ਸ੍ਰੀ ਹਰਿਮੰਦਰ ਸਾਹਿਬ ''ਚ ਹਿੰਸਾ ਦਿਖਾਉਣ ਕਾਰਨ ਵਿਵਾਦਾਂ ''ਚ ਘਿਰ ਸਕਦੀ ਏ ਦਿਲਪ੍ਰੀਤ ਢਿੱਲੋਂ ਦੀ ਫਿਲਮ

04/03/2016 10:27:06 PM

ਜਲੰਧਰ— ਹਾਲ ਹੀ ''ਚ ਪੰਜਾਬੀ ਫਿਲਮ ''ਵਨਸ ਅਪਾਨ ਏ ਟਾਈਮ ਇਨ ਅੰਮ੍ਰਿਤਸਰ'' ਦਾ ਟਰੇਲਰ ਰਿਲੀਜ਼ ਕੀਤਾ ਗਿਆ, ਜੋ ਕਿ ਇਨ੍ਹੀਂ ਦਿਨੀਂ ਵਿਵਾਦਾਂ ''ਚ ਘਿਰਦਾ ਨਜ਼ਰ ਆ ਰਿਹਾ ਹੈ। ਫਿਲਮ ਦੇ ਟਰੇਲਰ ''ਚ ਕਈ ਦ੍ਰਿਸ਼ ਅਜਿਹੇ ਦਿਖਾਏ ਗਏ ਹਨ, ਜਿਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ''ਚ ਫਿਲਮਾਇਆ ਦਿਖਾਇਆ ਗਿਆ ਹੈ। ਜਿਹੜੇ ਦ੍ਰਿਸ਼ ਸ੍ਰੀ ਹਰਿਮੰਦਰ ਸਾਹਿਬ ''ਚ ਫਿਲਮਾਏ ਗਏ ਹਨ, ਉਹ ਬੇਹੱਦ ਹਿੰਸਾ ਭਰੇ ਨਜ਼ਰ ਆ ਰਹੇ ਹਨ। ਕਲਾਕਾਰ ਇਨ੍ਹਾਂ ਦ੍ਰਿਸ਼ਾਂ ''ਚ ਹਥਿਆਰ ਚੁੱਕੀ ਸ੍ਰੀ ਹਰਿਮੰਦਰ ਸਾਹਿਬ ''ਚ ਖੜ੍ਹੇ ਹਨ।
ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ''ਚ ਫਿਲਮਾਏ ਗਏ ਇਨ੍ਹਾਂ ਦ੍ਰਿਸ਼ਾਂ ਦੀ ਸੋਸ਼ਲ ਮੀਡੀਆ ''ਤੇ ਵੀ ਕਾਫੀ ਨਿੰਦਿਆ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਦ੍ਰਿਸ਼ ਅਸਲ ''ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਹੀਂ ਫਿਲਮਾਏ ਗਏ ਪਰ ਇਨ੍ਹਾਂ ਨੂੰ ਕਰੋਮਾ ''ਤੇ ਫਿਲਮਾਇਆ ਗਿਆ ਹੈ। ਇਸ ਦੇ ਬਾਵਜੂਦ ਇਹ ਸਵਾਲ ਖੜ੍ਹਾ ਜ਼ਰੂਰ ਹੁੰਦਾ ਹੈ ਕਿ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਨੂੰ ਬੈਕਗਰਾਊਂਡ ''ਚ ਦਿਖਾ ਕੇ ਅਜਿਹੇ ਹਿੰਸਕ ਦ੍ਰਿਸ਼ ਫਿਲਮਾਉਣਾ ਕਿਥੋਂ ਦੀ ਸਮਝਦਾਰੀ ਵਾਲੀ ਗੱਲ ਹੈ? ਲੋਕਾਂ ਵਲੋਂ ਫਿਲਮ ਦੇ ਟਰੇਲਰ ਹੇਠਾਂ ਕੁਮੈਂਟਸ ''ਚ ਨਾਰਾਜ਼ਗੀ ਸਾਫ ਦੇਖਣ ਨੂੰ ਮਿਲਦੀ ਹੈ। ਫਿਲਮ ''ਚ ਗਾਇਕ ਦਿਲਪ੍ਰੀਤ ਢਿੱਲੋਂ ਮੁੱਖ ਭੂਮਿਕਾ ''ਚ ਨਜ਼ਰ ਆ ਰਹੇ ਹਨ।

Related News