... ਤੇ ਪੰਜਾਬ 'ਚ ਟਿਕ ਨਾ ਸਕੀਆਂ 'ਨਵੀਆਂ ਪਾਰਟੀਆਂ'

Friday, Apr 26, 2019 - 10:15 AM (IST)

... ਤੇ ਪੰਜਾਬ 'ਚ ਟਿਕ ਨਾ ਸਕੀਆਂ 'ਨਵੀਆਂ ਪਾਰਟੀਆਂ'

ਚੰਡੀਗੜ੍ਹ : ਲੋਕ ਸਭਾ ਚੋਣਾਂ ਸਿਰ 'ਤੇ ਹਨ, ਇਸ ਲਈ ਚੋਣ ਕਮਿਸ਼ਨ ਕੋਲ ਇਸ ਸਮੇਂ ਪੂਰੇ ਦੇਸ਼ 'ਚੋਂ 2300 ਦੇ ਕਰੀਬ ਛੋਟੀਆਂ-ਵੱਡੀਆਂ ਪਾਰਟੀਆਂ ਰਜਿਸਟਰਡ ਹਨ। ਇਨ੍ਹਾਂ ਛੋਟੀਆਂ-ਛੋਟੀਆਂ ਪਾਰਟੀਆਂ ਦੀ ਹੋਂਦ ਜ਼ਿਆਦਾ ਦੇਰ ਤੱਕ ਨਹੀਂ ਰਹਿੰਦੀ। ਜੇਕਰ ਪੰਜਾਬ 'ਤੇ ਨਜ਼ਰ ਮਾਰੀਏ ਤਾਂ ਇੱਥੇ 1994 ਤੋਂ ਬਾਅਦ ਜਿੰਨੀਆਂ ਵੀ ਨਵੀਆਂ ਸਿਆਸੀ ਪਾਰਟੀਆਂ ਬਣੀਆਂ, ਉਹ 5 ਸਾਲਾਂ ਤੋਂ ਜ਼ਿਆਦਾ ਨਾ ਟਿਕ ਸਕੀਆਂ। ਜ਼ਿਆਦਾਤਰ ਪਾਰਟੀਆਂ ਨੇ ਇਕ ਵਾਰ ਹੀ ਚੋਣਾਂ ਲੜੀਆਂ ਅਤੇ ਚੋਣਾਂ ਤੋਂ ਬਾਅਦ ਗਾਇਬ ਹੋ ਗਈਆਂ। ਇਨ੍ਹਾਂ ਨਵੀਆਂ ਪਾਰਟੀਆਂ ਦਾ ਗਠਨ ਅਜਿਹੇ ਆਗੂਆਂ ਨੇ ਕੀਤਾ, ਜੋ ਕਿ ਬਾਕੀ ਸਿਆਸੀ ਪਾਰਟੀਆਂ ਤੋਂ ਖਫਾ ਹੋ ਚੁੱਕੇ ਸਨ। ਉਨ੍ਹਾਂ ਨੇ ਆਪਣੇ ਵਿਚਾਰਾਂ ਵਾਲੇ ਨੇਤਾਵਾਂ ਨੂੰ ਨਾਲ ਮਿਲਾ ਕੇ ਪਾਰਟੀ ਦਾ ਗਠਨ ਕੀਤਾ। ਫਿਰ ਜਾਂ ਤਾਂ ਇਹ ਪਾਰਟੀਆਂ ਟੁੱਟ ਗਈਆਂ ਜਾਂ ਫਿਰ ਦੂਜੀਆਂ ਪਾਰਟੀਆਂ 'ਚ ਮਰਜ ਹੋ ਗਈਆਂ। 
1994 ਤੋਂ ਬਾਅਦ ਨਵੀਆਂ ਪਾਰਟੀਆਂ ਬਣਾਉਣ ਦਾ ਕੰਮ ਸ਼ੁਰੂ ਹੋਇਆ। ਉਸ ਸਮੇਂ ਗੁਰਚਰਨ ਸਿੰਘ ਟੌਹੜਾ ਨੇ 'ਸ਼੍ਰੋਮਣੀ ਅਕਾਲੀ ਦਲ ਟੌਹੜਾ' ਦਾ ਗਠਨ ਕੀਤਾ। ਇਹ ਦਲ ਕਰੀਬ 2 ਸਾਲਾਂ ਬਾਅਦ ਖਤਮ ਹੋ ਗਿਆ।
1994 'ਚ ਕੈਪਟਨ ਅਮਰਿੰਦਰ ਸਿੰਘ ਨੇ 'ਪੰਥਕ ਦਲ' ਦਾ ਗਠਨ ਕੀਤਾ, ਜੋ 2 ਸਾਲ ਹੀ ਚੱਲ ਸਕਿਆ।
1996 'ਚ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿਤਾ ਜੋਗਿੰਦਰ ਸਿੰਘ ਬਰਾੜ ਨੇ 'ਬਾਬਾ ਦਲ' ਦਾ ਗਠਨ ਕੀਤਾ, ਜੋ ਕਿ 1997 'ਚ ਖਤਮ ਹੋ ਗਿਆ।
1997 'ਚ ਹੀ ਕੁਲਦੀਪ ਸਿੰਘ ਵਡਾਲਾ ਨੇ 'ਲੋਕ ਮੋਰਚਾ ਦਲ' ਦਾ ਗਠਨ ਕੀਤਾ। ਇਹ ਦਲ ਵੀ 2003 'ਚ 'ਅਕਾਲੀ ਦਲ ਬਾਦਲ' 'ਚ ਮਰਜ ਹੋ ਗਿਆ।
1999 'ਚ ਗੁਰਚਰਨ ਸਿੰਘ ਟੌਹੜਾ ਨੇ ਫਿਰ 'ਆਲ ਇੰਡੀਆ ਸ਼੍ਰੋਮਣੀ ਅਕਾਲੀ ਦਲ ਟੌਹੜਾ' ਦਾ ਗਠਨ ਕੀਤਾ। 4 ਸਾਲ ਚੱਲਣ ਤੋਂ ਬਾਅਦ 2003 'ਚ ਇਹ ਦਲ ਵੀ ਖਤਮ ਹੋ ਗਿਆ।
