100 ਗ੍ਰਾਮ ਨਸ਼ੀਲੇ ਪਦਾਰਥਾਂ ਸਮੇਤ ਇਕ ਕਾਬੂ

09/20/2017 5:38:06 PM

ਬਹਿਰਾਮ(ਆਰ. ਡੀ. ਰਾਮਾ)— ਜ਼ਿਲਾ ਪੁਲਸ ਮੁਖੀ ਸਤਿੰਦਰ ਸਿੰਘ ਵੱਲੋਂ ਨਸ਼ੀਲੇ ਪਦਾਰਥ ਵੇਚਣ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ਼ ਚਲਾਈ ਮੁਹਿੰਮ ਨੂੰ ਉਸ ਵੇਲੇ ਸਫਲਤਾ ਮਿਲੀ, ਜਦੋਂ ਥਾਣਾ ਬਹਿਰਾਮ ਦੀ ਪੁਲਸ ਨੇ ਗਸ਼ਤ ਦੌਰਾਨ ਇਕ ਵਿਆਕਤੀ ਨੂੰ 100 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ।ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਗੁਰਦਿਆਲ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਬਲਵੀਰ ਸਿੰਘ, ਏ. ਐੱਸ. ਆਈ. ਤਾਰਾ ਰਾਮ, ਐੱਚ. ਸੀ. ਵਿਜੇ ਕੁਮਾਰ, ਕਾਂਸਟੇਬਲ ਮਨਪ੍ਰੀਤ ਸਿੰਘ ਸਮੇਤ ਪੁਲਸ ਪਾਰਟੀ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਗਸ਼ਤ ਕਰ ਰਹੇ ਸਨ ।ਜਦੋਂ ਪੁਲਸ ਪਾਰਟੀ ਪਿੰਡ ਫਰਾਲਾ, ਸੰਧਵਾਂ ਹੁੰਦੇ ਹੋਏ ਪਿੰਡ ਸੂੰਢ ਨੂੰ ਜਾ ਰਹੇ ਸਨ ਤਾਂ ਇਕ ਵਿਆਕਤੀ ਨਹਿਰੇ ਨਹਿਰ ਪੈਦਲ ਆ ਰਿਹਾ ਸੀ ਅਤੇ ਪੁਲਸ ਨੂੰ ਦੇਖ ਕੇ ਵਾਪਸ ਮੁੜਨ ਲੱਗਾ ਤਾਂ ਪੁਲਸ ਨੂੰ ਉਸ ਨੂੰ ਸ਼ੱਕ ਕੇ ਆਧਾਰ ਰੋਕਿਆ ਅਤੇ ਉਕਤ ਵਿਆਕਤੀ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ 100 ਗਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਦੋਸ਼ੀ ਦੀ ਪਛਾਣ ਪੀਰ ਮੁਹੰਮਦ ਉਰਫ ਬੂਟਾ ਪੁੱਤਰ ਰਫੀਕ ਮੁਹੰਮਦ ਵਾਸੀ ਪਿੰਡ ਜੰਡਿਆਲਾ ਵਜੋਂ ਹੋਈ । ਜਿਸ 'ਤੇ ਕਾਰਵਾਈ ਕਰਦਿਆਂ ਪੁਲਸ ਥਾਣਾ ਬਹਿਰਾਮ ਵਿਖੇ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News