ਨੂਰਮਹਿਲ 'ਚ ਵੱਡੀ ਵਾਰਦਾਤ, ਪਿਓ-ਪੁੱਤ ਦਾ ਬੇਰਹਿਮੀ ਨਾਲ ਕਤਲ, ਖ਼ੂਹ 'ਚੋਂ ਮਿਲੀਆਂ ਸੜੀਆਂ ਲਾਸ਼ਾਂ

Sunday, Jul 25, 2021 - 05:12 PM (IST)

ਨੂਰਮਹਿਲ 'ਚ ਵੱਡੀ ਵਾਰਦਾਤ, ਪਿਓ-ਪੁੱਤ ਦਾ ਬੇਰਹਿਮੀ ਨਾਲ ਕਤਲ, ਖ਼ੂਹ 'ਚੋਂ ਮਿਲੀਆਂ ਸੜੀਆਂ ਲਾਸ਼ਾਂ

ਨੂਰਮਹਿਲ (ਮੁਨੀਸ਼, ਸ਼ਰਮਾ)- ਨੂਰਮਹਿਲ ਦੇ ਪਿੰਡ ਚੀਮਾ ਕਲਾਂ ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਕਿਸਾਨ ਗੁਰਪਾਲ ਸਿੰਘ ਪਾਲਾ ਦੇ ਖ਼ੂਹ ਵਿਚੋਂ ਦੋ ਬੁਰੀ ਤਰ੍ਹਾਂ ਨਾਲ ਸੜੀਆਂ ਲਾਸ਼ਾਂ ਬਰਾਮਦ ਹੋਈਆਂ। ਉਕਤ ਲਾਸ਼ਾਂ ਦੋਵੇਂ ਪਿਓ-ਪੁੱਤ ਦੀਆਂ ਦੱਸੀਆਂ ਜਾ ਰਹੀਆਂ ਹਨ। ਦੋਹਾਂ ਦੀ ਪਛਾਣ ਵਿੱਦਿਆ ਨੰਦ ਯਾਦਵ ਅਤੇ ਸ਼ੁੱਭਮ (24) ਦੇ ਰੂਪ ਵਿਚ ਹੋਈ ਹੈ, ਜੋਕਿ ਪੂਰਨੀਆ ਬਿਹਾਰ ਦੇ ਰਹਿਣ ਵਾਲੇ ਸਨ। 
ਪੁਲਸ ਨੂੰ ਜਾਣਕਾਰੀ ਦਿੰਦੇ ਹੋਏ 45 ਸਾਲਾ ਮ੍ਰਿਤਕ ਵਿੱਦਿਆ ਨੰਦ ਯਾਦਵ ਦੇ ਰਿਸ਼ਤੇਦਾਰ ਨੇ ਦੱਸਿਆ ਕਿ  ਵਿੱਦਿਆ ਨੰਦ ਅਤੇ ਉਸ ਦਾ 24 ਸਾਲਾ ਲੜਕਾ ਸ਼ੁਭਮ ਕੁਮਾਰ ਦਿੱਲੀ ਵਿੱਚ ਕੰਮ ਕਰਦੇ ਸਨ ਅਤੇ 14 ਜੁਲਾਈ ਨੂੰ ਚੀਮਾ ਕਲਾਂ ਦੇ ਗੁਰਪਾਲ ਸਿੰਘ ਪਾਲਾ ਕੋਲ ਕੰਮ ਕਰਨ ਵਾਲੇ ਉਨ੍ਹਾਂ ਦੇ ਹੀ ਪਿੰਡ ਦੇ ਰਹਿਣ ਵਾਲੇ ਰਾਮ ਚੰਦਰ ਨੇ ਵਿੱਦਿਆ ਨੰਦ ਨੂੰ ਫੋਨ ਕਰਕੇ ਪੰਜਾਬ ਆਪਣੇ ਪਿੰਡ ਬੁਲਾਇਆ ਸੀ। 

ਇਹ ਵੀ ਪੜ੍ਹੋ: ਟੋਕੀਓ 'ਚ ਸਿਲਵਰ ਮੈਡਲ ਜਿੱਤਣ ਵਾਲੀ ਚਾਨੂ ਸਦਕਾ ਚਮਕਿਆ ਗੋਰਾਇਆ ਦਾ ਨਾਂ, ਕੋਚ ਸੰਦੀਪ ਦੇ ਘਰ ਵਿਆਹ ਵਰਗਾ ਮਾਹੌਲ

