ਸ਼ਿਵ ਸੈਨਾ ਆਗੂ ਗੋਰਾ ਥਾਪਰ 'ਤੇ ਹਮਲੇ ਲਈ NIA ਜਾਂਚ ਦੀ ਮੰਗ, ਰਾਜਪਾਲ ਨੂੰ ਮਿਲਿਆ ਪਰਿਵਾਰ
Monday, Jul 22, 2024 - 01:49 PM (IST)
ਲੁਧਿਆਣਾ (ਰਾਜ)- ਸ਼ਿਵ ਸੈਨਾ ਨੇਤਾ ਗੋਰਾ ਥਾਪਰ ਦਾ ਪਰਿਵਾਰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲਿਆ, ਜਿੱਥੇ ਉਨ੍ਹਾਂ ਨੇ ਮੰਗ ਕੀਤੀ ਕਿ ਗੋਰਾ ਥਾਪਰ ’ਤੇ ਹੋਏ ਹਮਲੇ ਦੀ NIA ਜਾਂਚ ਹੋਣੀ ਚਾਹੀਦੀ ਹੈ। ਗੋਰਾ ਥਾਪਰ ਦੀ ਪਤਨੀ ਰੀਟਾ ਥਾਪਰ ਨੇ ਪੰਜਾਬ ਦੇ ਰਾਜਪਾਲ ਨੂੰ ਹਮਲੇ ਦੀ ਸਾਰੀ ਘਟਨਾ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਪੁਲਸ ਵੱਲੋਂ ਕੀਤੀ ਗਈ ਜਾਂਚ ’ਚ ਹਾਲੇ ਵੀ ਕਮੀ ਹੈ। ਇਸ ਲਈ ਇਸ ਮਾਮਲੇ ’ਚ NIA ਦੀ ਜਾਂਚ ਹੋਣੀ ਚਾਹੀਦੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਕਈ ਅਫ਼ਸਰਾਂ 'ਤੇ ਹੋ ਸਕਦੀ ਹੈ ED ਦੀ ਕਾਰਵਾਈ! ਜਾਣੋ ਕੀ ਹੈ ਪੂਰਾ ਮਾਮਲਾ
ਉਨ੍ਹਾਂ ਨੇ ਸੁਰੱਖਿਆ ’ਤੇ ਵੀ ਸਵਾਲ ਚੁੱਕਦੇ ਹੋਏ ਕਿਹਾ ਕਿ ਗੋਰਾ ਥਾਪਰ ਦੀ ਸੁਰੱਖਿਆ ਲਈ ਜੋ ਸਕਿਓਰਿਟੀ ਦਿੱਤੀ ਗਈ ਹੈ। ਉਹ ਮੁਲਾਜ਼ਮ ਸਹੀ ਢੰਗ ਨਾਲ ਡਿਊਟੀ ਨਹੀਂ ਕਰਦੇ। ਰਾਜਪਾਲ ਨੇ ਉਨ੍ਹਾਂ ਦੀ ਗੱਲ ਸੁਣ ਕੇ ਮਾਮਲੇ ਨੂੰ ਖੁਦ ਦੇਖਣ ਦਾ ਭਰੋਸਾ ਦਿੱਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8