ਕੋਈ ਵੀ ਵਕੀਲ ਨਹੀਂ ਲੜੇਗਾ ਬੇਅਦਬੀ ਦੇ ਦੋਸ਼ੀ ਪਰਮਜੀਤ ਸਿੰਘ ਦਾ ਕੇਸ

Friday, Sep 17, 2021 - 03:44 AM (IST)

ਕੋਈ ਵੀ ਵਕੀਲ ਨਹੀਂ ਲੜੇਗਾ ਬੇਅਦਬੀ ਦੇ ਦੋਸ਼ੀ ਪਰਮਜੀਤ ਸਿੰਘ ਦਾ ਕੇਸ

ਅਨੰਦਪੁਰ ਸਾਹਿਬ(ਚੋਵੇਸ਼)- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਬੇਅਦਬੀ ਮਾਮਲੇ 'ਚ ਦੋਸ਼ੀ ਪਰਮਜੀਤ ਸਿੰਘ ਦਾ ਕੇਸ ਕਿਸੇ ਵੀ ਵਕੀਲ ਵੱਲੋਂ ਨਾ ਲੜਣ ਦਾ ਫੈਸਲਾ ਲਿਆ ਗਿਆ ਹੈ। 
ਇਸ ਦੀ ਪੁਸ਼ਟੀ ਕਰਦਿਆਂ ਬਾਰ ਐਸੋਸੀਏਸ਼ਨ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਧਾਨ ਸਚਿਨ ਕੌਸ਼ਲ ਨੇ ਕਿਹਾ ਕਿ ਦੋਸ਼ੀ ਲੁਧਿਆਣਾ ਵਾਸੀ ਪਰਮਜੀਤ ਸਿੰਘ, ਜਿਸ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਰਬਾਰ ਸਾਹਿਬ ਵਿਚ ਘਿਨੌਣੀ ਘਟਨਾ ਨੂੰ ਅੰਜਾਮ ਦਿੱਤਾ ਹੈ, ਸ੍ਰੀ ਆਨੰਦਪੁਰ ਸਾਹਿਬ ਦੀ ਬਾਰ ਐਸੋਸੀਏਸ਼ਨ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਕੋਈ ਵੀ ਉਸ ਦਾ ਕੇਸ ਨਹੀਂ ਲੜੇਗਾ।


author

Bharat Thapa

Content Editor

Related News