ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਲੱਗੀ ਸੱਟ, ਡਾਕਟਰਾਂ ਵੱਲੋਂ ਆਰਾਮ ਦੀ ਸਲਾਹ
Thursday, Mar 31, 2022 - 08:51 AM (IST)
ਲੰਬੀ (ਜੁਨੇਜਾ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਗੋਡੇ 'ਚ ਤਕਲੀਫ਼ ਹੋਣ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਜਾਣਕਾਰੀ ਅਨੁਸਾਰ ਸਾਬਕਾ ਮੁੱਖ ਮੰਤਰੀ ਨੂੰ ਬੀਤੀ ਸਵੇਰੇ ਬਾਥਰੂਮ ਵਿਚ ਗੋਡੇ ’ਤੇ ਮਾਮੂਲੀ ਸੱਟ ਲੱਗ ਗਈ, ਜਿਸ ਪਿੱਛੋਂ ਉਹ ਰੂਟੀਨ 'ਚ ਲੰਬੀ ਸਮੇਤ ਤਿੰਨ ਪਿੰਡਾਂ ਵਿਚ ਵਰਕਰ ਮੀਟਿੰਗਾਂ ਲਈ ਪੁੱਜੇ ਪਰ ਦਰਦ ਹੋਣ ਤੋਂ ਬਾਅਦ ਉਨ੍ਹਾਂ ਆਪਣੇ ਅਗਲੇ ਪ੍ਰੋਗਰਾਮ ਵਿੱਚ ਛੱਡ ਦਿੱਤੇ।
ਇਹ ਵੀ ਪੜ੍ਹੋ : Service Rules : ਚੰਡੀਗੜ੍ਹ ਦੇ ਹਜ਼ਾਰਾਂ ਮੁਲਾਜ਼ਮਾਂ ਨੂੰ ਵੱਡਾ ਫ਼ਾਇਦਾ, ਮਿਲਣਗੇ ਇਹ ਸਾਰੇ ਲਾਭ
ਇਸ ਪਿੱਛੋਂ ਉਨ੍ਹਾਂ ਦਾ ਐਕਸਰੇ ਹੋਇਆ। ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਰਣਜੋਧ ਸਿੰਘ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਬਾਦਲ ਨੇ ਕਈ ਪਿੰਡਾਂ ਦਾ ਧੰਨਵਾਦ ਦੌਰਾ ਕਰਨਾ ਸੀ ਪਰ ਗੋਡੇ 'ਤੇ ਸੱਟ ਲੱਗਣ ਕਾਰਨ ਉਨ੍ਹਾਂ ਨੇ ਗੱਡੀ 'ਚ ਬੈਠ ਕੇ 4 ਪਿੰਡਾਂ ਨੂੰ ਸੰਬੋਧਨ ਕੀਤਾ ਅਤੇ ਬਾਕੀ ਪਿੰਡਾਂ ਦਾ ਪ੍ਰੋਗਰਾਮ ਰੱਦ ਕਰ ਦਿੱਤਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : 'ਬਿਜਲੀ' ਨੂੰ ਲੈ ਕੇ ਕੇਂਦਰ ਦਾ ਪੰਜਾਬ ਨੂੰ ਨਵਾਂ ਝਟਕਾ, ਇਸ ਮੰਗ ਲਈ ਕੀਤੀ ਕੋਰੀ ਨਾਂਹ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