ਬਾਦਲ 'ਫਖ਼ਰ ਏ ਕੌਮ' ਸਨਮਾਨ ਵੀ ਵਾਪਸ ਕਰਨ : ਜੀ. ਕੇ.

Thursday, Dec 03, 2020 - 09:27 PM (IST)

ਬਾਦਲ 'ਫਖ਼ਰ ਏ ਕੌਮ' ਸਨਮਾਨ ਵੀ ਵਾਪਸ ਕਰਨ : ਜੀ. ਕੇ.

ਨਵੀਂ ਦਿੱਲੀ/ਜਲੰਧਰ, (ਚਾਵਲਾ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਦਮ ਵਿਭੂਸ਼ਣ ਐਵਾਰਡ ਵਾਪਸ ਦੇਣ ਦੇ ਕੀਤੇ ਗਏ ਐਲਾਨ ਦੀ ਜਾਗੋ ਪਾਰਟੀ ਨੇ ਸ਼ਲਾਘਾ ਕੀਤੀ ਹੈ। ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਬਾਦਲ ਨੂੰ 'ਫਖ਼ਰ ਏ ਕੌਮ' ਸਨਮਾਨ ਵੀ ਵਾਪਸ ਕਰਨ ਦੀ ਸਲਾਹ ਦਿੱਤੀ ਹੈ। ਜੀ. ਕੇ. ਨੇ ਕਿਹਾ ਕਿ ਸਿੱਖ ਕੌਮ ਦੀਆਂ ਸੰਸਥਾਵਾਂ ਦੀ ਤਬਾਹੀ ਦੇ ਜ਼ਿੰਮੇਦਾਰ ਬਾਦਲ ਨੂੰ 'ਫਖ਼ਰ ਏ ਕੌਮ' ਕਹਾਉਣ ਦਾ ਹੱਕ ਨਹੀਂ ਹੈ।

ਇਹ ਵੀ ਪੜ੍ਹੋ : ਕਿਸਾਨੀ ਮੁੱਦੇ 'ਤੇ ਅਮਿਤ ਸ਼ਾਹ ਨਾਲ ਬੈਠਕ ਮਗਰੋਂ 'ਕੈਪਟਨ' ਨੇ ਮੀਡੀਆ ਨੂੰ ਦਿੱਤਾ ਬਿਆਨ, ਜਾਣੋ ਕੀ ਬੋਲੇ
ਕਿਸਾਨਾਂ ਦੀ ਤਬਾਹੀ ਉੱਤੇ ਦਸਤਖਤ ਕਰਨ ਵਾਲੇ ਬਾਦਲ ਪਰਿਵਾਰ 'ਤੇ ਹੁਣ ਕਿਸਾਨ ਵਿਸ਼ਵਾਸ ਨਹੀਂ ਕਰਨਗੇ। ਬੇਸ਼ੱਕ ਇਹ ਪਦਮ ਵਿਭੂਸ਼ਣ ਵਾਪਸ ਕਰ ਦੇਣ। ਪਹਿਲਾਂ ਪੰਜਾਬ ਵਿਚ ਸਰਕਾਰ ਵਿਚ ਰਹਿੰਦੇ ਹੋਏ ਬਾਦਲ ਨੇ ਡੇਰਿਆਂ ਨੂੰ ਅੱਖ ਬੰਦ ਕਰ ਕੇ ਸਮਰਥਨ ਦੇਕੇ ਸਿੱਖ ਪੰਥ ਦਾ ਨੁਕਸਾਨ ਕੀਤਾ ਸੀ। ਡੇਰਾ ਸਿਰਸਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਦਿਵਾਈ ਸੀ। ਸਿੱਖ ਨੌਜਵਾਨਾਂ ਨੂੰ ਮਾਰਨ ਵਾਲੇ ਸੁਮੇਧ ਸੈਨੀ ਨੂੰ ਡੀਜੀਪੀ ਬਣਾਇਆ ਅਤੇ ਇਜਹਾਰ ਆਲਮ ਦੀ ਪਤਨੀ ਨੂੰ ਵਿਧਾਨ ਸਭਾ ਚੋਣ ਵਿਚ ਅਕਾਲੀ ਦਲ ਦੀ ਟਿਕਟ ਦਿੱਤੀ।

ਇਹ ਵੀ ਪੜ੍ਹੋ : ਕਿਸਾਨਾਂ ਦੇ ਹੱਕ 'ਚ ਪ੍ਰਕਾਸ਼ ਸਿੰਘ ਬਾਦਲ ਨੇ 'ਪਦਮ ਵਿਭੂਸ਼ਣ' ਵਾਪਸ ਕਰਨ ਦਾ ਕੀਤਾ ਐਲਾਨ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਥਾਂ ਨਿਰਦੋਸ਼ ਸਿੱਖਾਂ ਉੱਤੇ ਗੋਲੀਆਂ ਚਲਾਈਆਂ। ਇਸ ਲਈ ਬਾਦਲ ਨੂੰ ਤੁਰੰਤ 'ਫਖ਼ਰ ਏ ਕੌਮ' ਸਨਮਾਨ ਵਾਪਸ ਕਰਨਾ ਚਾਹੀਦਾ ਹੈ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ਪਾਸੋਂ ਮਿਲਿਆ ਸੀ। ਜੇਕਰ ਬਾਦਲ ਸਨਮਾਨ ਵਾਪਸ ਨਹੀਂ ਕਰਦੇ ਤਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬਾਦਲ ਤੋਂ ਸਨਮਾਨ ਵਾਪਸ ਲੈਣ ਦਾ ਐਲਾਨ ਕਰਨਾ ਚਾਹੀਦਾ ਹੈ।

ਨੋਟ : ਮਨਜੀਤ ਸਿੰਘ ਜੀ. ਕੇ. ਵਲੋਂ ਪ੍ਰਕਾਸ਼ ਸਿੰਘ ਬਾਦਲ ਨੂੰ 'ਫਖਰ ਏ ਕੌਮ' ਸਨਮਾਨ ਵਾਪਸ ਕਰਨ ਦੇ ਬਿਆਨ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ  


author

Deepak Kumar

Content Editor

Related News