ਓਲੰਪੀਅਨ ਦਿਲਪ੍ਰੀਤ ਬੱਲ ਦਾ ਬਾਬਾ ਬਕਾਲਾ ਸਾਹਿਬ ''ਚ ਭਰਵਾਂ ਸਵਾਗਤ
Wednesday, Aug 11, 2021 - 05:04 PM (IST)

ਬਾਬਾ ਬਕਾਲਾ ਸਾਹਿਬ, (ਰਾਕੇਸ਼)- ਭਾਰਤੀ ਹਾਕੀ ਟੀਮ ਵੱਲੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਅਤੇ ਤਗਮਾ ਹਾਸਿਲ ਕਰਨ ਉਪਰੰਤ ਭਾਰਤੀ ਟੀਮ ਦੇ ਖਿਡਾਰੀਆਂ ਦਾ ਅੱਜ ਜਿਥੇ ਅੰਮ੍ਰਿਤਸਰ ਏਅਰਪੋਰਟ `ਤੇ ਭਰਵਾਂ ਸਵਾਗਤ ਕੀਤਾ ਗਿਆ, ਉਥੇ ਨਾਲ ਹੀ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਬੁਤਾਲਾ ਦੇ ਜੰਮਪਲ ਤੇ ਓਲੰਪੀਅਨ ਦਿਲਪ੍ਰੀਤ ਸਿੰਘ ਬੱਲ ਦਾ ਬਾਬਾ ਬਕਾਲਾ ਸਾਹਿਬ ਵਿਖੇ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਥੇ ਪੁੱਜਣ `ਤੇ ਕਈ ਪ੍ਰਮੁੱਖ ਸਖਸ਼ੀਅਤਾਂ ਤੋਂ ਇਲਾਵਾ ਵੱਖ-ਵੱਖ ਹਾਕੀ ਖਿਡਾਰੀਆਂ ਅਤੇ ਸਪੋਰਟਸ ਕਲੱਬਾਂ ਦੇ ਨੁਮਾਇੰਦਿਆਂ ਵੱਲੋਂ ਦਿਲਪ੍ਰੀਤ ਨੂੰ ਜੀ ਆਇਆਂ ਕਹਿੰਦਿਆਂ ਉਸਦਾ ਸਵਾਗਤ ਕੀਤਾ ਗਿਆ। ਇਸ ਸਮੇਂ ਦਿਲਪ੍ਰੀਤ ਸਿੰਘ ਬੱਲ ਦੇ ਪਿਤਾ ਬਲਵਿੰਦਰ ਸਿੰਘ ਹਾਕੀ ਕੋਚ ਤੋਂ ਇਲਾਵਾ ਵਰਿੰਦਰ ਸਿੰਘ ਜੈਂਟਲ, ਗੁਰਪ੍ਰੀਤ ਸਿੰਘ ਗੋਪੀ, ਅਮੋਲਕ ਸਿੰਘ ਹਾਕੀ ਕੋਚ, ਮਨਦੀਪ ਸਿੰਘ ਬੁਤਾਲਾ, ਸਰਪੰਚ ਸਰਬਜੀਤ ਸਿੰਘ ਸੰਧੂ, ਕੁਲਵੰਤ ਸਿੰਘ ਰੰਧਾਵਾ, ਪ੍ਰਤਾਪ ਸਿੰਘ ਸਾਬਕਾ ਪੰਚ, ਮੱਖਣ ਸਿੰਘ ਟੈਕਸਲਾ, ਮਲਕੀਤ ਸਿੰਘ ਮੀਤਾ ਆਦਿ ਹਾਜ਼ਰ ਸਨ।