ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ''ਤੇ ਤਾਇਨਾਤ 8 ਹੋਰ ਮੁਲਾਜ਼ਮ ਆਏ ਪਾਜ਼ੇਟਿਵ

Monday, Aug 24, 2020 - 06:36 PM (IST)

ਸ੍ਰੀ ਮੁਕਤਸਰ ਸਾਹਿਬ (ਰਿਣੀ, ਪਵਨ)- ਅੱਜ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ 52 ਹੋਰ ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ । ਇਨ੍ਹਾਂ 'ਚੋਂ 9 ਮਾਮਲੇ ਸ੍ਰੀ ਮੁਕਤਸਰ ਸਾਹਿਬ, 13 ਮਲੋਟ, 5 ਗਿਦੜਬਾਹਾ, 11 ਕੇਸ ਬਾਦਲ ਨਾਲ ਸਬੰਧਿਤ ਹਨ ਜਦਕਿ ਬਾਕੀ ਮਾਮਲੇ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਦੇ ਹਨ। ਜੋ 11 ਕੇਸ ਬਾਦਲ ਪਿੰਡ ਨਾਲ ਸਬੰਧਿਤ ਹਨ, ਉਨ੍ਹਾਂ 'ਚੋ 8 ਮਾਮਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਿੰਡ ਬਾਦਲ ਸਥਿਤ ਨਿੱਜੀ ਰਿਹਾਇਸ਼ 'ਤੇ ਤਾਇਨਾਤ ਸੀ. ਆਈ. ਐੱਸ. ਐੱਫ਼. ਦੇ ਮੁਲਾਜ਼ਮਾਂ ਦੇ ਹਨ। 

ਇਹ ਵੀ ਪੜ੍ਹੋ :  ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ਵਿਵਾਦ 'ਤੇ ਪੰਜ ਸਿੰਘ ਸਾਹਿਬਾਨਾਂ ਦਾ ਵੱਡਾ ਫ਼ੈਸਲਾ

ਇਨ੍ਹਾਂ ਦੇ ਸੈਂਪਲ 21 ਅਗਸਤ ਨੂੰ ਲਏ ਗਏ ਸੀ। ਹੁਣ ਤਕ ਇਥੇ 15 ਜਣੇ ਕਰੋਨਾ ਦੀ ਮਾਰ ਹੇਠ ਹਨ। ਸਿਹਤ ਵਿਭਾਗ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ 'ਚ ਤਬਦੀਲ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ :  ਪੰਜ ਸਿੰਘ ਸਾਹਿਬਾਨਾਂ ਦਾ ਸਖ਼ਤ ਰੁੱਖ, ਗਿਆਨੀ ਇਕਬਾਲ ਸਿੰਘ ਤੇ ਸੁੱਚਾ ਸਿੰਘ ਲੰਗਾਹ ਮਾਮਲੇ 'ਚ ਦੋ ਟੁੱਕ 

ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ 25 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਵਰਣਨਯੋਗ ਹੈ ਕਿ ਹੁਣ ਜ਼ਿਲ੍ਹੇ ਅੰਦਰ ਕੋਰੋਨਾ ਦਾ ਅੰਕੜਾ 687 ਹੋ ਗਿਆ ਹੈ, ਜਿਸ ਵਿਚੋਂ 390 ਮਰੀਜ਼ਾਂ ਨੂੰ ਛੁੱਟੀ ਮਿਲ ਚੁੱਕੀ ਹੈ, ਜਦੋਂਕਿ ਹੁਣ 291 ਮਾਮਲੇ ਸਰਗਰਮ ਹਨ।

ਇਹ ਵੀ ਪੜ੍ਹੋ :  ਪੂਰੀ ਦੁਨੀਆ 'ਚ ਵੱਖਰੀ ਮਾਨਤਾ ਰੱਖਦਾ ਹੈ ਅੰਮ੍ਰਿਤਸਰ ਦਾ ਇਹ ਗੁਰਦੁਆਰਾ, ਚੜ੍ਹਦਾ ਹੈ ਨਾਰੀਅਲ ਦਾ ਪ੍ਰਸ਼ਾਦ


Gurminder Singh

Content Editor

Related News