ਐੱਨ. ਐੱਸ. ਏ. ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਐਡਵਾਇਜ਼ਰੀ ਬੋਰਡ ਦਾ ਗਠਨ

Tuesday, Apr 11, 2023 - 06:26 PM (IST)

ਐੱਨ. ਐੱਸ. ਏ. ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਐਡਵਾਇਜ਼ਰੀ ਬੋਰਡ ਦਾ ਗਠਨ

ਚੰਡੀਗੜ੍ਹ (ਹਾਂਡਾ) : ਅੰਮ੍ਰਿਤਪਾਲ ਦੇ ਸਮਰਥਕਾਂ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਦਾਇਰ ਕੀਤੀ ਗਈ ਪਟੀਸ਼ਨ ’ਤੇ ਪੰਜਾਬ ਸਰਕਾਰ ਨੇ ਆਪਣਾ ਜਵਾਬ ਦਾਇਰ ਕੀਤਾ ਹੈ। ਪੰਜਾਬ ਸਰਕਾਰ ਨੇ ਹਾਈਕੋਰਟ ਨੂੰ ਦੱਸਿਆ ਕਿ ਨੈਸ਼ਨਲ ਸਕਿਓਰਿਟੀ ਐਕਟ ਨੂੰ ਲੈ ਕੇ ਸਰਕਾਰ ਨੇ ਐਡਵਾਇਜ਼ਰੀ ਬੋਰਡ ਦਾ ਗਠਨ ਕੀਤਾ ਹੈ। ਹੁਣ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਐਡਵਾਇਜ਼ਰੀ ਬੋਰਡ ਨੂੰ ਅਪੀਲ ਕਰਨੀ ਹੋਵੇਗੀ। ਇਸ ਮਾਮਲੇ ਦੀ ਅਗਲੀ ਸੁਣਵਾਈ 24 ਅਪ੍ਰੈਲ ਨੂੰ ਨਿਰਧਾਰਤ ਕੀਤੀ ਗਈ ਹੈ। ਇਸ ਮਾਮਲੇ ਵਿਚ ਕੇਂਦਰ ਸਰਕਾਰ ਵਲੋਂ ਆਪਣਾ ਜਵਾਬ ਦਾਇਰ ਕਰਨ ਲਈ ਹੋਰ ਸਮਾਂ ਮੰਗਿਆ ਗਿਆ ਹੈ। 

ਇਹ ਵੀ ਪੜ੍ਹੋ : ਇਕ ਛੋਟੀ ਜਿਹੀ ਗਲਤੀ ਨਾਲ ਫੜਿਆ ਗਿਆ ਅੰਮ੍ਰਿਤਪਾਲ ਦਾ ਖਾਸਮ-ਖਾਸ ਪਪਲਪ੍ਰੀਤ

ਪੰਜਾਬ ਸਰਕਾਰ ਵਲੋਂ ਦਾਇਰ ਐਫੀਡੇਵਿਟ ਵਿਚ ਕਿਹਾ ਗਿਆ ਹੈ ਕਿ ਜਿਨ੍ਹਾਂ ਨੇ ਵੀ ਇਸ ਮਾਮਲੇ ਵਿਚ ਪਟੀਸ਼ਨ ਲਗਾਈ ਹੈ, ਉਹ ਸਾਰੇ ਅੰਮ੍ਰਿਤਪਾਲ ਦੇ ਸਹਿਯੋਗ ਸਨ। ਜਿਸ ਤਰ੍ਹਾਂ ਨਾਲ ਅੰਮ੍ਰਿਤਪਾਲ ਖਾਲਿਸਤਾਨ ਦੀ ਗੱਲ ਕਰ ਰਿਹਾ ਸੀ, ਉਹ ਉਸ ਨੂੰ ਹਮਾਇਤ ਕਰ ਰਹੇ ਸਨ। ਉਹ ਸਾਰੇ ਅੰਮ੍ਰਿਤਪਾਲ ਦੀ ਖਾਲਿਸਤਾਨ ਦੀ ਮੰਗ ਵਿਚ ਉਸ ਦੇ ਨਾਲ ਸ਼ਾਮਲ ਸਨ। ਦੇਸ਼ ਖ਼ਿਲਾਫ਼ ਸਾਜ਼ਿਸ਼ ਰਚਣ ਵਿਚ ਵੀ ਇਨ੍ਹਾਂ ਸਾਰਿਆਂ ਦਾ ਹੱਥ ਸੀ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਅੰਮ੍ਰਿਤਪਾਲ ਦੇ ਸਮਰਥਕ ਕਲਸੀ ਦੀ ਅਪੀਲ ’ਤੇ ਐਡਵਾਇਜ਼ਰੀ ਬੋਰਡ ਬਣਾ ਦਿੱਤਾ ਹੈ। ਕਲਸੀ ਦੀ ਅਪੀਲ ਬੋਰਡ ਦੇ ਕੋਲ ਪੈਂਡਿੰਗ ਹੈ। 

ਇਹ ਵੀ ਪੜ੍ਹੋ : ਗ੍ਰਿਫ਼ਤਾਰੀ ਤੋਂ ਬਾਅਦ ਪਪਲਪ੍ਰੀਤ ਸਿੰਘ ਦਾ ਪਹਿਲਾ ਬਿਆਨ ਆਇਆ ਸਾਹਮਣੇ, ਵੀਡੀਓ ’ਚ ਦੇਖੋ ਕੀ ਬੋਲਿਆ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News