ਤਿੰਨ ਦਿਨਾਂ ਬਾਅਦ ਮੀਂਹ ਤੋਂ ਰਾਹਤ, 16 ਜੁਲਾਈ ਤਕ ਮਾਨਸੂਨ ਦੇ ਆਮ ਮੀਂਹ ਦੇ ਆਸਾਰ

07/12/2023 2:44:30 PM

ਚੰਡੀਗੜ੍ਹ (ਪਾਲ) : ਤਿੰਨ ਦਿਨਾਂ ਤੋਂ ਲਗਾਤਾਰ ਜਾਰੀ ਮੀਂਹ ਤੋਂ ਸੋਮਵਾਰ ਰਾਤ ਨੂੰ ਕੁਝ ਰਾਹਤ ਮਿਲੀ। ਚੰਡੀਗੜ੍ਹ ਮੌਸਮ ਕੇਂਦਰ ਦੇ ਵਿਗਿਆਨੀ ਏ. ਕੇ. ਸਿੰਘ ਕਹਿੰਦੇ ਹਨ ਕਿ ਦੇਰ ਰਾਤ ਤੋਂ ਹੀ ਸਥਿਤੀ ਵਿਚ ਸੁਧਾਰ ਹੋਇਆ ਹੈ। ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਲਈ ਖ਼ਤਰਾ ਟਲ ਗਿਆ ਹੈ। ਅਸੀਂ ਲਗਾਤਾਰ ਮੌਸਮ ਨੂੰ ਆਬਜ਼ਰਵ ਕਰ ਰਹੇ ਹਾਂ। ਆਉਣ ਵਾਲੇ ਦਿਨਾਂ ਦੀ ਫੋਰਕਾਸਟ ਸਬੰਧੀ ਉਨ੍ਹਾਂ ਦੱਸਿਆ ਕਿ ਬੁੱਧਵਾਰ ਮੌਸਮ ਸਾਫ਼ ਰਹੇਗਾ। ਹਾਲਾਂਕਿ ਬੱਦਲ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ। ਜਿੱਥੋਂ ਤਕ ਮੀਂਹ ਦੀ ਗੱਲ ਹੈ ਤਾਂ 16 ਜੁਲਾਈ ਤਕ ਸ਼ਹਿਰ ਵਿਚ ਮੀਂਹ ਦੇ ਆਸਾਰ ਬਣੇ ਹੋਏ ਹਨ ਪਰ ਇਹ ਜੋ ਮੀਂਹ ਪਵੇਗਾ, ਉਹ ਮਾਨਸੂਨ ਦਾ ਆਮ ਮੀਂਹ ਹੋਵੇਗਾ। ਲਾਂਗ ਫੋਰਕਾਸਟ ਵਿਚ ਅਜੇ ਤਕ ਅਸੀਂ ਪੱਛਮੀ ਪੌਣਾਂ ਦੀ ਕੋਈ ਹਲਚਲ ਨਹੀਂ ਵੇਖ ਰਹੇ ਹਾਂ। ਜਿੱਥੋਂ ਤਕ ਤਾਪਮਾਨ ਦੀ ਗੱਲ ਹੈ ਤਾਂ ਪਿਛਲੇ ਤਿੰਨ ਦਿਨਾਂ ਵਿਚ ਤਾਪਮਾਨ ਵਿਚ ਕਾਫ਼ੀ ਕਮੀ ਆਈ ਹੈ। ਕਈ ਸਾਲਾਂ ਦੇ ਰਿਕਾਰਡ ਟੁੱਟੇ ਹਨ। ਹੁਣ ਤਾਪਮਾਨ ਵਿਚ ਥੋੜ੍ਹਾ ਵਾਧਾ ਹੋਵੇਗਾ। ਪਿਛਲੇ 24 ਘੰਟਿਆਂ ਵਿਚ ਸ਼ਹਿਰ ਵਿਚ 110.6 ਐੱਮ. ਐੱਮ. ਮੀਂਹ ਦਰਜ ਹੋਇਆ ਹੈ। ਹੁਣ ਤਕ ਇਕ ਜੂਨ ਤੋਂ ਸੋਮਵਾਰ ਦੇਰ ਸ਼ਾਮ ਤਕ ਕੁੱਲ ਮੀਂਹ 729.8 ਐੱਮ. ਐੱਮ. ਮੀਂਹ ਪੈ ਚੁੱਕਿਆ ਹੈ। ਵਿਭਾਗ ਮੁਤਾਬਿਕ ਹੁਣ ਤਕ ਸੀਜ਼ਨਲ ਮੀਂਹ ਨਾਲੋਂ ਇਹ 201.2 ਫ਼ੀਸਦੀ ਤੋਂ ਜ਼ਿਆਦਾ ਰਿਕਾਰਡ ਹੋ ਚੁੱਕਿਆ ਹੈ। ਵਿਭਾਗ ਦੇ ਲਾਂਗ ਫੋਰਕਾਸਟ ਵਿਚ ਵੇਖੀਏ ਤਾਂ 16 ਜੁਲਾਈ ਤਕ ਸ਼ਹਿਰ ਵਿਚ ਮੀਂਹ ਦੇ ਆਸਾਰ ਬਣੇ ਹੋਏ ਹਨ। ਤਾਪਮਾਨ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਵਿਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 30 ਤੋਂ ਲੈ ਕੇ 33 ਡਿਗਰੀ ਤਕ ਰਹਿ ਸਕਦਾ ਹੈ, ਜਦੋਂਕਿ ਹੇਠਲਾ ਤਾਪਮਾਨ 24 ਤੋਂ 25 ਡਿਗਰੀ ਤਕ ਰਹਿ ਸਕਦਾ ਹੈ।