2004 'ਚ ਜਸਵੰਤ ਸਿੰਘ ਮਾਨ ਨੇ 'ਸ਼੍ਰੋਮਣੀ ਅਕਾਲੀ ਦਲ ਮਾਨ' ਦਾ ਗਠਨ ਕੀਤਾ। ਇਹ ਵੀ ਚੱਲ ਨਹੀਂ ਸਕਿਆ ਅਤੇ 2013 'ਚ ਅਕਾਲੀ ਦਲ 'ਚ ਮਰਜ ਹੋ ਗਿਆ।
2004 'ਚ ਹਰਅਤਿੰਦਰ ਪਾਲ ਨੇ ਇੰਟਰਨੈਸ਼ਨਲ ਅਕਾਲੀ ਦਲ ਦਾ ਗਠਨ ਕੀਤਾ। ਉਹ ਪਟਿਆਲਾ ਤੋਂ ਐੱਮ. ਪੀ. ਰਹੇ। ਫਿਲ ਦਲ ਖਤਮ ਹੋ ਗਿਆ।
2004 'ਚ 'ਅਕਾਲੀ ਦਲ ਲੌਂਗੋਵਾਲ' ਦਾ ਗਠਨ ਹੋਇਆ। ਇਸ ਦੇ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਨ। ਉਨ੍ਹਾਂ ਨੇ ਸਹੁੰ ਖਾਧੀ ਸੀ ਕਿ ਕਦੇ ਬਾਦਲ ਨਾਲ ਨਹੀਂ ਮਿਲਣਗੇ ਅਤੇ ਮਾਨ ਦਲ ਨਾਲ ਰਹਿਣਗੇ। ਇਸ ਦੇ ਬਾਵਜੂਦ ਵੀ ਅਕਾਲੀ ਦਲ ਨਾਲ ਮਿਲ ਗਏ।
2009 'ਚ 'ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ' ਦਾ ਫਿਰ ਗਠਨ ਹੋਇਆ ਅਤੇ ਇਹ ਦਲ ਅਖੀਰ 'ਚ ਕਾਂਗਰਸ 'ਚ ਮਰਜ ਹੋ ਗਿਆ। ਇਸ ਵਾਰ ਪ੍ਰਧਾਨ ਇੰਦਰਜੀਤ ਸਿੰਘ ਜੀਰਾ ਬਣੇ। 
2012 'ਚ ਸੁਰਜੀਤ ਸਿੰਘ ਬਰਨਾਲਾ ਨੇ ਇਕ ਵਾਰ ਫਿਰ 'ਅਕਾਲੀ ਦਲ ਲੌਂਗੋਵਾਲ' ਦਾ ਗਠਨ ਕੀਤਾ। ਇਸ ਦੀ ਪ੍ਰਧਾਨ ਸੁਰਜੀਤ ਕੌਰ ਬਰਨਾਲਾ ਨੂੰ ਬਣਾਇਆ ਗਿਆ ਪਰ ਦਲ ਜ਼ਿਆਦਾ ਦੇਰ ਤੱਕ ਨਹੀਂ ਚੱਲਿਆ।
2011 'ਚ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਮਨਪ੍ਰੀਤ ਸਿੰਘ ਬਾਦਲ ਨੇ 'ਪੰਜਾਬ ਪੀਪਲਜ਼ ਪਾਰਟੀ (ਪੀ. ਪੀ. ਪੀ.) ਦਾ ਗਠਨ ਕੀਤਾ, ਪਰ ਸਾਲਾਂ ਬਾਅਦ ਹੀ ਇਹ ਪਾਰਟੀ ਟੁੱਟ ਗਈ।
2014 'ਚ ਸੁੱਚਾ ਸਿੰਘ ਛੋਟੇਪੁਰ ਨੇ ਆਮ ਆਦਮੀ ਪਾਰਟੀ ਟੁੱਟਣ ਤੋਂ ਬਾਅਦ 'ਆਪਣਾ ਪੰਜਾਬ' ਬਣਾਈ। ਉਨ੍ਹਾਂ ਨੇ 2017 'ਚ ਕੁਝ ਸੀਟਾਂ ਤੋਂ ਚੋਣਾਂ ਲੜੀਆਂ ਪਰ ਹੁਣ ਇਹ ਪਾਰਟੀ ਕਿਤੇ ਦਿਖਾਈ ਨਹੀਂ ਦਿੰਦੀ।
2010 'ਚ ਹਰਚੰਦ ਸਿੰਘ ਬਰਸਟ ਨੇ ਇਕ ਪਾਰਟੀ ਦਾ ਗਠਨ ਕੀਤਾ। 
2003 'ਚ ਐੱਲ ਐੱਮ. ਲਿਬਰੇਸ਼ਨ ਫਰੰਟ ਬਣਾ ਕੇ ਖੱਬੇ ਪੰਧੀ ਸੋਚ ਵਾਲੇ ਨੇਤਾ ਪੰਜਾਬ 'ਚ ਆਏ ਪਰ ਕੁਝ ਖਾਸ ਨਹੀਂ ਕਰ ਸਕੇ।


author

Babita

Content Editor

Related News