ਬੇਸਹਾਰਾ ਬੀਬੀ ਦਾ ਸਹਾਰਾ ਬਣੀ ਅਨਮੋਲ ਐੱਨ. ਜੀ. ਓ. ਦੀ ਟੀਮ

Friday, Jun 19, 2020 - 05:54 PM (IST)

ਬੇਸਹਾਰਾ ਬੀਬੀ ਦਾ ਸਹਾਰਾ ਬਣੀ ਅਨਮੋਲ ਐੱਨ. ਜੀ. ਓ. ਦੀ ਟੀਮ

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਅਨਮੋਲ ਕਵਾਤਰਾ ਐੱਨ. ਜੀ. ਓ. ਟਾਂਡਾ ਟੀਮ ਨੇ ਅੱਜ ਮਨੁੱਖਤਾ ਦੀ ਸੇਵਾ ਕਰਦੇ ਹੋਏ ਪਿਛਲੇ ਕਈ ਦਿਨਾਂ ਤੋਂ ਮਿਆਣੀ ਰੋਡ ਟਾਂਡਾ ਵਿਖੇ ਬੇਸਹਾਰਾ ਹੋ ਕੇ ਘੁੰਮ ਰਹੀ ਇਕ ਮਾਨਸਿਕ ਰੂਪ ਵਿਚ ਕਮਜ਼ੋਰ ਬੀਬੀ ਦਾ ਸਹਾਰਾ ਬਣਦੇ ਹੋਏ ਉਸਨੂੰ ਸੁਰੱਖਿਅਤ ਲੁਧਿਆਣਾ ਦੇ ਆਸ਼ਰਮ ਵਿਚ ਪਹੁੰਚਾਇਆ ਹੈ। ਟਾਂਡਾ ਟੀਮ ਦੇ ਮੈਂਬਰਾਂ ਰਵੀ ਜੰਬਾ, ਵਰੁਣ ਮਹਿੰਦਰੂ, ਸੰਨੀ, ਅਜੇ , ਮਨਦੀਪ ਪਲਟਾ, ਰਾਜਨ ਨੇ ਬੇਸਹਾਰਾ ਔਰਤ ਬਾਰੇ ਪਤਾ ਲੱਗਣ 'ਤੇ ਉਸ ਨੂੰ ਪਹਿਲਾਂ ਵੇਵਜ਼ ਹਸਪਤਾਲ ਟਾਂਡਾ ਵਿਚ ਦਾਖਲ ਕਰਵਾਇਆ, ਜਿੱਥੇ ਡਾ. ਗੁਰਜੋਤ ਸਿੰਘ ਪਾਬਲਾ ਵੱਲੋਂ ਇਲਾਜ ਸ਼ੁਰੂ ਕਰ ਦਿੱਤਾ ਗਿਆ ਅਤੇ ਇਸ ਔਰਤ ਦੇ ਹਾਲਾਤ ਦਿਨ-ਬ-ਦਿਨ ਠੀਕ ਹੁੰਦੇ ਗਏ,|ਜਿਸ ਤੋਂ ਬਾਅਦ ਸ਼ੁੱਭ ਕਰਮਨ ਆਸ਼ਰਮ ਨੂੰ ਲੁਧਿਆਣਾ ਤੋਂ ਮਦਦ ਮੰਗੀ ਗਈ।

ਸੂਚਨਾ ਦੇ ਆਧਾਰ 'ਤੇ ਅੱਜ ਸ਼ੁੱਭ ਕਰਮਨ ਆਸ਼ਰਮ ਲੁਧਿਆਣਾ ਤੋਂ ਆਈ ਡਾ. ਰਣਦੀਪ ਕੌਰ ਦੀ ਟੀਮ ਨੇ ਟਾਂਡਾ ਪਹੁੰਚ ਕੇ ਉਕਤ ਬੀਬੀ ਨੂੰ ਆਪਣੇ ਆਸ਼ਰਮ ਵਿਚ ਲਿਜਾਇਆ ਗਿਆ। ਇਸ ਮੌਕੇ ਤੇ ਡਾ. ਰਣਦੀਪ ਕੌਰ ਨੇ ਅਨਮੋਲ ਐੱਨ. ਜੀ. ਓ. ਟੀਮ ਦੀ ਸ਼ਲਾਘਾ ਕੀਤੀ। ਇਸ ਮੌਕੇ ਸਮਾਇਲੀ ਅਰੋੜਾ, ਵਿੱਕੀ ਮੂਨਕਾਂ, ਜਗਦੀਪ ਪਲਟਾ ਆਦਿ ਹਾਜ਼ਰ ਸਨ।


author

Gurminder Singh

Content Editor

Related News