ਇਹ ਵੀ ਪੜ੍ਹੋ : ਪਾਣੀ ਦਾ ਕਹਿਰ : ਲੋਹੀਆਂ ’ਚ 2 ਜਗ੍ਹਾ ਟੁੱਟਿਆ ਧੁੱਸੀ ਬੰਨ੍ਹ, ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣ ਨੂੰ ਮਜਬੂਰ ਹੋਏ ਲੋਕ

ਤਾਪਮਾਨ ’ਚ ਹੋਇਆ ਵਾਧਾ
ਸੋਮਵਾਰ ਸ਼ਾਮ ਤੋਂ ਸ਼ਹਿਰ ਵਿਚ ਮੀਂਹ ਰੁਕ ਗਿਆ ਸੀ, ਬਾਵਜੂਦ ਇਸ ਦੇ ਬੱਦਲ ਆਉਂਦੇ ਰਹੇ ਪਰ ਰਾਤ ਬਿਨ੍ਹਾਂ ਮੀਂਹ ਦੇ ਲੰਘੀ ਤਾਂ ਕੁਝ ਰਾਹਤ ਮਿਲੀ। ਉੱਥੇ ਹੀ ਤਿੰਨ ਦਿਨਾਂ ਬਾਅਦ ਸ਼ਹਿਰ ਵਿਚ ਮੰਗਲਵਾਰ ਧੁੱਪ ਨਿਕਲੀ ਤਾਂ ਲੋਕ ਪਹਿਲਾਂ ਵਾਂਗ ਬਾਹਰ ਆਉਂਦੇ-ਜਾਂਦੇ ਵਿਖਾਈ ਦਿੱਤੇ। ਹਾਲਾਂਕਿ ਦੁਪਹਿਰ ਤੋਂ ਬਾਅਦ ਕਈ ਵਾਰ ਬੱਦਲ ਵੀ ਆਏ ਪਰ ਛੇਤੀ ਹੀ ਅਾਸਮਾਨ ਸਾਫ਼ ਹੋ ਗਿਆ। ਧੁੱਪ ਨਿਕਲੀ ਤਾਂ ਤਾਪਮਾਨ ਵਿਚ ਵੀ ਵਾਧਾ ਹੋਇਆ। ਦਿਨ ਦਾ ਵੱਧ ਤੋਂ ਵੱਧ ਤਾਪਮਾਨ, ਜੋ ਇਕ ਦਿਨ ਪਹਿਲਾਂ 25 ਡਿਗਰੀ ਸੀ, ਵਧ ਕੇ 32 ਡਿਗਰੀ ਰਿਕਾਰਡ ਹੋਇਆ, ਜਦੋਂਕਿ ਹੇਠਲਾ ਤਾਪਮਾਨ 24.2 ਡਿਗਰੀ ਰਿਕਾਰਡ ਹੋਇਆ।

ਇਸ ਤਰ੍ਹਾਂ ਰਿਹਾ ਸਾਰੇ ਦਿਨ ਦਾ ਤਾਪਮਾਨ

► ਸਵੇਰੇ 8.30 ਵਜੇ 25.7 ਡਿਗਰੀ ਸੈਲਸੀਅਸ

► ਸਵੇਰੇ 11.30 ਵਜੇ 29.8 ਡਿਗਰੀ ਸੈਲਸੀਅਸ

► ਦੁਪਹਿਰ 2.30 ਵਜੇ 30.8 ਡਿਗਰੀ ਸੈਲਸੀਅਸ

► ਸ਼ਾਮ 5.30 ਵਜੇ 31.6 ਡਿਗਰੀ ਸੈਲਸੀਅਸ

► ਰਾਤ 8.30 ਵਜੇ 29.8 ਡਿਗਰੀ ਸੈਲਸੀਅਸ      

ਇਹ ਵੀ ਪੜ੍ਹੋ : ਅਧਿਆਪਕਾਂ ਲਈ ਚੰਗੀ ਖ਼ਬਰ : ਘਟੇਗਾ ਗੈਰ-ਵਿੱਦਿਅਕ ਕਾਰਜਾਂ ਦਾ ਬੋਝ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


Anuradha

Content Editor

Related News