ਅਹਿਮ ਖ਼ਬਰ : ਪੰਜਾਬ ਦੇ ਅਧਿਆਪਕਾਂ ਨੂੰ ਛੁੱਟੀ ਵਾਲੇ ਦਿਨ ਵੀ ਕਰਨਾ ਪਵੇਗਾ ਪੇਪਰ ਮਾਰਕਿੰਗ ਦਾ ਕੰਮ

Thursday, Apr 21, 2022 - 10:18 AM (IST)

ਅਹਿਮ ਖ਼ਬਰ : ਪੰਜਾਬ ਦੇ ਅਧਿਆਪਕਾਂ ਨੂੰ ਛੁੱਟੀ ਵਾਲੇ ਦਿਨ ਵੀ ਕਰਨਾ ਪਵੇਗਾ ਪੇਪਰ ਮਾਰਕਿੰਗ ਦਾ ਕੰਮ

ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੀਖਿਆਵਾਂ ਲੈਣ ਦੇ ਨਾਲ ਹੀ ਪੇਪਰ ਮਾਰਕਿੰਗ ਦਾ ਕੰਮ ਵੀ ਜੰਗੀ ਪੱਧਰ ’ਤੇ ਕਰਵਾਇਆ ਜਾ ਰਿਹਾ ਹੈ ਤਾਂ ਕਿ ਸਮੇਂ ’ਤੇ ਪ੍ਰੀਖਿਆ ਨਤੀਜੇ ਜਾਰੀ ਕੀਤੇ ਜਾ ਸਕਣ। ਇਸੇ ਲੜੀ ਤਹਿਤ 10ਵੀਂ ਅਤੇ 12ਵੀਂ ਜਮਾਤ ਦੀਆਂ ਅਨੁਪੂਰਕ ਪ੍ਰੀਖਿਆਵਾਂ ਤੇ ਮੁੱਲਾਂਕਣ ਦੇ ਕੰਮ ਨੂੰ ਸਮੇਂ ’ਤੇ ਪੂਰਾ ਕਰਨ ਲਈ ਬੋਰਡ ਵੱਲੋਂ ਮੁੱਲਾਂਕਣ ਸਟਾਫ਼ ਦੇ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ : ਲੁਧਿਆਣਾ 'ਚ ਦਰਦਨਾਕ ਹਾਦਸਾ, ਝੁੱਗੀ 'ਚ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ 7 ਲੋਕ ਜ਼ਿੰਦਾ ਸੜੇ

ਇਸ ਦੇ ਮੁਤਾਬਕ ਮੁੱਲਾਂਕਣ ਦਾ ਕੰਮ ਅਹਿਮ ਤੇ ਤਾਰੀਖ਼ ਮੁਤਾਬਕ ਤੈਅਸ਼ੁਦਾ ਹੈ। ਇਸ ਲਈ ਪ੍ਰੀਖਕ ਛੁੱਟੀ ਵਾਲੇ ਦਿਨ ਵੀ ਇਹ ਕੰਮ ਕਰਨਗੇ। ਜੇਕਰ ਕੋਈ ਅਧਿਆਪਕ ਬੀਮਾਰੀ ਦੀ ਹਾਲਤ ’ਚ ਡਿਊਟੀ ਨਹੀਂ ਦੇ ਸਕਦਾ ਤਾਂ ਘੱਟ ਤੋਂ ਘੱਟ ਸੀ. ਐੱਮ. ਓ. ਪੱਧਰ ਦਾ ਮੈਡੀਕਲ ਸਰਟੀਫਿਕੇਟ ਉਸ ਨੂੰ ਪੇਸ਼ ਕਰਨਾ ਹੋਵੇਗਾ।

ਇਹ ਵੀ ਪੜ੍ਹੋ : ਦੁਖ਼ਦ ਖ਼ਬਰ : ਰੁਜ਼ਗਾਰ ਲਈ ਵਿਦੇਸ਼ ਗਏ 22 ਸਾਲਾ ਨੌਜਵਾਨ ਦੀ 14ਵੀਂ ਮੰਜ਼ਿਲ ਤੋਂ ਡਿਗਣ ਕਾਰਨ ਮੌਤ

ਨੇਤਰਹੀਣ ਅਧਿਆਪਕਾਂ ਦੀ ਡਿਊਟੀ ਪੇਪਰ ਮਾਰਕਿੰਗ ’ਤੇ ਨਹੀਂ ਲਗਾਈ ਜਾਵੇਗੀ। ਜੇਕਰ ਮਾਰਕਿੰਗ ਐਪ ਸਬੰਧੀ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਸ ਦੀ ਕੁਆਇਰੀ ਪੋਰਟਲ ਰਾਹੀਂ ਅਪਲੋਡ ਕੀਤੀ ਜਾਵੇ ਤਾਂ ਕਿ ਇਸ ਦਾ ਨਿਪਟਾਰਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਬੋਰਡ ਵੱਲੋਂ ਕੁੱਝ ਜਨਰਲ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਦਾ ਮੁੱਲਾਂਕਣ ਦੌਰਾਨ ਅਧਿਆਪਕਾਂ ਨੂੰ ਪਾਲਣ ਕਰਨਾ ਪਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News