ਜਾ ਰਿਹਾ ਹੈ, ਉਹ ਬੇਅਦਬੀ ਕਾਂਡ ਨੂੰ ਲੈ ਕੇ ਸਿੱਖ ਭਾਈਚਾਰੇ 'ਚ ਰੋਸ ਹੈ।

ਇਹ ਵੀ ਪੜ੍ਹੋ : ਵੱਡੀ ਵਾਰਦਾਤ: ਚੜ੍ਹਦੀ ਸਵੇਰ ਘਰ 'ਚ ਦਾਖ਼ਲ ਹੋ ਕੇ ਕਾਮਰੇਡ ਨੂੰ ਗੋਲੀਆਂ ਨਾਲ ਭੁੰਨ੍ਹਿਆ

ਕਾਂਗਰਸ ਪਾਰਟੀ ਗਤੀਵਿਧੀਆਂ ਲਈ ਵਿਧਾਇਕਾਂ ਅਤੇ ਹਲਕਾਂ ਇੰਚਾਰਜਾਂ 'ਤੇ ਨਿਰਭਰ
ਲੰਬੇ ਸਮੇਂ ਤੱਕ ਜੇਕਰ ਕਿਸੇ ਪਾਰਟੀ ਨੂੰ ਰਾਜਨੀਤਿਕ ਲੜਾਈ ਲੜਨੀ ਹੈ ਅਤੇ ਸਤਾ 'ਚ ਆਉਣਾ ਹੈ ਤਾਂ ਉਸ ਪਾਰਟੀ ਦਾ ਸੰਗਠਨ ਮਜਬੂਤ ਹੋਣਾ ਚਾਹੀਦਾ ਹੈ ਅਤੇ ਬੂਥ ਪੱਧਰ ਤੱਕ ਪਾਰਟੀ ਦੇ ਅਹੁਦੇਦਾਰ ਸਰਗਰਮ ਹੋਣ ਤਾਂ ਹੀ ਰਾਜਨੀਤਿਕ ਲੜਾਈ ਜਿੱਤੀ ਜਾ ਸਕਦੀ ਹੈ ਪਰ ਕਾਂਗਰਸ ਪੰਜਾਬ 'ਚ ਇਕ ਨਵਾਂ ਹੀ ਇਤਿਹਾਸ ਰਚ ਰਹੀ ਹੈ ਕਿ ਉਹ ਆਪਣੀ ਰਾਜਨੀਤਿਕ ਗਤੀਵਿਧੀਆਂ ਲਈ ਆਪਣੇ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ 'ਤੇ ਹੀ ਨਿਰਭਰ ਹੈ ਅਤੇ ਉਨ੍ਹਾਂ ਦੇ ਨਾਲ ਜੁੜੇ ਹੋਏ ਲੋਕ ਹੀ ਪਾਰਟੀ ਨੂੰ ਚਲਾ ਰਹੇ ਹਨ। ਜੇਕਰ ਕੋਈ ਪਾਰਟੀ ਦਾ ਵਰਕਰ ਜਾਂ ਅਹੁਦੇਦਾਰ ਵਿਧਾਇਕ ਜਾਂ ਹਲਕਾ ਇੰਚਾਰਜ ਤੋਂ ਰੁਸ ਜਾਂਦਾ ਹੈ ਤਾਂ ਉਸਦੇ ਕੋਲ ਕੋਈ ਅਜਿਹਾ ਪਲੇਟਫਾਰਮ ਨਹੀਂ, ਜਿਥੇ ਉਹ ਆਪਣੀ ਗੱਲ ਰੱਖ ਸਕੇ। ਲੰਬੇ ਸਮੇਂ ਤੋਂ ਪਾਰਟੀ ਦਾ ਸੰਗਠਨ ਨਿਲੰਬਿਤ ਹਾਲਤ 'ਚ ਹੈ ਅਤੇ ਉਸਨੂੰ ਬਚਾਉਣ 'ਚ ਕਿਸੇ ਦੀ ਰੂਚੀ ਨਹੀਂ ਕੀ ਅਜਿਹੇ ਹਲਾਤ ਰਾਜਨੀਤਿਕ ਰੂਪ ਨਾਲ ਕਾਂਗਰਸ ਲਈ ਆਉਣ ਵਾਲੀਆਂ ਚੋਣਾਂ 'ਚ ਕੋਈ ਵੱਡਾ ਸੰਕਟ ਤਾਂ ਖੜ੍ਹਾਂ ਨਹੀਂ ਕਰ ਦੇਣਗੇ ਪਰ ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਸੰਗਠਨ ਨੂੰ ਲੈ ਕੇ ਜੋ ਟਿੱਪਣੀਆਂ ਕੀਤੀਆਂ ਹਨ ਉਹ ਵੀ ਬਹੁਤ ਗੰਭੀਰ ਹਨ ਕਿ ਪਾਰਟੀ ਦੂਸਰੀਆਂ ਪਾਰਟੀਆਂ ਦੀ ਕਮਜੋਰੀ ਅਤੇ ਗੁੱਟਬੰਦੀ ਤੋਂ ਜਿੱਤਣ ਦੀ ਸਥਿਤੀ ਹੈ। ਇਸ ਤੋਂ ਇਹ ਭਾਵ ਹੈ ਕਿ ਜੇਕਰ ਇਕੱਲੇ ਸੰਗਠਨ ਦੇ ਬੰਨ 'ਤੇ ਇਕ ਮਜਬੂਤ ਵਿਰੋਧੀ ਦਲ ਦਾ ਮੁਕਾਬਲਾ ਹੋ ਗਿਆ ਤਾਂ ਕਾਂਗਰਸ ਨੁਕਸਾਨ 'ਚ ਰਹਿ ਸਕਦੀ ਹੈ ਪਰ ਦੂਸਰੇ ਪਾਸੇ ਇਸ ਲਈ ਉਤਰਾਦਾਈ ਕਾਂਗਰਸ ਦਾ ਹਾਈਕਮਾਨ ਹੀ ਹੈ, ਪ੍ਰਦੇਸ਼ ਅਤੇ ਜ਼ਿਲਾ ਕਾਰਜਕਰਨੀ ਦੀਆਂ ਲਿਸਟਾਂ ਕੇਂਦਰੀ ਹਾਈਕਮਾਨ ਦੇ ਕੋਲ ਕਾਫੀ ਸਮੇਂ ਤੋਂ ਪਈਆਂ ਹਨ ਅਤੇ ਉਸ 'ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਜੇਕਰ ਆਉਣ ਵਾਲੇ ਸਮੇਂ 'ਚ ਕਮਜੋਰ ਸੰਗਠਨ ਦੇ ਚਲਦੇ ਕਾਂਗਰਸ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਸਾਰੀ ਜਿੰਮੇਦਾਰੀ ਕਾਂਗਰਸ ਦੇ ਕੇਂਦਰੀ ਹਾਈਕਮਾਨ ਦੀ ਹੋਵੇਗੀ।

