ਪਟਿਆਲਾ ਵਿਚ ਤਾਇਨਾਤ ਕੀਤੀ ਗਈ ਪੈਰਾਮਿਲਟਰੀ ਫੋਰਸ, ਚੱਪੇ-ਚੱਪੇ ’ਤੇ ਨਜ਼ਰ ਰੱਖ ਰਹੀ ਪੁਲਸ

Sunday, Jun 04, 2023 - 06:33 PM (IST)

ਪਟਿਆਲਾ ਵਿਚ ਤਾਇਨਾਤ ਕੀਤੀ ਗਈ ਪੈਰਾਮਿਲਟਰੀ ਫੋਰਸ, ਚੱਪੇ-ਚੱਪੇ ’ਤੇ ਨਜ਼ਰ ਰੱਖ ਰਹੀ ਪੁਲਸ

ਪਟਿਆਲਾ (ਬਲਜਿੰਦਰ) : ਘੱਲੂਘਾਰਾ ਦਿਵਸ ਨੂੰ ਲੈ ਕੇ ਪਟਿਆਲਾ ਪੁਲਸ ਪੱਬਾਂ ਭਾਰ ਹੋਈ ਪਈ ਹੈ ਅਤੇ ਕਈ ਥਾਵਾਂ ’ਤੇ ਪੈਰਾਮਿਲਟਰੀ ਫੋਰਸ ਦੇ ਜਵਾਨਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਜੂਨ ਦਾ ਪਹਿਲਾ ਹਫਤਾ ਹਰ ਸਾਲ ਕਾਫੀ ਜ਼ਿਆਦਾ ਪੁਲਸ ਲਈ ਹਮੇਸ਼ਾ ਚੁਣੌਤੀ ਪੂਰਨ ਰਹਿੰਦਾ ਹੈ ਅਤੇ ਇਸ ਵਾਰ-ਵਾਰ ਵਾਪਰ ਰਹੀਆਂ ਘਟਨਾਵਾਂ ਕਾਰਨ ਪੁਲਸ ਆਮ ਨਾਲੋ ਜ਼ਿਆਦਾ ਸੁਚੇਤ ਨਜ਼ਰ ਆ ਰਹੀ ਹੈ। ਪੁਲਸ ਦੇ ਖੁਫੀਆ ਵਿੰਗ ਵੱਲੋਂ ਚਾਰੇ ਪਾਸੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਥੇ ਪੁਲਸ ਨੇ ਘੱਲੂਘਾਰਾ ਦਿਵਸ ਤੋਂ ਇਕ ਹਫਤਾ ਪਹਿਲਾਂ ਹੀ ਚੌਕਸੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਫਲੈਗ ਮਾਰਚ ਕੱਢੇ ਗਏ ਅਤੇ ਫਿਰ ਕਈ ਇਲਾਕਿਆਂ ਵਿਚ ਅਚਨਚੇਤ ਚੈਕਿੰਗ ਕੀਤੀ ਗਈ। ਇਸ ਸਮੇਂ ਪੁਲਸ ਵੱਲੋਂ ਸ਼ਾਮ ਹੁੰਦੇ ਹੀ ਸਾਰੇ ਚੌਕਾਂ ’ਚ ਨਾਕਾਬੰਦੀ ਕਰ ਲਈ ਜਾਂਦੀ ਹੈ ਅਤੇ ਚੈਕਿੰਗ ਦਾ ਸਿਲਸਿਲਾ ਤੇਜ਼ ਕੀਤਾ ਗਿਆ ਹੈ। ਪੁਲਸ ਨੇ ਹੋਟਲਾਂ ਤੇ ਧਰਮਸ਼ਾਲਾਵਾਂ ਅਤੇ ਸਰਾਵਾਂ ’ਤੇ ਵੀ ਨਜ਼ਰ ਰੱਖੀ ਹੋਈ ਹੈ, ਨਾਲ ਹੀ ਇੰਟਰਸਟੇਟ ਨਾਕਾਬੰਦੀ ਅਤੇ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ। ਪੁਲਸ ਵੱਲੋਂ ਜਨਤਕ ਥਾਵਾਂ ’ਤੇ ਵੀ ਚੌਕਸੀ ਵਧਾ ਦਿੱਤੀ ਗਈ ਹੈ। ਖਾਸ ਤੌਰ ’ਤੇ ਪਟਿਆਲਾ ਪੁਲਸ ਦੇ ਮੁਲਾਜ਼ਮ ਸਿਵਲ ਵਰਦੀਆਂ ਵਿਚ ਤਾਇਨਾਤ ਕੀਤੇ ਗਏ ਹਨ।

