ਹੁਣ ਪਾਵਰਕਾਮ ਤੋਂ NOC ਲੈਣਾ ਹੋਇਆ ਆਸਾਨ, ਜਾਣੋ ਕਿਵੇਂ...
Friday, Dec 30, 2022 - 08:50 PM (IST)
ਚੰਡੀਗੜ੍ਹ (ਸ਼ਰਮਾ) : ਪੰਜਾਬ ਪਾਵਰਕਾਮ ਦਫ਼ਤਰ ਤੋਂ ਰਿਹਾਇਸ਼ੀ ਕਾਲੋਨੀਆਂ, ਬਿਲਡਿੰਗ ਕੰਪਲੈਕਸਾਂ, ਸ਼ਾਪਿੰਗ ਮਾਲਜ਼, ਵਪਾਰਕ ਅਤੇ ਉਦਯੋਗਿਕ ਕੰਪਲੈਕਸਾਂ ਲਈ ਇਲੈਕਟ੍ਰਿਕ ਸਕੀਮ ਤਹਿਤ ਮਨਜ਼ੂਰੀ ਲਈ ਪਾਵਰਕਾਮ ਤੋਂ ਐੱਨ. ਓ. ਸੀ. ਪ੍ਰਾਪਤ ਕਰਨਾ ਆਸਾਨ ਹੋ ਗਿਆ ਹੈ। ਇਸ ਕੰਮ ਲਈ ਹੁਣ ਸ਼ਕਤੀਆਂ ਦਾ ਵਿਕੇਂਦਰੀਕਰਨ ਕੀਤਾ ਗਿਆ ਹੈ। ਹੁਣ ਤੱਕ ਸਮੁੱਚੇ ਪੰਜਾਬ ’ਚ ਉਪਰੋਕਤ ਸਾਰੀਆਂ ਇਮਾਰਤਾਂ, ਕਾਲੋਨੀਆਂ ਜਾਂ ਕੰਪਲੈਕਸਾਂ ਨੂੰ ਐੱਨ. ਓ. ਸੀ. ਜਾਰੀ ਕਰਨ ਦੀ ਜ਼ਿੰਮੇਵਾਰੀ ਚੀਫ ਇੰਜੀਨੀਅਰ ਕਮਰਸ਼ੀਅਲ ਕੋਲ ਸੀ।
ਇਹ ਖ਼ਬਰ ਵੀ ਪੜ੍ਹੋ : Live ਹੋ ਕੇ ਨੌਜਵਾਨ ਨੇ CM ਮਾਨ ਨੂੰ ਦਿੱਤੀ ਧਮਕੀ, ਰਿਵਾਲਵਰ ਦਿਖਾ ਕੇ ਬੋਲਿਆ...
ਪਾਵਰਕਾਮ ਮੈਨੇਜਮੈਂਟ ਨੇ ਕਾਰਜ-ਕੁਸ਼ਲਤਾ ਵਧਾਉਣ ਲਈ ਆਉਣ ਵਾਲੀ 1 ਜਨਵਰੀ ਭਾਵ ਨਵੇਂ ਸਾਲ ’ਤੇ ਇਸ ਕੰਮ ਲਈ ਅਧਿਕਾਰੀਆਂ ਨੂੰ ਵੰਡ ਦਿੱਤੀਆਂ ਹਨ। ਪ੍ਰੋਜੈਕਟ ਦਾ ਸੰਭਾਵਿਤ ਬਿਜਲੀ 2000 ਕਿਲੋਵਾਟ ਹੋਣ ’ਤੇ ਮਾਮਲੇ ’ਚ ਸਬੰਧਿਤ ਸਰਕਲ ਦਾ ਐੱਸ. ਈ. ਅਧਿਕਾਰਤ ਹੋਵੇਗਾ। 2000 ਤੋਂ 4000 ਕਿਲੋਵਾਟ ਤੱਕ ਦੇ ਸਬੰਧਿਤ ਬਿਜਲੀ ਲੋਡ ਲਈ ਮਨਜ਼ੂਰੀ ਸਬੰਧਿਤ ਸਰਕਲ ਦਾ ਚੀਫ ਇੰਜੀਨੀਅਰ ਦੇ ਸਕੇਗਾ। ਹੁਣ ਸਿਰਫ਼ 4000 ਕਿਲੋਵਾਟ ਸੰਭਾਵਿਤ ਬਿਜਲੀ ਲੋਡ ਨਾਲ ਸਬੰਧਿਤ ਮਾਮਲੇ ਹੀ ਚੀਫ਼ ਇੰਜੀਨੀਅਰ ਕਮਰਸ਼ੀਅਲ ਕੋਲ ਮਨਜ਼ੂਰੀ ਲਈ ਆਉਣਗੇ।
ਇਹ ਖ਼ਬਰ ਵੀ ਪੜ੍ਹੋ : ਸਾਲ 2022 : ਮਾਤਭੂਮੀ ਲਈ ਜਾਨਾਂ ਵਾਰਨ ਵਾਲੇ ਜਵਾਨਾਂ ਦੇ ਪਰਿਵਾਰਾਂ ਨਾਲ ਖੜ੍ਹੀ ਭਗਵੰਤ ਮਾਨ ਸਰਕਾਰ