ਇਹ ਵੀ ਪੜ੍ਹੋ : ਵੱਡੀ ਵਾਰਦਾਤ: ਬੀੜ ਬਾਬਾ ਬੁੱਢਾ ਸਾਹਿਬ ਨੇੜੇ ਗੰਡਾਸੀਆਂ ਨਾਲ ਵੱਢਿਆ ਨਿਹੰਗ ਸਿੰਘ

ਅਸ਼ਵਨੀ ਸ਼ਰਮਾ 'ਤੇ ਹਮਲੇ ਦੇ ਬਾਅਦ ਬੈਕਫੁੱਟ 'ਤੇ ਚੱਲ ਰਿਹਾ ਭਾਜਪਾ ਵਰਕਰ ਹੋਇਆ ਆਕਰਮਕ
ਭਾਜਪਾ ਲਈ ਪੰਜਾਬ 'ਚ ਕਈ ਦਹਾਕਿਆਂ ਬਾਅਦ ਇਹ ਸਮੇਂ ਆਇਆ ਹੈ ਕਿ ਪੂਰੇ ਪ੍ਰਦੇਸ਼ 'ਚ ਪਾਰਟੀ ਨੂੰ ਆਪਣੇ ਪੱਧਰ 'ਤੇ ਗਤੀਵਿਧੀਆਂ ਕਰਨੀਆਂ ਪੈ ਰਹੀਆਂ ਹਨ ਕਿਉਂਕਿ ਉਸ ਦਾ ਮੁੱਖ ਭਾਈਵਾਲ ਅਕਾਲੀ ਦਲ ਅਚਾਨਕ ਉਨ੍ਹਾਂ ਨੂੰ ਛੱਡ ਕੇ ਚਲਿਆ ਗਿਆ। ਇਸ 'ਚ ਕੋਈ ਦੋ ਰਾਇ ਨਹੀਂ ਕਿ ਭਾਜਪਾ ਆਪਣੀ ਪਾਰਟੀ ਦਾ ਵਿਸਥਾਰ ਚਾਹੁੰਦੀ ਹੈ ਅਤੇ ਅਕਾਲੀ ਦਲ ਨਾਲ ਅੱਧੀਆਂ ਸੀਟਾਂ 'ਤੇ ਚੋਣ ਲੜਨ ਲਈ ਉਤਸ਼ਾਹਿਤ ਸੀ। ਜਦੋਂ ਬੀਤੇ ਦਿਨ ਅਸ਼ਵਨੀ ਸ਼ਰਮਾ 'ਤੇ ਕਾਤਲਾਨਾ ਹਮਲਾ ਹੋਇਆ ਤਾਂ ਪਾਰਟੀ ਵਰਕਰਾਂ ਨੇ ਆਕਰਮਕ ਹੋ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਆਪਣੀ ਪਾਰਟੀ ਨਾਲ ਚੱਟਾਂਨ ਦੀ ਤਰ੍ਹਾਂ ਖੜੇ ਨਜ਼ਰ ਆਏ। ਸਤਾ ਦੇ ਸਮੇਂ ਤਾਂ ਸਾਰੇ ਲੋਕ ਨਾਲ ਜੁੜ ਜਾਂਦੇ ਹਨ ਪਰ ਮੁਸੀਬਤ 'ਚ ਸਿਰਫ਼ ਪਾਰਟੀ ਵਰਕਰ ਹੀ ਰਹਿ ਜਾਂਦੇ ਹਨ, ਜਿਸ ਨੂੰ ਸਤਾ 'ਚ ਆਉਣ ਦੇ ਬਾਅਦ ਆਗੂ ਸਭ ਤੋਂ ਪਹਿਲਾਂ ਭੁੱਲਦੇ ਹਨ।


author

Baljeet Kaur

Content Editor

Related News