ਨਸ਼ੇ ਦੀ ਓਵਰਡੋਜ਼ ਨਾਲ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ, 13 ਸਾਲਾ ਧੀ ਦਾ ਪਿਓ ਸੀ ਮ੍ਰਿਤਕ

Friday, Nov 29, 2024 - 12:51 PM (IST)

ਨਸ਼ੇ ਦੀ ਓਵਰਡੋਜ਼ ਨਾਲ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ, 13 ਸਾਲਾ ਧੀ ਦਾ ਪਿਓ ਸੀ ਮ੍ਰਿਤਕ

ਡੇਰਾ ਬਾਬਾ ਨਾਨਕ (ਮਾਂਗਟ)- ਪੁਲਸ ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਪੱਤੀ ਤਲਵੰਡੀ ਕਠਿਆਲਾ ’ਚ ਨਸ਼ੇ ਦੀ ਓਵਰਡੋਜ਼ ਨਾਲ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ ਹੋਣ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਦੇ ਪਿਤਾ ਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕੁਲਜੀਤ ਸਿੰਘ ਲਾਲਾ (35) ਜੋ ਹੁਸ਼ਿਆਰਪੁਰ-ਮੁਕੇਰੀਆਂ ਐਕਸਾਈਜ਼ ਵਿਭਾਗ ’ਚ ਕੰਮ ਕਰਦਾ ਸੀ, ਦੀ ਬੀਤੀ ਰਾਤ ਡਿਊਟੀ ਤੋਂ ਪਰਤਦੇ ਸਮੇਂ ਪਿੰਡ ਨਿੱਕੋਸਰਾ ’ਚ ਚਿੱਟੇ ਦੀ ਓਵਰਡੋਜ਼ ਲੈਣ ਨਾਲ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ, 13 ਸਾਲਾ ਬੇਟੀ ਅਤੇ ਪਤਨੀ ਨੂੰ ਛੱਡ ਗਿਆ ਹੈ।

 ਇਹ ਵੀ ਪੜ੍ਹੋ- ਪੰਜਾਬ 'ਚ ਪੁਲਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਦੋਵਾਂ ਪਾਸਿਓਂ ਚੱਲੀਆਂ ਤਾਬੜਤੋੜ ਗੋਲੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News