''ਪ੍ਰਭੂ'' ਨੇ ਕੀਤਾ ਗੁਰਦਾਸਪੁਰ ''ਚ ਬਾਬਾ ਨਾਮਦੇਵ ਯੂਨੀਵਰਸਿਟੀ ਦਾ ਉਦਘਾਟਨ
Sunday, Jul 17, 2016 - 12:16 PM (IST)

ਗੁਰਦਾਸਪੁਰ : ਕੇਂਦਰੀ ਰੇਲ ਮੰਤਰੀ ਸੁਰੇਸ਼ ਪ੍ਰਭੂ ਐਤਵਾਰ ਨੂੰ ਗੁਰਦਾਸਪੁਰ ਵਿਖੇ ਬਾਬਾ ਨਾਮਦੇਵ ਯੂਨੀਵਰਸਿਟੀ ਦਾ ਉਦਘਾਟਨ ਕਰਨ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੀ ਉਦਘਾਟਨ ਸਮਾਗਮ ਵਿਚ ਮੌਜੂਦ ਸਨ। ਦੱਸਣਯੋਗ ਹੈ ਕਿ ਇਹ ਯੂਨੀਵਰਿਸਟੀ 12 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਜਾ ਰਹੀ ਹੈ। ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਦੇ ਉਦਘਾਟਨ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਰੇਲ ਮੰਤਰੀ ਸੁਰੇਸ਼ ਪ੍ਰਭੂ ਅੰਮ੍ਰਿਤਸਰ ਰੇਲਵੇ ਸੇਟਸ਼ਨ ''ਤੇ ਸੋਲਰ ਪਲਾਂਟ ਦਾ ਉਦਘਾਟਨ ਵੀ ਕਰਨਗੇ।
ਇਸ ਸਮਾਗਮ ਵਿਚ ਐਨ.ਸੀ. ਪੀ. ਆਗੂ ਸ਼ਰਦ ਪਵਾਰ, ਵਿਜੇ ਸਾਂਪਲ, ਬਿਕਰਮ ਮੀਜੀਠੀਆ, ਸੁਰਜੀਤ ਸਿੰਘ ਸਣੇ ਅਕਾਲੀ-ਭਾਜਪਾ ਲੀਡਰਸ਼ਿਪ ਵੀ ਮੌਜੂਦ ਰਹੀ।