PunjabKesari

ਵਿੱਦਿਆ ਨੰਦ ਅਤੇ ਸ਼ੁਭਮ ਦੋਵੇਂ 15 ਜੁਲਾਈ ਨੂੰ ਚੀਮਾ ਕਲਾਂ ਵਿੱਚ ਪਹੁੰਚ ਗਏ ਸਨ, ਜਿੱਥੇ ਰਾਤ 10 ਵਜੇ ਦੇ ਕਰੀਬ ਤਿੰਨੋਂ ਪਾਰਟੀ ਕਰ ਰਹੇ ਸਨ। ਕਿਸਾਨ ਗੁਰਪਾਲ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਰਾਤ ਸਾਢੇ 11 ਦੇ ਕਰੀਬ ਦੋਬਾਰਾ ਉਹ ਮੋਟਰ 'ਤੇ ਆਇਆ ਸੀ, ਉਸ ਨੇ ਰਾਮ ਚੰਦਰ ਨੂੰ ਮੋਟਰ 'ਤੇ ਇਕੱਲਾ ਵੇਖਿਆ। ਜਦੋਂ ਉਸ ਉਸ ਕੋਲੋਂ ਵਿੱਦਿਆ ਨੰਦ ਅਤੇ ਸ਼ੁਭਮ ਬਾਰੇ ਪੁੱਛਿਆ ਤਾਂ ਉਸ ਨੇ ਇਹ ਗੱਲ ਕਹੀ ਕਿ ਦੋਹਾਂ ਨੂੰ ਕੋਈ ਵਿਅਕਤੀ ਜਲੰਧਰ ਲਈ ਲੈ ਗਿਆ ਹੈ ਅਤੇ ਉਹ ਜਲੰਧਰ ਚਲੇ ਗਏ ਹਨ। ਉਸ ਸਮੇਂ ਉੱਥੇ ਨਾ ਤਾਂ ਕੋਈ ਖ਼ੂਨ ਦਾ ਨਿਸ਼ਾਨ ਸੀ ਨਾ ਕਿਸੇ ਹੋਰ ਤਰ੍ਹਾਂ ਦਾ ਲੜਾਈ ਝਗੜੇ ਦਾ ਕੋਈ ਨਿਸ਼ਾਨ ਸੀ। ਕੁਝ ਦਿਨਾਂ ਬਾਅਦ ਕਰੀਬ 17 ਜੁਲਾਈ ਨੂੰ ਰਾਮ ਚੰਦਰ ਵੀ ਖ਼ੂਹ ਦੇ ਮਾਲਕ ਗੁਰਪਾਲ ਸਿੰਘ ਤੋਂ ਪੈਸੇ ਲੈ ਕੇ ਚਲਾ ਗਿਆ ਸੀ। 

ਇਹ ਵੀ ਪੜ੍ਹੋ: ਸਰਹੱਦੋਂ ਪਾਰ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਤ, ਵਿਆਹ ਦੇ 6 ਦਿਨਾਂ ਬਾਅਦ ਹੀ ਪ੍ਰੇਮੀ-ਪ੍ਰੇਮਿਕਾ ਨੂੰ ਮਿਲੀ ਦਰਦਨਾਕ ਮੌਤ

PunjabKesari

ਮਿਲੀ ਜਾਣਕਾਰੀ ਮੁਤਾਬਕ ਰਾਮਚੰਦਰ ਦੇ ਸਾਲੇ ਮਨੋਹਰ ਨੇ ਪੁਲਸ ਨੂੰ ਦੱਸਿਆ ਕਿ ਰਾਮ ਚੰਦਰ ਨੇ ਆਪਣੀ ਪਤਨੀ ਨੂੰ ਦੱਸਿਆ ਸੀ ਕਿ ਦੋਹਾਂ ਦਾ ਕਤਲ ਕਰਕੇ ਮੋਟਰ ਦੇ ਖੂਹ ਵਿੱਚ ਦੋਹਾਂ ਦੀਆਂ ਲਾਸ਼ਾਂ ਨੂੰ ਸੁੱਟ ਦਿੱਤਾ ਹੈ, ਜਿਸ ਤੋਂ ਬਾਅਦ ਪੁਲਸ ਵੱਲੋਂ ਦੋਹਾਂ ਦੀ ਲਾਸ਼ਾਂ ਨੂੰ ਖ਼ੂਹ ਵਿਚੋਂ ਬਰਾਮਦ ਕੀਤਾ ਗਿਆ ਹੈ। ਮੌਕੇ ਉਤੇ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨਵੀਨ ਸਿੰਗਲਾ ਨੇ ਦੱਸਿਆ ਕੇ ਲਾਸ਼ਾਂ ਨੂੰ ਸਾੜ ਕੇ ਖ਼ੂਹ ਵਿੱਚ ਸੁੱਟਿਆ ਹੋਇਆ ਸੀ। ਪੁਲਸ ਨੇ ਰਾਮ ਚੰਦਰ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਮੁੱਢਲੀ ਜਾਂਚ ਵਿਚ ਇਹ ਮਾਮਲਾ ਲੁੱਟ ਨਾਲ ਸਬੰਧਤ ਲਗ ਰਿਹਾ ਹੈ ਕਿਉਂਕਿ ਵਿੱਦਿਆ ਨੰਦ ਕੋਲ 45 ਹਜ਼ਾਰ ਰੁਪਏ ਨਕਦੀ ਸੀ ਅਤੇ ਉਸ ਦੋ ਮੋਬਾਇਲ ਵੀ ਅਜੇ ਗਾਇਬ ਹਨ।

ਇਹ ਵੀ ਪੜ੍ਹੋ: ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ, ਗੋਰਾਇਆ ਵਿਖੇ ਨਵ-ਜਨਮੇ ਬੱਚੇ ਦੀ ਪਤੀਲੇ ‘ਚ ਪਾ ਕੇ ਸੁੱਟੀ ਲਾਸ਼

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

shivani attri

Content Editor

Related News