ਅੰਮ੍ਰਿਤਸਰ ਬੰਬ ਧਮਾਕੇ ਦੀ ਜਾਂਚ ਲਈ ਪਹੁੰਚੀ NIA ਦੀ ਟੀਮ

Sunday, Nov 18, 2018 - 11:54 PM (IST)

ਅੰਮ੍ਰਿਤਸਰ — ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਦੇ ਪਿੰਡ ਅਦਲੀਵਾਲ 'ਚ ਸੰਤ ਨਿਰੰਕਾਰੀ ਮੰਡਲ 'ਚ 'ਤੇ ਹੋਏ ਅੱਤਵਾਦੀ ਹਮਲੇ ਦੀ ਜਾਂਚ ਕਰਨ ਲਈ ਐੱਨ. ਆਈ. ਏ. ਦੀ ਟੀਮ ਇਥੇ ਪਹੁੰਚ ਚੁੱਕੀ ਹੈ। ਦੱਸ ਦਈਏ ਕਿ ਇਸ ਹਮਲੇ 'ਚ 3 ਦੀ ਮੌਤ ਅਤੇ 20 ਲੋਕਾਂ ਦੇ ਜ਼ਖਮੀ ਹੋਏ ਹਨ। ਇਹ ਐੱਨ.ਆਈ.ਏ. ਟੀਮ 'ਚ ਤਿੰਨ ਮੈਂਬਰੀ ਹੈ। ਜੋ ਘਟਨਾ ਦੀ ਬਾਰੀਕੀ ਨਾਲ ਜਾਂਚ ਕਰੇਗੀ। ਇਸ ਤੋਂ ਇਲਾਵਾ ਪੁਲਸ ਵਲੋਂ ਕੁਝ ਸ਼ੱਕੀ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਹੈ ਜਿਨ੍ਹਾਂ ਕੋਲੋਂ ਪੁਲਸ ਪੁੱਛਗਿੱਛ ਕਰ ਰਹੀ ਹੈ।


Related News