ਗੁਰਦੁਆਰਾ ਲੰਗਰ ਸ੍ਰੀ ਦਮਦਮਾ ਸਾਹਿਬ ਉਤਰਾਖੰਡ ਵਿਖੇ 1 ਕਰੋੜ ਦੀ ਲਾਗਤ ਨਾਲ ਬਣੇ ਬਾਥਰੂਮਾਂ ਦਾ ਹੋਇਆ ਉਦਘਾਟਨ

Thursday, Aug 24, 2017 - 06:33 AM (IST)

ਗੁਰਦੁਆਰਾ ਲੰਗਰ ਸ੍ਰੀ ਦਮਦਮਾ ਸਾਹਿਬ ਉਤਰਾਖੰਡ ਵਿਖੇ 1 ਕਰੋੜ ਦੀ ਲਾਗਤ ਨਾਲ ਬਣੇ ਬਾਥਰੂਮਾਂ ਦਾ ਹੋਇਆ ਉਦਘਾਟਨ

ਖੰਨਾ (ਕਮਲ) - ਨਿਰਮਲ ਡੇਰਾ ਬੇਰਕਲਾਂ ਤੇ ਗੁਰਦੁਆਰਾ ਲੰਗਰ ਸ੍ਰੀ ਦਮਦਮਾ ਸਾਹਿਬ ਗੋਬਿੰਦ ਨਗਰ ਨਗਰਾਸੂ ਰੁਦਰਪੁਰ ਉਤਰਾਖੰਡ ਦੇ ਮੁੱਖ ਸੇਵਾਦਾਰ ਸੰਤ ਬਾਬਾ ਬੇਅੰਤ ਸਿੰਘ ਤੇ ਸੰਤ ਬਾਬਾ ਸੁਖਦੇਵ ਸਿੰਘ ਲੰਗਰਾਂ ਵਾਲਿਆਂ ਦੀ ਅਗਵਾਈ 'ਚ ਗੁਰਦੁਆਰਾ ਲੰਗਰ ਸ੍ਰੀ ਦਮਦਮਾ ਸਾਹਿਬ ਗੋਬਿੰਦ ਨਗਰ ਨਗਰਾਸੂ ਰੁਦਰਪੁਰ ਉਤਰਾਖੰਡ ਵਿਖੇ ਸੰਗਤਾਂ ਦੀ ਸਹੂਲਤ ਲਈ 1 ਕਰੋੜ ਦੀ ਲਾਗਤ ਨਾਲ ਅਤਿ ਆਧੁਨਿਕ ਤਕਨੀਕ ਨਾਲ ਬਣੇ ਬਾਥਰੂਮਾਂ ਦਾ ਉਦਘਾਟਨ ਕੀਤਾ ਗਿਆ। ਬਾਥਰੂਮਾਂ ਦਾ ਇਹ ਰਸਮੀ ਉਦਘਾਟਨ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਸੁਖਵਿੰਦਰ ਸਿੰਘ ਭੂਰੀ ਵਾਲੇ, ਬਾਬਾ ਰਾਮ ਸਿੰਘ, ਵਿਧਾਇਕ ਭਾਰਤ ਸਿੰਘ ਚੌਧਰੀ ਨਗਰਾਸੂ, ਵਿਧਾਇਕ ਹਰਭਜਨ ਸਿੰੰਘ ਚੀਮਾ ਕਾਸ਼ੀਪੁਰ, ਸੀ. ਓ. ਗਰਿਫ ਏ. ਪੀ. ਸਿੰਘ ਗੋਚਰ, ਡੀ. ਐੱਮ. ਰੁਦਰਪ੍ਰਾਗ ਤੀਰਥਪਾਲ, ਸੀ. ਓ. ਆਈ. ਟੀ. ਵੀ. ਪੀ. ਏ. ਐੱਸ ਭੂਸ਼ਣ, ਪ੍ਰਧਾਨ ਨਗਰਾਸੂ ਕਮਲੇਸ਼ ਰਾਣੀ ਨਗਰਾਸੂ ਵੱਲੋਂ ਕੀਤਾ ਗਿਆ।
ਸੰਤ ਬਾਬਾ ਬੇਅੰਤ ਸਿੰਘ ਜੀ ਤੇ ਸੰਤ ਬਾਬਾ ਸੁਖਦੇਵ ਸਿੰਘ ਜੀ ਨੇ ਦੱਸਿਆ ਕਿ ਤਿੰਨ ਏਕੜ 'ਚ ਬਣੇ ਗੁਰੂ ਘਰ 'ਚ ਸੰਗਤਾਂ ਦੀ ਰਿਹਾਇਸ਼ ਅਤੇ ਹੋਰ ਸੁਵਿਧਾਵਾਂ ਲਈ ਇਮਾਰਤ ਦੀ ਕਾਰ ਸੇਵਾ ਲਗਾਤਾਰ ਜਾਰੀ ਹੈ। ਜਿਸ 'ਚ ਦੇਹਰਾਦੂਨ, ਰਿਸ਼ੀਕੇਸ਼, ਅੰਮ੍ਰਿਤਸਰ, ਹੈਦਰਾਬਾਦ, ਲੁਧਿਆਣਾ, ਜਲੰਧਰ, ਦਿੱਲੀ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਸੇਵਾ 'ਚ ਯੋਗਦਾਨ ਪਾ ਰਹੀਆਂ ਹਨ। ਸੰਤ ਬੇਰਕਲਾਂ ਵਾਲਿਆਂ ਨੇ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਅਤੇ ਵਾਪਸ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ 5 ਮੰਜ਼ਿਲਾ ਇਮਾਰਤ 'ਚ ਸੰਗਤਾਂ ਦੇ ਵਿਸ਼ਰਾਮ ਲਈ ਕਮਰੇ, ਸੰਗਤਾਂ ਲਈ ਲੰਗਰ, ਮੁਫਤ ਦਵਾਈਆਂ, ਬਿਸਤਰੇ ਆਦਿ ਸਭ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਜੈਲਦਾਰ ਸਵਰਨ ਸਿੰਘ, ਸਰਪੰਚ ਧਰਮ ਸਿੰਘ, ਜੈਲਦਾਰ ਬਚਿੱਤਰ ਸਿੰਘ, ਪ੍ਰਧਾਨ ਰਜਿੰਦਰ ਸਿੰਘ, ਚੇਅਰਮੈਨ ਜਗਮੇਲ ਸਿੰਘ, ਦਰਸ਼ਨ ਸਿੰਘ ਗਿੱਲ, ਜਥੇਦਾਰ ਮੰਗਤ ਸਿੰਘ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ।


Related News