ਇਹ ਵੀ ਪੜ੍ਹੋ : ਐਕਸ਼ਨ ’ਚ ਸਿੱਖਿਆ ਵਿਭਾਗ, ਛੁੱਟੀਆਂ ਦੌਰਾਨ ਪੰਜਾਬ ਦੇ ਸਕੂਲਾਂ ਲਈ ਜਾਰੀ ਕੀਤਾ ਸਖ਼ਤ ਫ਼ਰਮਾਨ

ਧਾਰਮਿਕ ਸਥਾਨਾਂ ਦੀ ਸੁਰੱਖਿਆ ਵਧਾਈ

ਕੋਈ ਵੀ ਸ਼ਰਾਰਤੀ ਅਨਸਰ ਕਿਸੇ ਤਰ੍ਹਾ ਦੀ ਕੋਈ ਗਲਤ ਗਤੀਵਿਧੀ ਨਾ ਕਰੇ, ਇਸ ਲਈ ਧਾਰਮਿਕ ਸਥਾਨਾਂ ਦੀ ਸੁਰੱਖਿਆ ਵੀ ਆਮ ਨਾਲੋਂ ਵਧਾ ਦਿੱਤੀ ਗਈ ਹੈ। ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਬਾਹਰ ਵੀ ਆਮ ਨਾਲੋਂ ਸੁਰੱਖਿਆ ਵਧਾ ਦਿੱਤੀ ਗਈ ਹੈ। ਜਦੋਂ ਕਿ ਸ਼੍ਰੀ ਕਾਲੀ ਮਾਤਾ ਮੰਦਰ ਦੇ ਬਾਹਰ ਉੱਚੀ ਬੈਰੀਕੇਟਿੰਗ ਕਰ ਦਿੱਤੀ ਹੈ ਅਤੇ ਮੁਲਾਜ਼ਮਾਂ ਦੀ ਸੰਖਿਆ ਵਿਚ ਆਮ ਨਾਲੋਂ ਵਧਾ ਦਿੱਤੀ ਗਈ ਹੈ। ਮੰਦਰ ਨੂੰ ਜਾਣ ਵਾਲਿਆਂ ਨੂੰ ਸਖ਼ਤ ਸੁਰੱਖਿਆ ਦੀ ਨਜ਼ਰ ਵਿਚੋਂ ਲੰਘਣਾ ਪੈ ਰਿਹਾ ਹੈ। ਮੰਦਰ ਦੇ ਪਿਛਲੇ ਪਾਸੇ ਦੇ ਰਾਸਤਿਆਂ ਵਿਚ ਵੀ ਬੈਰੀਕੇਟਿੰਗ ਕਰ ਦਿੱਤੀ ਗਈ ਹੈ, ਨਾਲ ਆਮ ਧਾਰਮਿਕ ਸਥਾਨਾ ਦੀਆਂ ਪ੍ਰਬੰਧਕ ਕਮੇਟੀਆਂ ਨਾਲ ਮਿਲ ਕੇ ਚੌਕਸੀ ਆਮ ਦੀ ਤੁਲਨਾ ਵਿਚ ਵਧਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਮੌਸਮ ’ਚ ਆਈ ਤਬਦੀਲੀ ਤੋੜ ਰਹੀ ਰਿਕਾਰਡ, ਜੂਨ ’ਚ ਠੰਡੀਆਂ ਹੋਈਆਂ ਰਾਤਾਂ, ਜਾਣੋ ਅਗਲੇ ਦਿਨਾਂ ਦਾ ਹਾਲ

ਗਰਮ ਖਿਆਲੀਆਂ ’ਤੇ ਰੱਖੀ ਜਾ ਰਹੀ ਹੈ ਤਿੱਖੀ ਨਜ਼ਰ

ਘੱਲੂਘਾਰੇ ਦੇ ਮੌਕੇ ’ਤੇ ਕੋਈ ਵੀ ਗਰਮ ਖਿਆਲੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ ਨਾ ਕਰੇ, ਇਸ ਲਈ ਪੁਲਸ ਨੇ ਸਾਰੇ ਗਰਮ ਖਿਆਲੀਆਂ ’ਤੇ ਤਿੱਖੀ ਨਜ਼ਰ ਰੱਖੀ ਹੋਈ ਹੈ ਕਿਉਂਕਿ ਘੱਲੂਘਾਰੇ ਵਾਲੇ ਦਿਨ ਦੋਵਾਂ ਫਿਰਕਿਆਂ ਵੱਲੋਂ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਨੂੰ ਲੈ ਕੇ ਪੁਲਸ ਨੇ ਦੋਵਾਂ ਪੱਖਾਂ ਦੇ ਗਰਮ ਖਿਆਲੀਆਂ ’ਤੇ ਨਜ਼ਰ ਰੱਖੀ ਹੋਈ ਹੈ। ਵਿਸ਼ੇਸ਼ ਤੌਰ ’ਤੇ ਪਿਛਲੇ ਸਾਲ ਅਪ੍ਰੈਲ ਮਹੀਨੇ ਵਿਚ ਸ਼੍ਰੀ ਕਾਲੀ ਮਾਤਾ ਮੰਦਰ ਦੇ ਬਾਹਰ ਹੋਈ ਹਿੰਸਾ ਨੂੰ ਦੇਖਦੇ ਹੋਏ ਪੁਲਸ ਕਿਸੇ ਵੀ ਤਰ੍ਹਾਂ ਦੀ ਅਜਿਹੀ ਸਥਿਤੀ ਨਹੀਂ ਬਣਨ ਦੇਣਾ ਚਾਹੁੰਦੀ। ਇਸ ਲਈ ਪੁਲਸ ਵੱਲੋਂ ਹਰ ਸਥਿਤੀ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕੈਂਸਰ ਨਾਲ ਜੂਝ ਰਹੀ ਪਤਨੀ ਲਈ ਨਵਜੋਤ ਸਿੰਘ ਸਿੱਧੂ ਨੇ ਕੀਤੀ ਪੋਸਟ, ਆਖੀ ਇਹ ਗੱਲ

ਕੱਢੇ ਜਾ ਰਹੇ ਫਲੈਗ ਮਾਰਚ ਅਤੇ ਕੀਤੀਆਂ ਜਾ ਰਹੀ ਹੈ ਚੈਕਿੰਗ

ਪਟਿਆਲਾ ਪੁਲਸ ਵੱਲੋਂ ਜਿਥੇ ਨਸ਼ਿਆਂ ਦੇ ਖ਼ਿਲਾਫ ਮੁਹਿੰਮ ਚਲਾਈ ਹੋਈ ਹੈ, ਉਥੇ ਹੀ ਸੁਰੱਖਿਆ ਪ੍ਰਬੰਧਾਂ ’ਤੇ ਵੀ ਕਾਫੀ ਜ਼ਿਆਦਾ ਕੰਮ ਕੀਤਾ ਜਾ ਰਿਹਾ ਹੈ। ਪਟਿਆਲਾ ਪੁਲਸ ਵੱਲੋਂ ਲਗਾਤਾਰ ਫਲੈਗ ਮਾਰਚ ਕੱਢ ਕੇ ਲੋਕਾਂ ਵਿਚ ਵਿਸ਼ਵਾਸ ਦੀ ਭਾਵਨਾ ਪੈਦਾ ਕੀਤੀ ਜਾ ਰਹੀ ਹੈ ਤਾਂ ਲੋਕਾਂ ਨੂੰ ਸੁਰੱਖਿਆ ਫੋਰਸ ’ਤੇ ਵਿਸ਼ਵਾਸ ਬਣਿਆ ਰਿਹਾ। ਫਲੈਗ ਮਾਰਚ ਦੇ ਨਾਲ-ਨਾਲ ਨਾਕਾਬੰਦੀ ਕਰ ਕੇ ਚੈਕਿੰਗਾਂ ਵੀ ਤੇਜ਼ ਕਰ ਦਿੱਤੀਆਂ ਗਈਆਂ। ਰਾਤ ਨੂੰ ਸੁਰੱਖਿਆ ਨੂੰ ਵੀ ਵਧਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਵੱਡੇ ਵਿਵਾਦ ’ਚ ਘਿਰਿਆ ਪੰਜਾਬ ਪੁਲਸ ਦਾ ਏ. ਐੱਸ. ਆਈ., ਪੂਰੀ ਘਟਨਾ ਜਾਣ ਨਹੀਂ ਹੋਵੇਗਾ ਯਕੀਨ

ਪਟਿਆਲਾ ਹਮੇਸ਼ਾ ਰਹਿੰਦਾ ਹੈ ਸੰਵੇਦਨਸ਼ੀਲ

ਪਟਿਆਲਾ ਹਰ ਸਾਲ ਹੀ ਇੰਨਾ ਦਿਨੀਂ ਕਾਫੀ ਜ਼ਿਆਦਾ ਸੰਵੇਦਨਸ਼ੀਲ ਹੋ ਜਾਂਦਾ ਹੈ। ਭਾਵੇਂ ਮਾਮਲਾ ਕੋਈ ਵੀ ਹੋਵੇ ਪਟਿਆਲਾ ’ਤੇ ਪੁਲਸ ਦੀ ਤਿੱਖੀ ਨਜ਼ਰ ਰਹਿੰਦੀ ਹੈ ਕਿਉਂਕਿ ਇਤਿਹਾਸ ਗਵਾਹ ਹੈ ਕਿ ਪੰਜਾਬ ਵਿਚ ਜਦੋਂ ਵੀ ਮਾਹੌਲ ਗਰਮ ਹੁੰਦਾ ਹੈ ਤਾਂ ਪਟਿਆਲਾ ਵਿਚ ਵੀ ਮਾਹੌਲ ਗਰਮ ਜ਼ਰੂਰ ਹੁੰਦਾ ਹੈ। ਇਸ ਲਈ ਪਟਿਆਲਾ ’ਤੇ ਸਥਾਨਕ ਪੁਲਸ ਦੀ ਹੀ ਨਹੀਂ ਪੰਜਾਬ ਪੁਲਸ ਦੀ ਵੀ ਹਮੇਸ਼ਾ ਪੈਨੀ ਨਜ਼ਰ ਰਹਿੰਦੀ ਹੈ।

ਇਹ ਵੀ ਪੜ੍ਹੋ : ਬਿਊਟੀ ਪਾਰਲਰ ਦਾ ਕੋਰਸ ਕਰਕੇ ਦੁਬਈ ਗਈ ਕੁੜੀ ਸਾਲ ਬਾਅਦ ਪਰਤੀ ਘਰ, ਹੱਡ-ਬੀਤੀ ਸੁਣ ਖੜ੍ਹੇ ਹੋਣਗੇ ਰੌਂਗਟੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Gurminder Singh

Content Editor

Related News